image caption:

ਰੈਨਾ ਨੇ ਤੋੜਿਆ ਇਹ ਰਿਕਾਰਡ, ਧੋਨੀ ਨੂੰ ਛੱਡ ਦਿੱਤਾ ਪਿੱਛੇ

 ਨਵੀਂ ਦਿੱਲੀ: ਭਾਰਤੀ ਟੀਮ ਦੀ ਅਗਵਾਈ ਹੁਣ ਵਿਰਾਟ ਕੋਹਲੀ ਨੇ ਰੋਹਿਤ ਸ਼ਰਮਾ ਨੂੰ ਦਿੱਤੀ ਹੈ। ਤਿਕੋਣੀ ਸੀਰੀਜ਼ &lsquoਚ ਭਾਰਤ, ਬੰਗਲਾਦੇਸ਼ ਤੇ ਸ਼੍ਰੀਲੰਕਾ ਵਿਚਾਲੇ ਮੁਕਾਬਲਾ ਖੇਡਿਆ ਜਾ ਰਿਹਾ ਹੈ ਭਾਰਤੀ ਟੀਮ ਮੌਜੂਦਾ ਸਮੇਂ ਸ਼੍ਰੀਲੰਕਾ ਦੇ ਨਾਲ ਟੀ-20 ਤਿਕੋਣੀ ਸੀਰੀਜ਼ ਖੇਡ ਰਹੀ ਹੈ। ਚੌਥੇ ਮੈਚ &lsquoਚ ਰੈਨਾ ਨੇ 27 ਦੌੜਾਂ ਦੀ ਪਾਰੀ ਖੇਡ ਕੇ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ।

 
ਰੈਨਾ ਟੀ-20 ਕੌਮਾਂਤਰੀ ਕ੍ਰਿਕਟ &lsquoਚ ਭਾਰਤ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਤੀਜੇ ਬੱਲੇਬਾਜ਼ ਬਣ ਗਏ ਹਨ। ਪਹਿਲੇ ਧੋਨੀ ਇਸ ਰਿਕਾਰਡ &lsquoਚ ਤੀਜੇ ਨੰਬਰ &lsquoਤੇ ਸੀ। ਰੈਨਾ ਨੇ ਭਾਰਤ ਦੇ ਲਈ 71 ਮੈਚ ਖੇਡੇ ਜਿਸ &lsquoਚ ਉਨ੍ਹਾਂ ਨੇ ਇਕ ਸੈਂਕੜਾ ਤੇ 4 ਅਰਧ ਸੈਂਕੜਾ ਲਗਾ ਕੇ 1,452 ਦੌੜਾਂ ਬਣਾਈਆਂ ਹਨ।
 
ਇਸ ਰਿਕਾਰਡ &lsquoਚ ਸਭ ਤੋਂ ਪਹਿਲਾ ਕਪਤਾਨ ਵਿਰਾਟ ਕੋਹਲੀ ਹੈ। ਉਨ੍ਹਾਂ ਨੇ 57 ਮੈਚਾਂ &lsquoਚ 1,983 ਦੌੜਾਂ ਬਣਾਈਆਂ। ਦੂਜੇ ਨੰਬਰ &lsquoਤੇ ਰੋਹਿਤ ਸ਼ਰਮਾ ਹੈ ਉਨ੍ਹਾਂ ਨੇ 77 ਮੈਚਾਂ &lsquoਚ 1,707 ਦੌੜਾਂ ਬਣਾਈਆਂ। ਧੋਨੀ ਨੇ 89 ਟੀ-20 ਕੌਮਾਂਤਰੀ ਮੈਚਾਂ &lsquoਚ ਕੁਲ 1,444 ਦੌੜਾਂ ਬਣਾਈਆਂ ਹਨ।
 
ਮੌਜੂਦਾ ਸਮੇਂ &lsquoਚ ਸ਼੍ਰੀਲੰਕਾ ਦੇ ਖਿਲਾਫ ਹੋ ਰਹੇ ਮੈਚ &lsquoਚ ਸੁਰੇਸ਼ ਰੈਨਾ ਨੇ 2 ਚੌਕਿਆਂ ਤੇ 2 ਛੱਕਿਆਂ ਦੀ ਬਦੌਲਤ 15 ਗੇਦਾਂ &lsquoਤੇ 27 ਦੌੜਾਂ ਬਣਾਈਆਂ ਹਨ। ਦੱਖਣੀ ਅਫਰੀਕਾ ਦੇ ਖਿਲਾਫ ਟੀ-20 ਸੀਰੀਜ਼ ਦੇ ਜਰੀਏ ਲੰਬੇ ਸਮੇਂ ਤੋਂ ਬਾਅਦ ਭਾਰਤੀ ਟੀਮ &lsquoਚ ਵਾਪਸੀ ਕਰ ਰਹੇ ਰੈਨਾ ਨੇ ਪਿਛਲੇ 6 ਟੀ-20 ਪਾਰੀਆਂ &lsquoਚ ਕੁਲ 142 ਦੌੜਾਂ ਬਣਾਈਆਂ ਹਨ।
 
ਰੈਨਾ ਇਸ ਦੌਰੇ &lsquoਤੇ ਚੰਗਾ ਪ੍ਰਦਰਸ਼ਨ ਕਰ ਕੇ ਵਨ ਡੇ ਟੀਮ ਵਿਚ ਆਪਣੀ ਜਗ੍ਹਾ ਤੈਅ ਕਰਨਾ ਚਾਹੇਗਾ। ਟੀ-20 ਰੈਂਕਿੰਗ ਵਿਚ ਤੀਜੇ ਨੰਬਰ &lsquoਤੇ ਕਾਬਜ਼ ਭਾਰਤ ਨੇ ਹਾਲ ਹੀ ਵਿਚ ਦੱਖਣੀ ਅਫਰੀਕਾ ਦੌਰੇ &lsquoਤੇ ਵਨ ਡੇ 5-1 ਨਾਲ ਤੇ ਟੀ-20 ਸੀਰੀਜ਼ 2-1 ਨਾਲ ਜਿੱਤ ਕੇ ਇਤਿਹਾਸ ਰਚਿਆ ਸੀ । ਭਾਰਤ ਨੇ 25 ਸਾਲ ਬਾਅਦ ਦੱਖਣੀ ਅਫਰੀਕਾ ਦੀ ਧਰਤੀ &lsquoਤੇ ਕੋਈ ਦੋ-ਪੱਖੀ ਸੀਰੀਜ਼ ਜਿੱਤੀ ਹੈ, ਇਸ ਨਾਲ ਟੀਮ ਦਾ ਮਨੋਬਲ ਕਾਫੀ ਉੱਚਾ ਹੈ ਅਤੇ ਭਾਰਤੀ ਟੀਮ ਚਾਹੇਗੀ ਕਿ ਉਹ ਆਪਣੇ ਇਸ ਪ੍ਰਦਰਸਨ ਤੇ ਲੈਅ ਨੂੰ ਇਥੇ ਵੀ ਬਰਕਰਾਰ ਰੱਖੇ।