image caption:

ਮੀਡੀਆ ‘ਤੇ ਭੜਕੀ ਸ਼ਮੀ ਦੀ ਪਤਨੀ, ਤੋੜਿਆ ਪੱਤਰਕਾਰ ਦਾ ਵੀਡੀਓ ਕੈਮਰਾ

 ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ &lsquoਤੇ ਉਹਨਾਂ ਦੀ ਪਤਨੀ ਹਸੀਨ ਜਹਾਂ ਦੁਬਾਰਾ ਲਗਾਏ ਗਏ ਦੋਸ਼ਾਂ ਦੀ ਪਿਛਲੇ ਕੁੱਝ ਦਿਨਾਂ ਤੋਂ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਮੰਗਲਵਾਰ ਨੂੰ ਕੋਲਕਾਤਾ ਵਿੱਚ ਜਦੋਂ ਹਸੀਨ ਜਹਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੀ ਸੀ ਉਸ ਨੇ ਮੀਡੀਆ ਕਰਮਚਾਰੀਆਂ ਦੇ ਨਾਲ ਬਦਸਲੂਕੀ ਕੀਤੀ। ਕੋਲਕਾਤਾ ਵਿੱਚ ਸੇਂਟ. ਸਟੇਫਨ ਸਕੂਲ ਪਹੁੰਚੀ ਹਸੀਨ ਜਹਾਂ ਦੇ ਕੋਲੋਂ ਜਦੋਂ ਮੀਡੀਆ ਕਰਮਚਾਰੀ ਪੁੱਜੇ ਤਾਂ ਉਹ ਉਜਨਾਂ &lsquoਤੇ ਗੁੱਸਾ ਹੋਣ ਲੱਗੀ। ਇਸ ਦੌਰਾਨ ਉਨ੍ਹਾਂ ਨੇ ਇੱਕ ਵੀਡੀਓ ਕੈਮਰਾ ਤੋਡ਼ ਦਿੱਤਾ। ਕੈਮਰਾ ਤੋੜਨ ਤੋਂ ਬਾਅਦ ਹਸੀਨ ਜਹਾਂ ਆਪਣੀ ਐੱਸਯੂਵੀ &lsquoਚ ਬੈਠ ਕੇ ਉੱਥੇ ਚਲੀ ਗਈ।

 
ਧਿਆਨ ਯੋਗ ਹੈ ਕਿ ਹਸੀਨ ਕਹਾਂ ਨੇ ਆਪਣੀ ਪਤੀ ਮੁਹੰਮਦ ਸ਼ਮੀ &lsquoਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਸਨ। ਉਨ੍ਹਾਂ ਨੇ ਸ਼ਮੀ ਉੱਤੇ ਮੈਰੀਟਲ ਅਫੇਅਰ ਰੱਖਣ ਅਤੇ ਘਰੇਲੂ ਹਿੰਸੇ ਦੇ ਗੰਭੀਰ ਇਲਜ਼ਾਮ ਲਗਾਏ ਹਨ। ਹਸੀਨ ਜਹਾਂ ਨੇ ਫੇਸਬੁਕ ਪੇਜ &lsquoਤੇ ਇਸ ਦੇ ਨਾਲ ਸੰਬੰਧਿਤ ਇੱਕ ਪੋਸਟ ਵੀ ਕੀਤਾ ਗਿਆ ਸੀ, ਜਿਸ ਵਿੱਚ ਵਹਾਟਸਐਪ ਦੇ ਸਕਰੀਨ ਸ਼ਾਟਸ ਸ਼ੇਅਰ ਕੀਤੇ ਗਏ ਸਨ।
 
