image caption:

ਭਾਰਤੀ ਕ੍ਰਿਕਟਰਾਂ ਨੂੰ ਕਦੀ ਮਿਲਦੇ ਸਨ 250 ਰੁਪਏ, ਹੁਣ ਸੱਤ ਕਰੋੜ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਦਾ ਇੱਕ ਸਮੇਂ ਇਹ ਹਾਲ ਸੀ ਕਿ ਇੱਕ ਟੈਸਟ ਮੈਚ ਖੇਡਣ ਲਈ ਖਿਡਾਰੀਆਂ ਨੂੰ 250 ਰੁਪਏ ਮਿਲਦੇ ਸਨ ਤੇ ਮੈਚ ਜਲਦੀ ਮੁੱਕ ਜਾਵੇ ਤਾਂ ਦਿਨ ਦੇ 50 ਰੁਪਏ ਕੱਟੇ ਜਾਂਦੇ ਸਨ, ਪਰ ਅੱਜ ਸਿਖਰਲੇ ਗ੍ਰੇਡ ਵਾਲੇ ਖਿਡਾਰੀਆਂ ਨੂੰ ਸੱਤ ਕਰੋੜ ਰੁਪਏ ਦੀ ਮੋਟੀ ਫੀਸ ਦਿੱਤੀ ਜਾ ਰਹੀ ਹੈ।
ਬੀ ਸੀ ਸੀ ਆਈ (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਚਲਾ ਰਹੇ ਅਧਿਕਾਰੀਆਂ ਦੀ ਕਮੇਟੀ (ਸੀ ਓ ਏ) ਨੇ ਜਦੋਂ ਤੋਂ ਭਾਰਤੀ ਕ੍ਰਿਕਟਰਾਂ ਲਈ ਨਵੇਂ ਸਮਝੌਤੇ ਦਾ ਐਲਾਨ ਕੀਤਾ ਹੈ, ਉਦੋਂ ਤੋਂ ਖਿਡਾਰੀਆਂ ਦੀ ਫੀਸ ਬਾਰੇ ਕਾਫੀ ਦਿਲਚਸਪ ਤੱਥ ਸਾਹਮਣੇ ਆ ਰਹੇ ਹਨ। ਸੀ ਓ ਏ ਨੇ ਕ੍ਰਿਕਟਰਾਂ ਲਈ ਨਵਾਂ ਗ੍ਰੇਡ &lsquoਏ ਪਲੱਸ&rsquo ਸ਼ੁਰੂ ਕੀਤਾ ਹੈ, ਜਿਸ ਵਿੱਚ ਪੰਜ ਕ੍ਰਿਕਟਰਾਂ ਨੂੰ ਸਾਲਾਨਾ ਸੱਤ-ਸੱਤ ਕਰੋੜ ਰੁਪਏ ਦਿੱਤੇ ਜਾਣਗੇ। ਇਸ ਤੋਂ ਬਾਅਦ &lsquoਏ&rsquo ਗ੍ਰੇਡ ਵਿੱਚ ਪੰਜ ਕਰੋੜ ਰੁਪਏ, &lsquoਬੀ&rsquo ਗ੍ਰੇਡ ਦੇ ਤਿੰਨ ਕਰੋੜ ਅਤੇ &lsquoਸੀ&rsquo ਗ੍ਰੇਡ ਵਿੱਚ ਇੱਕ ਕਰੋੜ ਰੁਪਏ ਦਿੱਤੇ ਜਾਣਗੇ। ਕ੍ਰਿਕਟਰ ਖਿਡਾਰੀਆਂ ਦੀ ਮੌਜੂਦਾ ਫੀਸ ਨੂੰ ਦੇਖਦੇ ਹੋਏ ਉਹ ਜ਼ਮਾਨਾ ਯਾਦ ਆਉਂਦਾ ਹੈ, ਜਦੋਂ ਭਾਰਤੀ ਕ੍ਰਿਕਟਰਾਂ ਨੂੰ 1950 ਦੇ ਦਹਾਕੇ ਵਿੱਚ ਇੱਕ ਟੈਸਟ ਮੈਚ ਲਈ 250 ਰੁਪਏ ਮਿਲਦੇ ਸਨ। ਸਾਬਕਾ ਕਪਤਾਨ ਅਤੇ ਮਸ਼ਹੂਰ ਖੱਬੇ ਹੱਥ ਦੇ ਸਪਿਨਰ ਬਿਸ਼ਨ ਸਿੰਘ ਬੇਦੀ ਨੇ ਕਿਹਾ, &lsquoਮੈਂ 1967 ਵਿੱਚ ਜਦੋਂ ਟੈਸਟ ਕਰੀਅਰ ਸ਼ੁਰੂ ਕੀਤਾ ਤਾਂ ਮੈਨੂੰ ਇੱਕ ਟੈਸਟ ਦੀ ਮੈਚ ਫੀਸ 700 ਰੁਪਏ ਮਿਲੀ ਸੀ।