image caption:

ਸੁਪਰੀਮ ਕੋਰਟ ਨੇ ਆਧਾਰ ਕਾਰਡ ਲਿੰਕ ਕਰਾਉਣ ਸਬੰਧੀ ਰਾਹਤ

 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਆਧਾਰ ਕਾਰਡ ਨੂੰ ਪਾਸਪੋਰਟ, ਮੋਬਾਇਲ ਸਿਮ, ਬੈਂਕ ਅਕਾਉਂਟ ਨਾਲ ਲਿੰਕ ਕਰਾਉਣ &lsquoਚ ਰਾਹਤ ਦੇ ਦਿੱਤੀ ਹੈ। ਕੋਰਟ ਦਾ ਆਧਾਰ &lsquoਤੇ ਪੂਰਾ ਫੈਸਲਾ ਆਉਣ ਤੱਕ ਸਰਕਾਰ ਕਿਸੇ ਤਰ੍ਹਾਂ ਦੀ ਕੋਈ ਡੈੱਡਲਾਈਨ ਜਾਰੀ ਨਹੀਂ ਕਰੇਗੀ। ਕੋਰਟ ਨੇ ਫੈਸਲਾ ਦਿੰਦੇ ਹੋਏ ਕਿਹਾ ਹੈ ਕਿ ਸਬਸਿਡੀ ਦੇ ਲਈ ਆਧਾਰ ਜ਼ਰੂਰੀ ਰਹੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਆਧਾਰ ਨਾਲ ਮੋਬਾਇਲ ਨੂੰ ਲਿੰਕ ਕਰਾਉਣ ਦੀ ਆਖਰੀ ਤਾਰੀਖ 31 ਮਾਰਚ 2018 ਰੱਖੀ ਗਈ ਸੀ।

 
ਕੇਂਦਰ ਸਰਕਾਰ ਨੇ ਇਸ &lsquoਚ ਪਹਿਲਾਂ ਸੁਪਰੀਮ ਕਰੋਟ &lsquoਚ ਆਧਾਰ ਡੈੱਡਲਾਈਨ ਵਧਾਉਣ ਨੂੰ ਲੈ ਕੇ ਹਲਫਨਾਮਾ ਦਿੱਤਾ ਸੀ ਕਿ ਉਹ ਫਿਲਹਾਲ 31 ਮਾਰਚ ਦੀ ਤਾਰੀਖ ਨੂੰ ਅੱਗੇ ਵਧਾ ਸਕਦੀ ਹੈ।