image caption:

ਭਾਰਤ ਬਣਿਆ ਦੁਨੀਆ ‘ਚ ਸਭ ਤੋਂ ਜਿਆਦਾ ਹਥਿਆਰ ਖਰੀਦਣ ਵਾਲਾ ਦੇਸ਼

 ਸਾਰੀ ਦੁਨੀਆਂ ਦੇ ਦੇਸ਼ਾਂ ਨੂੰ ਪਿੱਛੇ ਛੱਡ ਦੇ ਹੋਏ ਭਾਰਤ ਸੱਭ ਤੋਂ ਜਿਆਦਾ ਹਥਿਆਰ ਖਰੀਦਣ ਵਾਲਾ ਦੇਸ਼ ਬਣ ਚੁੱਕਾ ਹੈ। 2013 ਤੋਂ 2017 ਦੇ ਵਿਚਕਾਰ ਦੁਨੀਆਂ ਭਰ &lsquoਚ ਖਰੀਦੇ ਗਏ ਹਥਿਆਰਾਂ &lsquoਚ ਭਾਰਤ ਦੀ ਹਿੱਸੇਦਾਰੀ 12 ਫ਼ੀਸਦੀ ਰਹੀ ਹੈ। ਗਲੋਬਲ ਥਿੰਕ ਟੈਂਕ ਸਟਾਕਹੋਮ ਇੰਟਰਨੈਸ਼ਨਲ ਪੀਸ ਰੀਸਰਚ ਦੁਆਰਾ ਰਿਪੋਰਟ ਦੇ ਅਨੁਸਾਰ, ਸਾਲ 2008 ਤੋਂ 2012 ਤੇ 2013 ਤੋਂ 2017 ਦੇ ਵਿਚਕਾਰ 24 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਰਿਪੋਰਟ ਦੇ ਅਨੁਸਾਰ, ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਂਨ ਅਤੇ ਚੀਨ ਦੇ ਨਾਲ ਵਧਦੀਆਂ ਦੂਰੀਆਂ ਨੂੰ ਦੇਖਦਿਆਂ ਹਥਿਆਰਾਂ ਦੀ ਮੰਗ ਵਧੀ ਹੈ।

 
ਦੱਸ ਦੇਈਏ ਕਿ ਰਿਪੋਰਟ ਦੇ ਅਨੁਸਾਰ, 2013-2017 ਦੇ ਵਿਚਕਾਰ ਭਾਰਤ ਨੇ ਸਭ ਤੋਂ ਜਿਆਦਾ 62 ਫ਼ੀਸਦੀ ਹਥਿਆਰ ਰੂਸ ਤੋਂ ਖਰੀਦੇ ਹਨ। ਇਸ ਤੋਂ ਬਾਅਦ ਅਮਰੀਕਾ ਹਥਿਆਰ ਸਪਲਾਈ ਕਰਨ ਦੇ ਵਿਚ ਦੂਜੇ ਨੰਬਰ ਤੇ ਹੈ। ਹਥਿਆਰ ਖਰੀਦਣ ਦੇ ਮਾਮਲੇ &lsquoਚ ਭਾਰਤ ਤੋਂ ਬਾਅਦ ਸਾਊਦੀ ਅਰਬ, ਚੀਨ ਆਸਟ੍ਰੇਲੀਆ, ਇਰਾਕ,ਪਾਕਿਸਤਾਨ ਤੇ ਇੰਡੋਨੇਸ਼ੀਆ ਜਿਹੇ ਦੇਸ਼ਾ ਦੇ ਨਾਮ ਆਉਂਦੇ ਹਨ। ਜਿਨ੍ਹਾਂ ਨੇ ਦੂਸਰੇ ਦੇਸ਼ਾਂ ਤੋਂ ਹਥਿਆਰ ਖਰੀਦੇ ਹਨ।
 
