image caption:

ਹੁਣ CBI ਦੇ ਹੱਥੇ ਚੜ੍ਹਿਆ ਨੀਰਵ ਮੋਦੀ ਦੀ ਕੰਪਨੀ ਦਾ CFO

 ਨਵੀਂ ਦਿੱਲੀ :ਦੇਸ਼ ਸਭ ਤੋਂ ਵੱਡੇ ਘੋਟਾਲੇ PNB ਬੈਂਕ ਘੋਟਾਲੇ ਦੇ ਮੁੱਖ ਦੋਸ਼ੀ ਹਾਲੇ ਤੱਕ ਕਾਨੂੰਨ ਦੀ ਪਕੜ ਤੋਂ ਦੂਰ ਹੈ ਇਸ ਮਾਮਲੇ ਦੀ ਜਾਂਚ ਹਾਲੇ ਚੱਲ ਰਹੀ ਹੈ ਜਿੱਥੇ ਇਸ ਮਾਮਲੇ &lsquoਚ ਹਰ ਰੋਜ ਨਵੀਂ ਤੋਂ ਨਵੀਂ ਗੱਲ ਸਾਹਮਣੇ ਆ ਰਹੀ ਹੈ।ਦੂਜੇ ਪਾਸੇ ਇਸ ਧੋਖਾਧੜੀ ਦੇ ਮਾਮਲੇ ਨੇ ਸਾਰੇ ਦੇਸ਼ ਦੇ ਬੈਂਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ।ਹੁਣ ਖਬਰ ਆਈ ਹੈ ਨੀਰਵ ਮੋਦੀ ਦੇ ਕੰਪਨੀ ਦੇ CFO ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।

 
ਅਰਬਪਤੀ ਜਿਊਲਰ ਨੀਰਵ ਮੋਦੀ ਦੇ ਖਿਲਾਫ 321.88 ਕਰੋੜ ਰੁਪਏ ਦੇ ਕਰਜ਼ ਦੀ ਅਦਾਇਗੀ ਨਹੀਂ ਕਰਨ ਦੇ ਮਾਮਲੇ &lsquoਚ ਜਨਤਕ ਖੇਤਰ ਦੇ ਦੋ ਬੈਂਕਾਂ ਦੇ ਸਾਬਕਾ ਅਧਿਕਾਰੀ ਸੀ.ਬੀ.ਆਈ. ਜਾਂਚ ਦੇ ਘੇਰੇ &lsquoਚ ਆ ਗਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਸੀ.ਬੀ.ਆਈ. ਨੇ ਸੋਮਵਾਰ ਨੂੰ ਨੀਰਵ ਮੋਦੀ ਦੀ ਕੰਪਨੀ ਫਾਇਰਸਟਾਰ ਡਾਇਮੰਡਸ ਇੰਟਰਨੈਸ਼ਨਲ ਲਿਮਟਿਡ ਦੇ ਮੁੱਖ ਵਿੱਤੀ ਅਧਿਕਾਰੀ (ਸੀ.ਐੱਫ.ਓ.) ਰਵੀਸ਼ੰਕਰ ਗੁਪਤਾ ਤੋਂ ਮੁੰਬਈ &lsquoਚ ਪੁੱਛਗਿੱਛ ਕੀਤੀ ਹੈ।
 
ਇਸ ਮਾਮਲੇ ਨਾਲ ਜੁੜੀ ਐੱਫ.ਆਈ.ਆਰ. &lsquoਚ ਬਤੌਰ ਦੋਸ਼ੀ ਨਾਮਜ਼ਦ ਹੈ। ਸੀ.ਬੀ.ਆਈ. ਗੁਪਤਾ ਤੋਂ ਇਹ ਜਾਣਨ ਲਈ ਪੁੱਛਗਿੱਛ ਕਰ ਰਹੀ ਹੈ ਕਿ ਕਰਜ਼ ਦਿੱਤੇ ਗਏ ਧਨ ਨੂੰ ਦੂਜੀ ਥਾਂ ਕਿੰਝ ਭੇਜਿਆ ਗਿਆ ਅਤੇ ਪੀ.ਐੱਸ.ਯੂ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਦੀ ਸ਼ਮੂਲੀਅਤ ਹੈ। ਮੋਦੀ ਦੀਆਂ ਕੰਪਨੀਆਂ ਨੂੰ ਦੋ ਬੈਂਕਾਂ ਦੇ ਕਰਜ਼ ਦਿੱਤੇ ਗਏ ਸਨ। ਪਹਿਲੀ ਕੰਪਨੀ ਫਾਇਰਸਟਾਰ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਹੈ ਜਿਸ ਨੂੰ ਕਰਜ਼ ਦੇਣ ਨਾਲ ਜੁੜਿਆ ਮੁੱਖ ਬੈਂਕ ਪੰਜਾਬ ਨੈਸ਼ਨਲ ਬੈਂਕ ਹੈ।
 
