image caption:

ਆਮ ਜਨਤਾ ਲਈ ਰਾਹਤ ਦੀ ਖਬਰ, ਮਹਿੰਗਾਈ ਦਰ ਹੋਈ ਘੱਟ

 ਜਿੱਥੇ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ ਹੋਇਆ ਸੀ ਉਥੇ ਹੀ ਹੁਣ ਆਮ ਜਨਤਾ ਲਈ ਬੜੀ ਰਾਹਤ ਦੀ ਖਬਰ ਆਈ ਹੈ ਕਿ ਸਰਕਾਰ ਦੇ ਪੇਸ਼ ਕੀਤੇ ਆਂਕੜੇ ਚ ਮਹਿੰਗਾਈ ਦਰ ਘੱਟ ਆਈ ਹੈ।ਦੱਸ ਦੇਈਏ ਕਿ ਹੁਣ ਖਬਰ ਆਈ ਹੈ ਕਿ ਅਰਥਵਿਵਸਥਾ ਦੇ ਮਹਿੰਗਾਈ ਮੋਰਚੇ &lsquoਤੇ ਆਮ ਜਨਤਾ ਲਈ ਰਾਹਤ ਦੀ ਖਬਰ ਹੈ। ਫਰਵਰੀ ਮਹੀਨੇ &lsquoਚ ਖੁਦਰਾ ਮਹਿੰਗਾਈ ਦਰ 4.44 ਫੀਸਦੀ ਰਹੀ ਅਤੇ ਖਾਧ ਪਦਾਰਥਾਂ ਦੇ ਮੁੱਲ ਘੱਟ ਹੋਣ ਨਾਲ ਖੁਦਰਾ ਮਹਿੰਗਾਈ ਲਗਾਤਾਰ ਦੂਜੇ ਮਹੀਨੇ ਘੱਟ ਹੋਈ ਹੈ। ਇਸ ਦੇ ਨਾਲ ਹੀ ਮਹਿੰਗਾਈ ਦਰ ਪਿਛਲੇ ਚਾਰ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ &lsquoਤੇ ਪਹੁੰਚ ਗਈ ਹੈ।

 
ਫਰਵਰੀ ਵਿੱਚ ਖਾਣ-ਪੀਣ ਦੀਆਂ ਚੀਜਾਂ ਦੀ ਮਹਿੰਗਾਈ ਘਟੀ ਹੈ। ਮਹੀਨੇ ਦਰ ਮਹੀਨੇ ਆਧਾਰ &lsquoਤੇ ਫਰਵਰੀ ਵਿੱਚ ਖਾਦ ਮਹਿੰਗਾਈ ਦਰ 4.70 ਫੀਸਦੀ ਤੋਂ ਘੱਟ ਕੇ 3.26 ਫੀਸਦੀ ਰਹੀ ਹੈ। ਮਾਸਿਕ ਦਰ ਮਹੀਨੇ ਆਧਾਰ &lsquoਤੇ ਫਰਵਰੀ ਵਿੱਚ ਫਿਊਲ, ਬਿਜਲੀ ਦੀ ਮਹਿੰਗਾਈ ਦਰ 7.7 ਫੀਸਦੀ &lsquoਤੇ ਬਰਕਰਾਰ ਰਹੀ ਹੈ। ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੀ. ਪੀ. ਆਈ. ਦੇ ਆਂਕੜੇ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਜਨਵਰੀ &lsquoਚ ਵੀ ਖੁਦਰਾ ਮਹਿੰਗਾਈ ਦਰ &lsquoਚ ਕਮੀ ਦਰਜ ਕੀਤੀ ਗਈ ਸੀ। ਜਨਵਰੀ ਮਹੀਨੇ &lsquoਚ ਖੁਦਰਾ ਮਹਿੰਗਾਈ ਦਰ 5.07 ਫੀਸਦੀ ਰਹੀ ਸੀ।
 
