image caption:

ਜਲ੍ਹਿਆਂਵਾਲਾ ਬਾਗ਼ ‘ਚ ਸਥਾਪਿਤ ਹੋਵੇਗਾ ਸ਼ਹੀਦ ਊਧਮ ਸਿੰਘ ਦਾ 11 ਫੁੱਟ ਉੱਚਾ ਬੁੱਤ, ਰਾਜਨਾਥ ਕਰਨਗੇ ਉਦਘਾਟਨ

 ਪੰਜਾਬੀ ਸੂਰਮੇ ਸ਼ਹੀਦ ਊਧਮ ਸਿੰਘ ਦਾ 11 ਫੁੱਟ ਉਚਾ ਅਤੇ 4 ਫੁੱਟ ਚੋੜਾ ਬੁੱਤ 13 ਮਾਰਚ ਨੂੰ ਜਲ੍ਹਿਆਂਵਾਲਾ ਵਾਲਾ ਬਾਗ਼ &lsquoਚ ਲਗਾਇਆ ਜਾ ਰਿਹਾ ਹੈ। ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦਾ ਇਹ ਯਾਦਗਾਰੀ ਬੁੱਤ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਸੇਵੀ ਸੰਸਥਾ ਵਲੋਂ ਬਣਵਾਇਆ ਗਿਆ ਹੈ। ਇਹ ਬੁੱਤ ਪੰਜਾਬ ਦੇ ਸਾਹਿਬਜਾਦਾ ਅਜੀਤ ਸਿੰਘ ਨਗਰ (ਮੁਹਾਲੀ) &lsquoਚ ਬਣਾਇਆ ਗਿਆ ਹੈ। ਇਸ ਬੁੱਤ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰਨਗੇ।

 
ਇਸ ਮੌਕੇ ਰੱਖੇ ਸਮਾਗਮ &lsquoਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਕੇਂਦਰੀ ਮੰਤਰੀ ਵਿਜੇ ਸਾਂਪਲਾ, ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਗੁਰਜੀਤ ਸਿੰਘ ਔਜਲਾ, ਪ੍ਰੇਮ ਸਿੰਘ ਚੰਦੂਮਾਜਰਾ, ਸ਼ਵੇਤ ਮਲਿਕ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਐਮ.ਐਲ.ਏ. ਹਰਦਿਆਲ ਸਿੰਘ ਕੰਬੋਜ, ਰਾਜਿੰਦਰ ਸਿੰਘ ਕੰਬੋਜ, ਮਦਨ ਲਾਲ ਕੰਬੋਜ, ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਓ.ਪੀ. ਸੋਨੀ, ਰਾਣਾ ਗੁਰਜੀਤ ਸਿੰਘ ਸੋਢੀ, ਹੰਸ ਰਾਜ ਜੋਸਨ, ਕਰਨ ਦੇਵ ਕੰਬੋਜ ਆਦਿ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਹਾਜ਼ਰ ਹੋਣਗੇ।
 
ਇਸ ਬੁੱਤ ਦੀ ਸੇਵਾ ਅਤੇ ਇਸ ਸਾਰੇ ਕਾਰਜ ਨੂੰ ਸਿਰੇ ਚੜਾਉਣ ਦੀ ਪੂਰੀ ਜਿੰਮੇਵਾਰੀ ਅੰਤਰਾਸ਼ਟਰੀ ਸਰਵ ਕੰਬੋਜ ਸਮਾਜ ਸੇਵੀ ਸੰਸਥਾ ਵੱਲੋਂ ਕੀਤੀ ਜਾ ਰਹੀ ਹੈ। ਸ਼ਹੀਦ ਊਧਮ ਸਿੰਘ ਨੂੰ ਭਾਵੇਂ ਯਾਦ ਕਰਨ ਲਈ ਕਿਸੇ ਬੁੱਤ ਜਾਂ ਮੀਨਾਰ ਦੀ ਜਰੂਰਤ ਨਹੀਂ ਹੈ ਪਰ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਜਲ੍ਹਿਆਂਵਾਲਾ ਬਾਗ &lsquoਚ ਉਸਾਰਨਾ ਇੱਕ ਨਿਵੇਕਲੀ ਪਹਿਲ ਹੈ।
 