ਦੂਜੀ ਕੰਪਨੀ ਫਾਇਰਸਟਾਰ ਡਾਇਮੰਡਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਹੈ ਜਿਸ &lsquoਚ ਕਰਜ਼ ਦੇਣ ਵਾਲਾ ਮੁੱਖ ਬੈਂਕ ਯੂਨੀਅਨ ਬੈਂਕ ਆਫ ਇੰਡੀਆ ਹੈ। ਅਧਿਕਾਰੀ ਨੇ ਦੱਸਿਆ ਕਿ ਸੀ.ਬੀ.ਆਈ. ਇਨ੍ਹਾਂ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਪੁੱਛਗਿੱਠ ਲਈ ਬੁਲਾਏਗੀ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਨਿਗਰਾਨੀ ਕਿਸ ਤਰ੍ਹਾਂ ਕੀਤੀ ਜਾ ਰਹੀ ਸੀ ਅਤੇ ਪੈਸੇ ਨੂੰ ਦੂਜੇ ਸਥਾਨਾਂ &lsquoਤੇ ਭੇਜਣ ਤੋਂ ਰੋਕਣ ਲਈ ਕੀ ਕਦਮ ਚੁੱਕੇ ਗਏ ਸਨ।
 
ਸੀ.ਬੀ.ਆਈ ਨੇ ਮੋਦੀ, ਉਸ ਦੀ ਕੰਪਨੀ ਫਾਇਰਸਟਾਰ ਡਾਇਮੰਡਸ ਇੰਟਰਨੈਸ਼ਨਲ ਲਿਮਟਿਡ ਦੇ ਉਸ ਸਮੇਂ ਦੇ ਪ੍ਰਧਾਨ ਵਿਪੁਲ ਅੰਬਾਨੀ, ਗੁਪਤਾ ਹੋਰ ਨਿਰਦੇਸ਼ਕਾਂ ਅਤੇ ਬੈਂਕ ਦੇ ਅਨਾਮ ਅਧਿਕਾਰੀਆਂ ਨੂੰ ਦੋਸ਼ੀ ਬਣਾਇਆ ਹੈ। ਦੱਸ ਦੇਈਏ ਕਿ ਹਾਲ ਹੀ &lsquo ਚ ਇਹ ਖਬਰ ਆਈ ਸੀ ਕਿ ਪੰਜਾਬ ਨੈਸ਼ਨਲ ਬੈਂਕ ਨਾਲ ਕੀਤੇ ਗਏ ਇੰਨੇ ਵੱਡੇ ਘਪਲੇ ਕਾਰਨ ਸਾਰੇ ਬੈਂਕਾਂ ਦਾ ਕਾਰੋਬਾਰੀਆਂ ਤੋਂ ਭਰੋਸਾ ਟੁੱਟ ਗਿਆ ਹੈ ।
 
ਹੁਣ ਕੋਈ ਵੀ ਬੈਂਕ ਕਿਸੇ ਵੀ ਕਾਰੋਬਾਰੀ &lsquoਤੇ ਛੇਤੀ ਭਰੋਸਾ ਨਹੀਂ ਕਰਦਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਹੈ ਕਿ ਪੀ. ਐੱਨ. ਬੀ. ਦੇ ਘਪਲੇ ਦੇ ਇਕ ਮੁਲਜ਼ਮ ਨੇ ਮਾਮਲਾ ਸਾਹਮਣੇ ਆਉਣ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਦੀ ਵਕੀਲ ਬੇਟੀ ਦੀ ਲਾਅ ਕੰਪਨੀ ਨੂੰ ਵੱਡੀ ਰਕਮ ਦਿੱਤੀ ਸੀ। ਇਸ ਲਈ ਜੇਤਲੀ ਨੇ ਇਸ ਘਪਲੇ &lsquoਤੇ ਚੁੱਪ ਧਾਰੀ ਹੋਈ ਹੈ। ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਇਹ ਖੁਲਾਸਾ ਹੋਇਆ ਹੈ
 
ਕਿ ਬੈਂਕ ਘਪਲੇ ਦੇ ਸਾਹਮਣੇ ਆਉਣ ਤੋਂ ਪਹਿਲਾਂ ਮੁਲਜ਼ਮ ਨੇ ਵਿੱਤ ਮੰਤਰੀ ਅਰੁਣ ਜੇਤਲੀ ਦੀ ਵਕੀਲ ਬੇਟੀ ਦੀ ਲਾਅ ਫਰਮ ਨੂੰ ਵੱਡੀ ਰਕਮ ਦਾ ਭੁਗਤਾਨ ਕੀਤਾ ਅਤੇ ਇਸੇ ਲਈ ਸਾਡੇ ਵਿੱਤ ਮੰਤਰੀ ਨੇ ਬੇਟੀ ਨੂੰ ਬਚਾਉਣ ਲਈ ਚੁੱਪ ਧਾਰੀ ਹੋਈ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੀ. ਬੀ. ਆਈ. ਨੇ ਮੁਲਜ਼ਮ ਨਾਲ ਜੁੜੀਆਂ ਕਈ ਲਾਅ ਫਰਮਾਂ ਵਿਚ ਛਾਪੇ ਮਾਰੇ ਹਨ ਪਰ ਵਿੱਤ ਮੰਤਰੀ ਦੀ ਵਕੀਲ ਧੀ ਦੇ ਮਾਮਲੇ ਵਿਚ ਉਹ ਗੈਰ-ਸਰਗਰਮ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਸੀ. ਬੀ. ਆਈ. ਵੱਲੋਂ ਮੁਲਜ਼ਮ ਨਾਲ ਸਬੰਧਤ ਹੋਰਨਾਂ ਲਾਅ ਫਰਮਾਂ &lsquoਤੇ ਛਾਪੇ ਮਾਰੇ ਜਾਂਦੇ ਹਨ ਤਾਂ ਉਸ ਦੀ ਫਰਮ &lsquoਤੇ ਕਿਉਂ ਨਹੀਂ।