ਹਸੀਨ ਜਹਾਂ ਨੇ ਇਸ ਮਾਮਲੇ ਵਿੱਚ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਾਵਾਈ ਸੀ। ਮੰਗਲਵਾਰ ਨੂੰ ਹੀ ਹਸੀਨ ਜਹਾਂ ਨੇ ਆਪਣਾ ਬਿਆਨ ਮੈਜਿਸਟਰੇਟ ਦੇ ਸਾਹਮਣੇ ਦਰਜ ਕਰਵਾਉਣਾ ਹੈ। ਦੂਜੇ ਪਾਸੇ ਸ਼ਮੀ ਲਗਾਤਾਰ ਆਪਣੇ ਬਚਾਅ ਵਿੱਚ ਬਿਆਨ ਦੇ ਰਹੇ ਹਨ। ਮੁਹੰਮਦ ਸ਼ਮੀ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਉਹ ਆਪਣੀ ਪਤਨੀ ਅਤੇ ਉਨ੍ਹਾਂ ਦੇ ਪਰਵਾਰ ਨਾਲ ਇਸ ਮਾਮਲੇ &lsquoਤੇ ਗੱਲ ਕਰਨਾ ਚਾਹੁੰਦੇ ਹਨ।
 
ਵਿਵਾਦਾਂ ਦੇ ਵਿੱਚ ਮੁਹੰਮਦ ਸ਼ਮੀ ਦਾ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸਮਰਥਨ ਕੀਤਾ ਹੈ। ਧੋਨੀ ਨੇ ਕਿਹਾ ਹੈ ਕਿ ਮੁਹੰਮਦ ਸ਼ਮੀ ਇੱਕ ਚੰਗੇ ਇਨਸਾਨ ਹਨ ਅਤੇ ਉਹ ਅਜਿਹੇ ਵਿਅਕਤੀ ਨਹੀਂ ਹਨ ਜੋ ਆਪਣੀ ਪਤਨੀ ਅਤੇ ਆਪਣੇ ਦੇਸ਼ ਨੂੰ ਧੋਖਾ ਦੇਣ। ਮੀਡੀਆ ਰਿਪੋਰਟਾਂ ਦੇ ਅਨੁਸਾਰ ਧੋਨੀ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਜ਼ਿਆਦਾ ਕੁੱਝ ਨਹੀਂ ਬੋਲਣਾ ਚਾਹੁੰਦੇ, ਕਿਉਂਕਿ ਇਹ ਇੱਕ ਪਰਿਵਾਰਕ ਮਾਮਲਾ ਹੈ ਅਤੇ ਸ਼ਮੀ ਦੀ ਨਿੱਜੀ ਜਿੰਦਗੀ ਨਾਲ ਜੁੜਿਆ ਹੋਇਆ ਹੈ ਪਰ ਜਿੱਥੋਂ ਤੱਕ ਮੈਂ ਜਾਣਦਾ ਹਾਂ, ਸ਼ਮੀ ਇੱਕ ਚੰਗੇ ਇਨਸਾਨ ਹਨ।
 
ਹਸੀਨ ਜਹਾਂ ਨੇ ਮੁਹੰਮਦ ਸ਼ਮੀ ਦੇ ਖਿਲਾਫ ਕੋਲਕਾਤਾ ਦੇ ਲਾਲ ਬਾਜ਼ਾਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਾਵਾਈ ਸੀ। ਪੁਲਿਸ ਨੇ ਸ਼ਮੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਚਾਰ ਮੈਬਰਾਂ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 498A , 323 , 307 , 376 , 506 , 328 ਅਤੇ 34 ਦੇ ਤਹਿਤ ਕੇਸ ਦਰਜ਼ ਕੀਤਾ ਹੈ। ਇਸ ਵਿੱਚ ਘਰੇਲੂ ਹਿੰਸੇ ਦੇ ਇਲਜ਼ਾਮ ਵਿੱਚ ਵੀ ਕੇਸ ਦਰਜ ਹੈ। ਜਿਹਨਾਂ ਮਾਮਲਿਆਂ ਵਿੱਚ ਸ਼ਮੀ ਉੱਤੇ ਕੇਸ ਦਰਜ ਕੀਤਾ ਗਿਆ ਹੈ, ਉਹ ਸਾਰੀਆਂ ਗੈਰ ਜਮਾਨਤੀ ਧਾਰਾਵਾਂ ਹਨ।