ਇਸ ਤੋਂ ਪਹਿਲਾਂ ਦਸੰਬਰ &lsquoਚ ਇਹ ਦਰ 5.21 ਫੀਸਦੀ ਦੇ ਪੱਧਰ &lsquoਤੇ ਸੀ।ਜਨਵਰੀ ਤੋਂ ਪਹਿਲਾਂ ਦਸੰਬਰ ਦੌਰਾਨ ਖੁਦਰਾ ਮਹਿੰਗਾਈ ਵੱਧ ਕੇ 5.21 ਫੀਸਦੀ &lsquoਤੇ ਪਹੁੰਚ ਗਈ ਸੀ। ਨਵੰਬਰ &lsquoਚ ਇਹ 4.88 ਫੀਸਦੀ ਦੇ ਪੱਧਰ &lsquoਤੇ ਸੀ। ਇਸ ਦੌਰਾਨ ਕੇਂਦਰ ਸਰਕਾਰ ਨੂੰ ਇੰਡਸਟਰੀਅਲ ਪ੍ਰੋਡਕਸ਼ਨ ਦੇ ਖੇਤਰ &lsquoਚ ਰਾਹਤ ਦੇ ਆਂਕੜੇ ਮਿਲੇ। ਸਰਕਾਰ ਆਪਣੇ ਪੱਧਰ &lsquoਤੇ ਵੱਖ-ਵੱਖ ਏਜੰਸੀਆਂ ਜ਼ਰੀਏ ਮਹਿੰਗਾਈ ਮਾਪਦੀ ਹੈ। ਮਹਿੰਗਾਈ ਮਾਪਣ ਤੋਂ ਬਾਅਦ ਇਕ ਨਿਸ਼ਚਿਤ ਸਮੇਂ &lsquoਤੇ ਆਂਕੜੇ ਜਾਰੀ ਕੀਤੇ ਜਾਂਦੇ ਹਨ। ਇਹ ਆਂਕੜੇ ਦੱਸਦੇ ਹਨ ਕਿ ਦੇਸ਼ &lsquoਚ ਮਹਿੰਗਾਈ ਦਾ ਕੀ ਹਾਲ ਹੈ।
 
ਆਮ ਜਨ ਜੀਵਨ &lsquoਚ ਘਟਣ ਅਤੇ ਵਧਣ ਵਾਲੀ ਮਹਿੰਗਾਈ ਨੂੰ ਖਪਤਕਾਰ ਮੁੱਲ ਸੂਚਕ (ਸੀ. ਪੀ. ਆਈ.) ਦੇ ਜ਼ਰੀਏ ਮਾਪਿਆ ਜਾਂਦਾ ਹੈ, ਜਦੋਂ ਵੀ ਸੀ. ਪੀ. ਆਈ. ਦੇ ਆਂਕੜੇ ਪੇਸ਼ ਕੀਤੇ ਜਾਂਦੇ ਹਨ ਤਾਂ ਇਸ &lsquoਚ ਮਹਿੰਗਾਈ ਵੱਧਣ ਅਤੇ ਘਟਣ ਦੀ ਵਜ੍ਹਾ ਵੀ ਗਿਣਾਈ ਜਾਂਦੀ ਹੈ। ਦੱਸ ਦੇਈਏ ਕਿ ਜਨਵਰੀ ਚ ਇਹ ਖਬਰ ਆਈ ਸੀ ਕਿ ਕੇਂਦਰੀ ਅੰਕੜੇ ਵਿਭਾਗ ਦੇ ਮੁਤਾਬਕ ਦਸੰਬਰ ਦੌਰਾਨ ਛੋਟਾ ਮਹਿੰਗਾਈ ਨਵੰਬਰ &lsquoਚ 4.88 ਫੀਸਦੀ ਦੇ ਪੱਧਰ ਤੋਂ ਵਧ ਕੇ 5. 21 ਫ਼ੀਸਦੀ &lsquoਤੇ ਫਾਹੁੰਚ ਗਿਆ ਹੈ | ਹਾਲਾਂਕਿ ਕੇਂਦਰ ਸਰਕਾਰ ਨੂੰ ਇਸ ਵਾਰ ਇੰਡਸਟਰਿਅਲ ਪ੍ਰੋਡਕਸ਼ਨ ਦੇ ਖੇਤਰ &lsquoਚ ਰਾਹਤ ਦੇ ਆਂਕੜੇ ਮਿਲੇ ਹਨ |
 
