image caption: ਲੇਖਕ ਨਿਰਮਲ ਸਿੰਘ ਕੰਧਾਲਵੀ

ਚੁੰਝਾਂ-ਪੌਂਹਚੇ - ਲੇਖਕ ਨਿਰਮਲ ਸਿੰਘ ਕੰਧਾਲਵੀ

ਰਾਫੇਲ ਸੌਦੇ ਸਮੇਂ ਰੱਖਿਆ ਮੰਤਰੀ ਮੱਛੀ ਬਾਜ਼ਾਰ 'ਚ ਘੁੰਮ ਰਹੇ ਸਨ- ਰਾਹੁਲ ਗਾਂਧੀ
ਬਈ ਰਾਤ ਦੀ ਰੋਟੀ ਪਾਣੀ ਦਾ ਬੰਦੋਬਸਤ ਵੀ ਕਰਨਾ ਹੁੰਦੈ।

ਬੈਂਕ ਘਪਲਾ: ਨੀਰਵ ਮੋਦੀ ਵਲੋਂ ਸੀ.ਬੀ.ਆਈ. ਕੋਲ਼ ਪੇਸ਼ ਹੋਣ ਤੋਂ ਇਨਕਾਰ- ਇਕ ਖ਼ਬਰ
ਕੈਦ ਕਰਾ ਦਊਂਗੀ, ਮੈਂ ਡਿਪਟੀ ਦੀ ਸਾਲ਼ੀ।

ਖੰਡ ਮਿੱਲ ਘੁਟਾਲਾ: ਅਮਿਤ ਸ਼ਾਹ ਨੇ ਘੇਰਿਆ ਕੈਪਟਨ- ਇਕ ਖ਼ਬਰ
ਊਠ ਆ ਗਿਆ ਪਹਾੜ ਦੇ ਹੇਠਾਂ, ਕਿਵੇਂ ਬਚੂ ਹੱਡੀ ਪੱਸਲੀ।

ਚੱਢਾ ਖ਼ੁਦਕੁਸ਼ੀ ਮਾਮਲਾ: ਅਪਰਾਧ ਸ਼ਾਖ਼ਾ ਨੂੰ ਪੰਜਾਬ ਪੁਜਿਸ 'ਤੇ ਯਕੀਨ ਨਹੀਂ- ਇਕ ਖ਼ਬਰ
ਤੇਰੀ ਹਰ ਮੱਸਿਆ ਬਦਨਾਮੀ,  ਨੀ ਸੋਨੇ ਦੇ ਤਵੀਤ ਵਾਲੀਏ।

ਕਬੂਤਰਾਂ ਨੇ ਦਿੱਲੀ ਵਾਸੀਆਂ ਦੇ ਕੀਤਾ ਨੱਕ 'ਚ ਦਮ-ਇਕ ਖ਼ਬਰ
ਅਸੀਂ ਤਾਂ ਸਮਝਿਆ ਸੀ ਕਿ ਕਬੂਤਰ ਸਾਰੇ ਉਡਾਰੀਆਂ ਮਾਰ ਗਏ ਵਿਦੇਸ਼ਾਂ ਨੂੰ।

ਖੂੰਖ਼ਾਰ ਬਾਂਦਰ ਮਹਿਕਮੇ ਦੇ ਕਾਬੂ ਨਹੀਂ ਆ ਰਿਹਾ- ਇਕ ਖ਼ਬਰ
ਬੈਂਕਾਂ ਦੇ ਪੈਸੇ ਲੈ ਕੇ ਭੱਜਣ ਵਾਲ਼ਿਆਂ ਦੀ ਨਸਲ 'ਚੋਂ ਲਗਦੈ।

ਵਿਦੇਸ਼ੀ ਪੰਜਾਬੀ ਪਿੰਡਾਂ ਤੇ ਗ਼ਰੀਬ ਕਿਸਾਨਾਂ ਦੀ ਮਦਦ ਲਈ ਅੱਗੇ ਆਉਣ- ਉਸਮਾਨਪੁਰ
ਤੇ ਤੁਸੀਂ ਲੋਕਾਂ ਦਾ ਪੈਸਾ ਲੁੱਟ ਲੁੱਟ ਕੇ ਬਾਹਰ ਕੱਢੀ ਜਾਉ।

ਅਕਾਲੀ ਦਲ ਦੇ ਪ੍ਰਧਾਨ ਨੇ ਦਰਬਾਰ ਸਾਹਿਬ ਦੇ ਵਿਰਾਸਤੀ ਮਾਰਗ ਦੀ ਕੀਤੀ ਸਫ਼ਾਈ- ਇਕ ਖ਼ਬਰ
ਰਾਜ ਭੋਗਦਿਆਂ ਇਹ ਗੰਦ ਕਦੇ ਕਿਉਂ ਨਹੀਂ ਸੀ ਦਿਸਿਆ ਤੁਹਾਨੂੰ ?