ਪੱਤਰਕਾਰਾਂ ਵੱਲੋਂ ਪੁੱਛੇ ਜਾਣ &lsquoਤੇ ਕਿ ਜਦੋਂ ਸ਼ਹਿਰ ਦੇ ਹਾਲ ਦਰਵਾਜ਼ੇ ਦੇ ਬਾਹਰ ਪਹਿਲਾਂ ਤੋਂ ਮੌਜੂਦ ਸ਼ਹੀਦ ਊਧਮ ਸਿੰਘ ਦੇ ਬੁੱਤ &lsquoਤੇ ਸਾਲ &lsquoਚ ਸਿਰਫ਼ ਸ਼ਹੀਦ ਦੇ ਜਨਮ ਤੇ ਸ਼ਹੀਦੀ ਦਿਹਾੜੇ &lsquoਤੇ ਫੁੱਲਾਂ ਦੇ ਹਾਰ ਬਦਲੇ ਜਾਂਦੇ ਹਨ ਬਾਕੀ ਪੂਰਾ ਵਰ੍ਹਾ ਉਸ &lsquoਤੇ ਧੂੜ-ਮਿੱਟੀ ਜੰਮਦੀ ਰਹਿੰਦੀ ਹੈ, ਤਾਂ ਅਜਿਹੇ &lsquoਚ ਨਵਾਂ ਬੁੱਤ ਲਗਾਉਣ &lsquoਤੇ ਉਸ ਦੀ ਸਹਿਜ ਸੰਭਾਲ ਕਿਵੇਂ ਰੱਖੀ ਜਾਵੇਗੀ, ਦੇ ਜਵਾਬ &lsquoਚ ਸ਼ਿੰਦਰਪਾਲ ਸਿੰਘ ਕੰਬੋਜ ਨੇ ਕਿਹਾ ਕਿ ਉਹ ਬੁੱਤ ਦੀ ਸਹਿਜ-ਸੰਭਾਲ ਅਤੇ ਸਫ਼ਾਈ ਲਈ ਪੱਕੇ ਤੌਰ &lsquoਤੇ ਕਰਮਚਾਰੀ ਨਿਯੁਕਤ ਕੀਤੇ ਜਾਣ ਸਬੰਧੀ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ। ਇਹੀ ਨਹੀਂ ਸ਼ਹੀਦ ਦੇ ਇਸ ਬੁੱਤ &lsquoਤੇ ਜੀ.ਐਸ.ਟੀ ਵੀ ਤਾਰਿਆ ਗਿਆ ਹੈ।
 
ਇਸ ਬੁੱਤ ਨੂੰ ਉਸਾਰਨ ਲਈ ਤਕਰੀਬਨ 9 ਲੱਖ ਦਾ ਖਰਚਾ ਆਇਆ ਹੈ ਅਤੇ ਇਸ ਬੁੱਤ &lsquoਤੇ ਕੁੱਲ 52 ਹਜ਼ਾਰ ਰੁਪਏ ਦਾ ਜੀ.ਐਸ.ਟੀ ਬਿੱਲ ਵੀ ਤਾਰਿਆ ਗਿਆ ਹੈ।ਹਜ਼ਾਰਾਂ ਪੰਜਾਬੀ ਬੇਦੋਸ਼ਿਆਂ ਦਾ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ &lsquoਚ ਕਤਲ ਕਰਨ ਵਾਲੇ ਉਸ ਵੇਲੇ ਦੀ ਹਕੂਮਤ ਅੰਗਰੇਜ ਸਰਕਾਰ ਦੇ ਤਤਕਾਲੀ ਲੈਫ਼ਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਉਸ ਦੇ ਹੀ ਦੇਸ਼ &lsquoਚ ਜਾ ਕੇ ਸ਼ਰੇਆਮ ਮੌਤ ਦੇ ਘਾਟ ਉਤਾਰਨ ਵਾਲੇ ਪੰਜਾਬੀ ਸੂਰਮੇ ਸ਼ਹੀਦ ਊਧਮ ਸਿੰਘ ਦਾ 11 ਫੁੱਟ ਉਚਾ ਅਤੇ 4 ਫੁੱਟ ਚੋੜਾ ਬੁੱਤ 13 ਮਾਰਚ ਨੂੰ ਜਲ੍ਹਿਆਂਵਾਲਾ ਵਾਲਾ ਬਾਗ਼ &lsquoਚ ਲਗਾਇਆ ਜਾ ਰਿਹਾ ਹੈ।