ਨਵੰਬਰ ਦੌਰਾਨ ਦਰਜ ਹੋਏ ਇੰਡਸਟਰਿਅਲ ਗਰੋਥ ਪਿਛਲੇ ਸਾਲ ਨਵੰਬਰ ਦੀ ਤੁਲਣਾ &lsquoਚ 8.4 ਫ਼ੀਸਦੀ ਜ਼ਿਆਦਾ ਹੈ | ਉਥੇ ਹੀ ਇਸ ਤੋਂ ਪਹਿਲਾਂ ਅਕਤੂਬਰ &lsquoਚ ਇੰਡਸਟਰਿਅਲ ਪ੍ਰੋਡਕਸ਼ਨ ਦੇ ਆਂਕੜੇ ਡਿੱਗ ਕੇ 2 . 2 ਫੀਸਦੀ &lsquoਤੇ ਪਹੁੰਚ ਗਏ ਸੀ | ਦਸੰਬਰ &lsquoਚ ਥੋਕ ਮਹਿੰਗਾਈ ਦੇ ਮੋਰਚੇ &lsquoਤੇ ਰਾਹਤ ਮਿਲਦੀ ਦਿਸੀ ਹੈ। ਦਸੰਬਰ &lsquoਚ ਥੋਕ ਮਹਿੰਗਾਈ ਦਰ ਨਵੰਬਰ ਦੇ 3.93 ਫੀਸਦੀ ਤੋਂ ਘੱਟ ਕੇ 3.58 ਫੀਸਦੀ ਰਹੀ ਹੈ। ਦੱਸਿਆ ਜਾਂਦਾ ਹੈ ਕਿ ਅਕਤੂਬਰ ਦੀ ਡਬਲਿਊ.ਪੀ.ਆਈ. ਸੰਸ਼ੋਧਕ ਕਰਕੇ 3.68 ਫੀਸਦੀ ਕਰ ਦਿੱਤੀ ਗਈ ਹੈ। ਮਹੀਨਾ ਦਰ ਮਹੀਨਾ ਆਧਾਰ &lsquoਤੇ ਦਸੰਬਰ &lsquoਚ ਡਬਲਿਊ.ਪੀ.ਆਈ. ਕੋਰ ਮਹਿੰਗਾਈ 3 ਫੀਸਦੀ ਤੋਂ ਵਧ ਕੇ 3.1 ਫੀਸਦੀ ਰਹੀ ਹੈ।
 
ਮਹੀਨਾ ਦਰ ਮਹੀਨਾ ਆਧਾਰ &lsquoਤੇ ਦਸੰਬਰ &lsquoਚ ਮੈਨਿਊਫੈਕਚਰਿੰਗ ਸੈਕਟਰ ਦੀ ਥੋਕ ਮਹਿੰਗਾਈ ਦਰ ਬਿਨ੍ਹਾਂ ਕਿਸੇ ਬਦਲਾਅ ਦੇ 2.61 ਰਹੀ ਹੈ ਜਦਕਿ ਇਸ ਸਮੇਂ &lsquoਚ ਖਾਣ-ਪੀਣ ਦੀਆਂ ਚੀਜ਼ਾਂ ਦੀ ਥੋਕ ਮਹਿੰਗਾਈ ਦਰ ਨਵੰਬਰ ਦੇ 4.10 ਤੋਂ ਘੱਟ ਕੇ 2.91 ਫੀਸਦੀ ਰਹੀ ਹੈ। ਮਹੀਨਾ ਦਰ ਮਹੀਨਾ ਆਧਾਰ &lsquoਤੇ ਦਸੰਬਰ &lsquoਚ ਪ੍ਰਾਇਮਰੀ ਆਰਟੀਕਲਸ ਦੀ ਥੋਕ ਮਹਿੰਗਾਈ ਦਰ 5.28 ਫੀਸਦੀ ਤੋਂ ਡਿੱਗ ਕੇ 3.86 ਫੀਸਦੀ ਆ ਗਈ ਹੈ। ਮਹੀਨਾ ਦਰ ਮਹੀਨਾ ਆਧਾਰ &lsquoਤੇ ਦਸੰਬਰ &lsquoਚ ਸਬਜ਼ੀਆਂ ਦੀ ਥੋਕ ਮਹਿੰਗਾਈ ਦਰ 59.80 ਫੀਸਦੀ ਤੋਂ ਡਿੱਗ ਕੇ 56.46 ਫੀਸਦੀ &lsquoਤੇ ਆ ਗਈ ਹੈ।
 
ਉਧਰ ਨਾਨ-ਫੂਡ ਆਰਟੀਕਲਸ ਦੀ ਥੋਕ ਮਹਿੰਗਾਈ ਦਰ ਨਵੰਬਰ ਦੇ -0.68 ਫੀਸਦੀ ਦੇ ਮੁਕਾਬਲੇ -0.34 ਫੀਸਦੀ &lsquoਤੇ ਰਹੀ ਹੈ। ਹਾਲਾਂਕਿ ਮਹੀਨਾ ਦਰ ਮਹੀਨਾ ਆਧਾਰ &lsquoਤੇ ਦਸੰਬਰ &lsquoਚ ਫਿਊਲ, ਪਾਵਰ ਦੀ ਥੋਕ ਮਹਿੰਗਾਈ ਦਰ 8.82 ਫੀਸਦੀ ਤੋਂ ਵਧ ਕੇ 9.16 ਫੀਸਦੀ &lsquoਤੇ ਆ ਗਈ ਹੈ। ਜਦਕਿ ਮਾਸ-ਮੱਛੀ ਅਤੇ ਅੰਡੇ ਦੀ ਥੋਕ ਮਹਿੰਗਾਈ ਦਰ 4.73 ਫੀਸਦੀ ਤੋਂ ਘੱਟ ਕੇ 1.67 ਫੀਸਦੀ &lsquoਤੇ ਆ ਗਈ ਹੈ।