ਲੁਧਿਆਣੇ ਦੀ ਜਿੱਤ ਨੇ ਸਾਡੀਆਂ ਨੀਤੀਆਂ 'ਤੇ ਮੋਹਰ ਲਾਈ - ਕੈਪਟਨ
ਨੀਤੀਆਂ? ਕਿਹੜੀਆਂ ਨੀਤੀਆਂ? ਹਾ ਹਾ ਹਾ ਹਾ ਹਾ ਹਾ&hellip&hellip&hellip&hellip&hellip..

ਪੀ.ਐਨ.ਬੀ. ਦੇ ਘੁਟਾਲੇ 'ਚ ੧੩੦੦ ਕਰੋੜ ਹੋਰ ਜੁੜੇ- ਇਕ ਖ਼ਬਰ
ਰਾਤੀਂ ਧਾੜ ਪਈ, ਲੁੱਟਿਆ ਤਖ਼ਤ ਹਜ਼ਾਰਾ।

ਪੰਜਾਬ ਦੇ ਗੈਂਗਸਟਰਾਂ ਨੂੰ ਅਸਲਾ ਵੇਚਣ ਵਾਲ਼ੇ ਯੂ.ਪੀ. ਦੇ ਦੋ ਹਿੰਦੂ ਪੁਜਾਰੀ ਗ਼੍ਰਿਫ਼ਤਾਰ- ਇਕ ਖ਼ਬਰ
ਵਾਹ ਪੁਜਾਰੀਓ ਵਾਹ, ਕਰਨੀ ਪੂਜਾ ਤੇ ਕੰਮ ਕਰਨੇ ਆਹ।

ਅਖੌਤੀ ਬਾਬਿਆਂ ਵਲੋਂ ਸ਼ਰਧਾਲੂ ਔਰਤ ਨਾਲ਼ ਬਲਾਤਕਾਰ- ਇਕ ਖ਼ਬਰ
ਘੁੰਡ ਕੱਢ ਕੇ ਸਦਾ ਖੈਰ ਪਾਈਏ, ਸਾਧਾਂ ਦਾ ਭਰੋਸਾ ਕੋਈ ਨਾ।

ਇੰਡੀਆਨਾ (ਯੂ.ਐੱਸ.ਏ.) ਸੰਸਦ ਵਲੋਂ ਸਿੱਖਾਂ ਦੀ ਪ੍ਰਸ਼ੰਸਾ ਵਿਚ ਮਤਾ ਪਾਸ- ਇਕ ਖ਼ਬਰ
ਲਉ ਜੀ ਵੱਜ ਗਿਆ ਸਿੱਖ ਦੋਖੀਆਂ ਦੀ ਹਿੱਕ ਵਿਚ ਇਕ ਹੋਰ ਤੀਰ।

ਸਕੂਲ ਵਿਚ ਪੀ.ਐਮ. ਮੋਦੀ ਨੂੰ ਤਿੰਨ ਤੀਏ ਨੌਂ ਤੋਂ ਬਾਅਦ ਦਾ ਪਹਾੜਾ ਨਹੀਂ ਆਇਆ- ਇਕ ਖ਼ਬਰ
ਬੱਚਿਆਂ ਵਿਚਾਰਿਆਂ ਨੂੰ ਕੀ ਪਤਾ ਕਿ ਮੋਦੀ ਨੂੰ ਲੱਖਾਂ ਕਰੋੜਾਂ ਦੇ ਪਹਾੜੇ ਹੀ ਯਾਦ ਰਹਿੰਦੇ ਆ।

ਲੇਖਕ ਨਿਰਮਲ ਸਿੰਘ ਕੰਧਾਲਵੀ