ਉਥੇ ਹੀ ਦੂਜੇ ਪਾਸੇ ਦੁਨੀਆ ਭਰ ਦੇ ਵਿਚ ਹਥਿਆਰ ਸਪਲਾਈ ਕਰਨ ਦੇ ਮਾਮਲੇ &lsquoਚ ਚੀਨ ਪਹਿਲੇ ਪੰਜ ਦੇਸ਼ਾਂ ਦੇ ਵਿਚ ਮੌਜੂਦ ਹੈ। ਇਸ ਮਾਮਲੇ &lsquoਚ ਅਮਰੀਕਾ ਪਹਿਲੇ, ਰੂਸ ਦੂਸਰੇ, ਫਰਾਂਸ ਤੀਸਰੇ ਅਤੇ ਜਰਮਨੀ ਚੌਥੇ ਨੰਬਰ ਤੇ ਹੈ। ਇਹ ਪੰਜ ਦੇਸ਼ ਦੁਨੀਆ ਭਰ ਦੇ ਵਿਚ 74 ਫ਼ੀਸਦੀ ਹਥਿਆਰ ਸੁਪਲਾਈ ਕਰਦੇ ਹਨ। ਦੱਸ ਦੇਈਏ ਕਿ ਚੀਨ ਸਭ ਤੋਂ ਜਿਆਦਾ ਪਾਕਿਸਤਾਨ ਨੂੰ ਆਪਣੇ ਹਥਿਆਰ ਸਪਲਾਈ ਕਰਦਾ ਹੈ। ਪਾਕਿਸਤਾਨ 35 ਫ਼ੀਸਦੀ ਹਥਿਆਰ ਚੀਨ ਤੋਂ ਲੈਂਦਾ ਹੈ। ਜਦਕਿ ਬੰਗਲਾਦੇਸ਼ 19 ਫ਼ੀਸਦੀ ਹਥਿਆਰ ਲੈਂਦਾ ਹੈ।
 
ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੇ ਨਾਲ ਹੋਈ ਬਦਸਲੂਕੀ ਮਾਮਲੇ &lsquoਚ ਸਰਕਾਰੀ ਗਵਾਹ ਦੱਸੇ ਜਾ ਰਹੇ ਸੀਐੱਮ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੁੱਖ ਸਕੱਤਰ ਦੇ ਨਾਲ ਹੋਈ ਬਦਸਲੂਕੀ ਦੀ ਪੁਸ਼ਟੀ ਕਰਨ ਵਾਲੇ ਮੁੱਖ ਮੰਤਰੀ ਦੇ ਸਲਾਹਕਾਰ ਵੀਕੇ ਜੈਨ ਦਿੱਲੀ ਸਰਕਾਰ ਦੇ ਬੇਹੱਦ ਕਰੀਬੀ ਅਧਿਕਾਰੀ ਹਨ। ਇਹੀ ਕਾਰਨ ਹੈ ਕਿ ਦਿੱਲੀ ਦੀ ਸੱਤਾ &lsquoਚ ਵਾਪਸੀ ਦੇ ਬਾਅਦ ਕੇਜਰੀਵਾਲ ਸਰਕਾਰ ਨੇ 2002 ਬੈਂਚ ਦੇ ਆਈਏਐੱਸ ਵੀਕੇ ਜੈਨ ਨੂੰ 2015 &lsquoਚ ਦਿੱਲੀ ਸ਼ਹਿਰੀ ਆਵਾਸ ਸੁਧਾਰ ਬੋਰਡ ਦਾ ਮੁੱਖ ਕਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਸੀ।
 
ਇਸ ਤੋਂ ਪਹਿਲਾਂ ਉਹ ਬਿਨ੍ਹਾਂ ਕਿਸੇ ਵਿਭਾਗ &lsquoਚ ਪੋਸਟਿੰਗ ਦੇ ਆਪਣੀ ਸੇਵਾਵਾਂ ਦੇ ਰਹੇ ਸਨ। ਇੰਨਾਂ ਹੀ ਨਹੀਂ ਜਦ ਉਹ ਰਿਟਾਇਰਡ ਹੋਏ ਤਾਂ ਉਹਨਾਂ ਨੂੰ ਕੇਜਰੀਵਾਲ ਸਰਕਾਰ ਨੇ ਸਲਹਾਕਾਰ ਨਿਯੁਕਤ ਕੀਤਾ। ਇਸ &lsquoਚ ਸਾਬਕਾ ਜੈਨ ਦਿੱਲੀ ਦੇ ਆਬਕਾਰੀ ਵਿਭਾਗ ਦੇ ਨਾਲ ਇੰਦਰਪ੍ਰਸਤ ਵਿਸ਼ਵਵਿਦਿਆਲੇ ਦੇ ਰਜਿਸਟਰਾਰ ਵੀ ਰਹਿ ਚੁੱਕੇ ਹਨ। ਵੀ.ਕੇ ਜੈਨ ਵੱਲੋਂ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ਹੈ। ਮੁੱਖ ਸਕੱਤਰ ਨੇ ਇਲਜ਼ਾਮ ਲਗਾਇਆ ਸੀ ਕਿ 19 ਫਰਵਰੀ ਦੀ ਰਾਤ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਉੱਤੇ ਆਪਾਤ ਬੈਠਕ ਦੇ ਦੌਰਾਨ ਦੋ ਵਿਧਾਇਕਾਂ &ndash ਅਮਾਨਤੁੱਲ੍ਹਾ ਖਾਨ ਅਤੇ ਪ੍ਰਕਾਸ਼ ਜਰਵਾਲ ਨੇ ਉਨ੍ਹਾਂ ਦੀ ਮਾਰ ਕੁੱਟ ਕੀਤੀ।