&rsquo ਉਨ੍ਹਾ ਨੇ ਕਿਹਾ, &lsquoਮੈਨੂੰ ਯਾਦ ਹੈ ਜਦੋਂ 50 ਦੇ ਦਹਾਕੇ ਵਿੱਚ ਨਿਊਜ਼ੀਲੈਂਡ ਦੀ ਟੀਮ ਭਾਰਤ ਆਈ ਤਾਂ ਭਾਰਤ ਨੇ ਟੈਸਟ ਮੈਚ ਚਾਰ ਦਿਨ ਦੇ ਅੰਦਰ ਜਿੱਤ ਲਿਆ ਸੀ। ਓਦੋਂ ਬੋਰਡ ਨੇ ਖਿਡਾਰੀਆਂ ਦੀ ਮੈਚ ਫੀਸ ਤੋਂ ਇੱਕ ਬਚਦੇ ਦਿਨ ਦੇ 50 ਰੁਪਏ ਕੱਟ ਲਏ ਸਨ। ਉਨ੍ਹਾਂ ਨੂੰ 250 ਰੁਪਏ ਦੀ ਬਜਾਏ 200 ਰੁਪਏ ਦਿੱਤੇ ਗਏ ਸਨ।&rdquo
ਮਸ਼ਹੂਰ ਖਿਡਾਰੀ ਨਾਰੀ ਕਾਂਟਰੈਕਟਰ ਨੇ 50 ਦਾ ਦਹਾਕਾ ਯਾਦ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਪੰਜ ਦਿਨ ਲਈ 250 ਰੁਪਏ ਦਿੱਤੇ ਜਾਂਦੇ ਸਨ। ਕਾਂਟਰੈਕਟਰ ਨੇ ਇੱਕ ਦਿਲਚਸਪ ਘਟਨਾ ਦੱਸੀ ਕਿ ਇੱਕ ਵਾਰ ਉਨ੍ਹਾਂ ਦੀ ਪੂਰੀ ਮੈਚ ਫੀਸ ਇੱਕ-ਇੱਕ ਰੁਪਏ ਦੇ ਸਿੱਕਿਆਂ ਵਿੱਚ ਦਿੱਤੀ ਗਈ ਸੀ। ਉਸ ਨੇ ਕਿਹਾ, &lsquoਮੈਚ ਖਤਮ ਹੋ ਗਿਆ ਤੇ ਅਸੀਂ ਟ੍ਰੇਨ ਰਾਹੀਂ ਮੁੜ ਰਹੇ ਸੀ, ਉਦੋਂ ਬੀ ਸੀ ਸੀ ਆਈ ਅਧਿਕਾਰੀ ਸਾਡੇ ਕੋਲ ਆਏ ਤੇ ਸਾਨੂੰ ਸਿੱਕੇ ਦੇ ਦਿੱਤੇ। ਮੇਰੇ ਕੋਲ ਇੰਨਾ ਮੌਕਾ ਨਹੀਂ ਸੀ ਕਿ ਮੈਂ ਉਨ੍ਹਾਂ ਨੂੰ ਗਿਣ ਸਕਦਾ।&rsquo ਹੁਣ ਤੋਂ 12 ਸਾਲ ਪਹਿਲਾਂ 2006 ਵਿੱਚ ਕ੍ਰਿਕਟਰਾਂ ਦੇ ਸਮਝੌਤੇ 50 ਲੱਖ, 20 ਲੱਖ ਤੇ 15 ਲੱਖ ਰੁਪਏ ਦੇ ਹੁੰਦੇ ਸਨ, ਜਿਹੜੇ ਹੁਣ ਸੱਤ ਕਰੋੜ, ਪੰਜ ਕਰੋੜ, ਤਿੰਨ ਕਰੋੜ ਤੇ ਇੱਕ ਕਰੋੜ &lsquoਤੇ ਪਹੁੰਚ ਗਏ ਹਨ।