image caption: ਖਿੱਦੋ ਖੂੰਡੀ ਨਵੀਂ ਪੰਜਾਬੀ ਫਿਲਮ ਰਿਲੀਜ਼ ਕਰਦੇ ਹੋਏ ਨਵਜੋਤ ਸਿੱਧੂ, ਰਣਜੀਤ ਬਾਵਾ, ਮੈਂਡੀ ਤੱਖਰ ਅਤੇ ਹੋਰ

’ਖਿੱਦੋ-ਖੂੰਡੀ' ਫਿਲਮ ਹਾਕੀ ਤੇ ਸੰਸਾਰਪੁਰ ਬਾਰੇ ਜਾਗਰੂਕਤਾ ਫੈਲਾਉਣ ਪੱਖੋਂ ਸਾਬਿਤ ਹੋਵੇਗੀ ਮੀਲ ਦਾ ਪੱਥਰ': ਨਵਜੋਤ ਸਿੰਘ ਸਿੱਧੂ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)  - ਫਿਲਮਾਂ ਨੂੰ ਕਿਸੇ ਵੀ ਮੁੱਦੇ ਬਾਰੇ ਜਾਗਰੂਕਤਾ ਫੈਲਾਉਣ ਲਈ ਇਕ ਬੇਹੱਦ ਅਸਰਦਾਰ ਮਾਧਿਅਮ ਦੱਸਦੇ ਹੋਏ ਪੰਜਾਬ ਦੇ ਸੱਭਿਆਚਾਰਕ ਮਾਮਲੇ ਅਤੇ ਸੈਰ-ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਆਉਣ ਵਾਲੀ ਫਿਲਮ 'ਖਿੱਦੋ-ਖੂੰਡੀ' ਹਾਕੀ ਦੀ ਖੇਡ ਅਤੇ ਇਸ ਦੀ ਨਰਸਰੀ ਕਹੇ ਜਾਣ ਵਾਲੇ ਪਿੰਡ ਸੰਸਾਰਪੁਰ ਬਾਰੇ ਜਾਗਰੂਕਤਾ ਫੈਲਾਉਣ ਸਬੰਧੀ ਮੀਲ ਦਾ ਪੱਥਰ ਸਾਬਿਤ ਹੋਵੇਗੀ। ਸ. ਸਿੱਧੂ ਨੇ ਸਥਾਨਕ ਹੋਟਲ ਜੇ. ਡਬਲਿਊ. ਮੈਰੀਅਟ ਵਿਖੇ ਫਿਲਮ 'ਖਿੱਦੋ-ਖੂੰਡੀ' ਦੇ ਟਰੇਲਰ ਅਤੇ ਪੋਸਟਰ ਨੂੰ ਲੋਕ ਅਰਪਣ ਕਰਦੇ ਸਮੇਂ ਇਹ ਵਿਚਾਰ ਪ੍ਰਗਟ ਕੀਤੇ।
    ਸ. ਸਿੱਧੂ ਨੇ ਇਸ ਫਿਲਮ ਦੇ ਮੁੱਖ ਕਲਾਕਾਰਾਂ ਨਾਲ ਗੱਲਬਾਤ ਕਰਦੇ ਹੋਏ ਫਿਲਮ ਦੀ ਸਾਰੀ ਯੂਨਿਟ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ&bullਾਂ ਅੱਗੇ ਕਿਹਾ ਕਿ ਹਾਕੀ ਅਤੇ ਸੰਸਾਰਪੁਰ ਨੂੰ ਇਕ-ਦੂਜੇ ਤੋਂ ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ ਕਿਉਂਕਿ ਕਿਸੇ ਸਮੇਂ ਭਾਰਤ ਦੀ ਕੌਮੀ ਹਾਕੀ ਟੀਮ ਵਿਚ ਜ਼ਿਆਦਾਤਰ ਖਿਡਾਰੀ ਸੰਸਾਰਪੁਰ ਦੇ ਹੀ ਹੁੰਦੇ ਸਨ। ਉਨ&bullਾਂ ਇਹ ਵੀ ਕਿਹਾ ਕਿ ਇਹ ਖੇਡ ਪੰਜਾਬੀਆਂ ਦੇ ਖੂਨ ਵਿਚ ਵਸੀ ਹੋਈ ਹੈ। ਉਨ&bullਾਂ ਹਾਕੀ ਦੀ ਮਕਬੂਲੀਅਤ ਵਧਾਉਣ ਲਈ ਇਕ ਵਿਸਥਾਰਿਤ ਨੀਤੀ ਬਣਾਉਣ ਦੀ ਵਕਾਲਤ ਕਰਦਿਆਂ ਦੱਸਿਆ ਕਿ ਇਸ ਖੇਡ ਨੇ 8 ਉਲੰਪਿਕ ਸੋਨ ਤਮਗੇ ਭਾਰਤ ਦੀ ਝੋਲੀ ਪਾਏ ਹਨ । ਉਨ&bullਾਂ ਇਸ ਖੇਡ ਨੂੰ ਆਕਰਸ਼ਕ ਬਣਾਉਣ ਲਈ ਖਿਡਾਰੀਆਂ ਨੂੰ ਦਿਲ ਖਿਚਵੇਂ ਇਨਾਮ ਦੇਣ ਅਤੇ ਨੌਕਰੀ ਦੇਣ ਦੀ ਗੱਲ ਵੀ ਕਹੀ। ਉਨ&bullਾਂ ਫਿਲਮਕਾਰਾਂ ਨੂੰ ਸੁਨੇਹਾ ਦਿੱਤਾ ਕਿ ਖੇਡਾਂ ਦੇ ਵਿਸ਼ੇ ਨੂੰ ਕੇਂਦਰ ਵਿਚ ਰੱਖ ਕੇ ਫਿਲਮਾਂ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਨੌਜਵਾਨ ਵਰਗ ਆਪਣੀ ਊਰਜਾ ਖੇਡਾਂ ਵੱਲ ਲਾ ਕੇ ਭਾਰਤ ਨੂੰ ਖੇਡਾਂ ਦਾ ਸਰਤਾਜ ਬਣਾਵੇ। ਇਸ ਮੌਕੇ ਫਿਲਮ ਦੇ ਮੁੱਖ ਕਲਾਕਾਰ ਰਣਜੀਤ ਬਾਵਾ ਅਤੇ ਮੈਂਡੀ ਤੱਖੜ, ਨਿਰਮਾਤਾ ਤਲਵਿੰਦਰ ਹੇਅਰ ਤੇ ਕਵਨਜੀਤ ਹੇਅਰ, ਨਿਰਦੇਸ਼ਕ ਰੋਹਿਤ ਜੁਗਰਾਜ ਤੋਂ ਇਲਾਵਾ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵੀ ਮੌਜੂਦ ਸਨ।