image caption:

ਫਿਲਮ ਐਕਟਰ ਜਤਿੰਦਰ ਉੱਤੇ ਯੌਨ ਸ਼ੋਸ਼ਣ ਦਾ ਕੇਸ ਦਰਜ

ਸ਼ਿਮਲਾ- ਫਿਲਮ ਐਕਟਰ ਜਤਿੰਦਰ ਦੇ ਖਿਲਾਫ ਪੁਲਸ ਨੇ ਯੌਨ ਸ਼ੋਸ਼ਣ ਦਾ ਕੇਸ ਦਰਜ ਕਰ ਲਿਆ ਹੈ। ਇਸ ਦੀ ਰਿਪੋਰਟ ਵਿੱਚ ਜਤਿੰਦਰ ਦਾ ਅਸਲੀ ਨਾਂਅ ਰਵੀ ਕਪੂਰ ਦਰਜ ਹੈ ਤੇ ਇਹ ਘਟਨਾ ਜਨਵਰੀ 1971 ਦੀ ਹੈ। ਉਸ ਸਮੇਂ ਪੀੜਤਾ 18 ਸਾਲ ਦੀ ਅਤੇ ਜਤਿੰਦਰ 28 ਸਾਲ ਦੇ ਸਨ।
ਜਾਣਕਾਰ ਸੂਤਰਾਂ ਅਨੁਸਾਰ ਸ਼ੁਰੂ ਦੀ ਪੁੱਛਗਿੱਛ ਵਿੱਚ ਪੀੜਤਾ ਨੇ ਦੋਸ਼ ਲਾਇਆ ਕਿ ਵਾਰਦਾਤ ਦੇ ਦਿਨ ਜਤਿੰਦਰ ਨਸ਼ੇ ਵਿੱਚ ਸਨ। ਉਨ੍ਹਾਂ ਨੇ ਸਰੀਰਕ ਸੰਬੰਧ ਨਹੀਂ ਬਣਾਏ, ਪਰ ਉਸ ਨਾਲ ਰਾਤ ਭਰ ਛੇੜਛਾੜ ਕੀਤੀ ਅਤੇ ਫਿਰ ਸੌਂ ਗਏ। ਦੋਸ਼ ਲਾਉਣ ਵਾਲੀ ਔਰਤ ਅਭਿਨੇਤਾ ਜਤਿੰਦਰ ਦੀ ਰਿਸ਼ਤੇ ਵਿੱਚ ਭੈਣ ਲੱਗਦੀ ਹੈ। ਸ਼ਿਮਲਾ ਪੁਲਸ ਨੇ ਪੀੜਤਾ ਨੂੰ ਸ਼ਿਮਲਾ ਬੁਲਾਇਆ ਹੈ। ਉਸ ਦਾ ਬਿਆਨ ਕੋਰਟ ਦੇ ਸਾਹਮਣੇ ਦਰਜ ਨਹੀਂ ਹੋਇਆ।
ਦੋਸ਼ੀ ਦੇ ਵਕੀਲ ਨੇ ਰਿਪੋਰਟ ਦੀ ਕਾਪੀ ਹਾਸਲ ਕਰਾਉਣ ਦੀ ਅਰਜ਼ੀ ਦਿੱਤੀ ਹੈ। ਸ਼ਿਮਲਾ ਦੇ ਐੱਸ ਪੀ ਓਮਾਪਤੀ ਜੰਬਾਲ ਦਾ ਕਹਿਣਾ ਹੈ ਕਿ ਪੀੜਤ ਮਹਿਲਾ ਦੀ ਈ-ਮੇਲ ਮਿਲੀ ਸੀ। ਇਸ ਦੇ ਪਿੱਛੋਂ ਪੀੜਤਾ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ, ਜਿਸ &lsquoਤੇ ਮਾਮਲਾ ਦਰਜ ਕੀਤਾ ਗਿਆ ਹੈ।