image caption:

ਕੈਨੇਡਾ ‘ਚ ਮੋਟੀ ਕਮਾਈ ਕਰਨ ਦੇ ਬਾਵਜੂਦ ਪੰਜਾਬੀ, ਚਾਈਨੀਜ਼ ਲੋਕਾਂ ਤੋਂ ਪਿੱਛੇ

 ਓਟਾਵਾ-  ਕੈਨੇਡਾ &lsquoਚ ਬਹੁਤ ਸਾਰੇ ਵਿਦੇਸ਼ੀ ਰਹਿ ਰਹੇ ਹਨ ਜੋ ਦਿਨ-ਰਾਤ ਮਿਹਨਤ ਕਰਕੇ ਆਪਣੇ ਦੇਸ਼ਾਂ ਨੂੰ ਪੈਸਾ ਭੇਜਦੇ ਹਨ। ਇੱਥੇ ਰਹਿ ਰਹੇ ਭਾਰਤੀ ਵੀ ਮੋਟੀ ਕਮਾਈ ਕਰਦੇ ਹਨ। ਖਾਸ ਤੌਰ &lsquoਤੇ ਪੰਜਾਬੀਆਂ ਲਈ ਤਾਂ ਕੈਨੇਡਾ ਬਹੁਤ ਖਾਸ ਬਣ ਗਿਆ ਹੈ। ਇਕ ਸਰਵੇ &lsquoਚ ਪਤਾ ਲੱਗਾ ਹੈ ਕਿ ਕੈਨੇਡਾ &lsquoਚ ਮੋਟੀ ਕਮਾਈ ਕਰਨ ਦੇ ਬਾਵਜੂਦ ਪੰਜਾਬੀ ਆਪਣੇ ਦੇਸ਼ ਨਾਲ ਕਾਰੋਬਾਰ ਨਹੀਂ ਕਰ ਰਹੇ ਜਦ ਕਿ ਚਾਈਨੀਜ਼ ਇਸ &lsquoਚ ਅੱਗੇ ਹਨ ਹਾਲਾਂਕਿ ਉਹ ਪੰਜਾਬੀਆਂ ਨਾਲੋਂ 10 ਤੋਂ 15 ਫੀਸਦੀ ਘੱਟ ਕਮਾਈ ਕਰਦੇ ਹਨ। ਕੈਨੇਡਾ ਦੀ ਰੈਵੇਨਿਊ ਏਜੰਸੀ ਦੀ ਟੈਕਸ ਗ੍ਰੋਥ ਰਿਪੋਰਟ &lsquoਚ ਖੁਲਾਸਾ ਹੋਇਆ ਹੈ ਕਿ ਉੱਥੇ ਵਸੇ ਅਤੇ ਪੜ੍ਹੇ ਲਿਖੇ ਪੰਜਾਬੀ ਸਾਲ &lsquoਚ ਘੱਟੋ-ਘੱਟ 80 ਹਜ਼ਾਰ ਡਾਲਰ ਕਮਾ ਰਹੇ ਹਨ ਜਦਕਿ ਉੱਥੇ ਸਰਕਾਰੀ ਨੌਕਰੀ ਅਤੇ ਵਪਾਰ ਕਰਨ ਵਾਲੇ ਪੰਜਾਬੀ ਸਲਾਨਾ 2 ਤੋਂ ਢਾਈ ਲੱਖ ਰੁਪਏ ਕਮਾ ਰਹੇ ਹਨ। ਇਸ ਦੌਰਾਨ ਇਹ ਸੱਚਾਈ ਵੀ ਸਾਹਮਣੇ ਆਈ ਕਿ ਪੰਜਾਬੀ ਆਪਣੇ ਸ਼ਹਿਰਾਂ &lsquoਚ ਨਿਵੇਸ਼ ਨਹੀਂ ਕਰ ਰਹੇ। ਪਿਛਲੇ 5 ਸਾਲਾਂ &lsquoਚ ਭਾਰਤ-ਕੈਨੇਡਾ ਦੌਰਾਨ ਜੋ ਵਪਾਰ ਹੋਇਆ ਹੈ, ਉਸ &lsquoਚ ਉਲਟ ਭਾਰਤ ਹੀ 7007 ਮਿਲੀਅਨ ਡਾਲਰ ਦੇ ਘਾਟੇ &lsquoਚ ਹੈ। ਜਦ ਕਿ ਚਾਈਨੀਜ਼ ਕੰਪਨੀਆਂ ਨੇ 16 ਬਿਲੀਅਨ ਡਾਲਰ ਸਲਾਨਾ ਦੀ ਔਸਤ &lsquoਤੇ ਸਾਮਾਨ ਦੀ ਵਿਕਰੀ ਕੀਤੀ ਹੈ। ਚਾਈਨੀਜ਼ ਲੋਕ ਆਪਣੇ ਦੇਸ਼ ਤੋਂ ਸਾਰਾ ਸਮਾਨ ਮੰਗਵਾ ਕੇ ਕੈਨੇਡਾ &lsquoਚ ਵੇਚ ਕੇ ਆਪਣੇ ਦੇਸ਼ ਨੂੰ ਤਰੱਕੀ ਦੇ ਰਹੇ ਹਨ।

 
ਕਾਰੋਬਾਰ &lsquoਚ ਚੀਨ ਦੇ ਮੁਕਾਬਲੇ 7007 ਮਿਲੀਅਨ ਡਾਲਰ ਪਿੱਛੇ ਹੈ ਭਾਰਤ&mdash
 
ਕੈਨੇਡਾ ਰੈਵੇਨਿਊ ਏਜੰਸੀ ਦੇ ਉਪਲਬਧ ਡਾਟੇ ਮੁਤਾਬਕ ਘੱਟ ਪੜ੍ਹੇ ਲਿਖੇ ਪੰਜਾਬੀ 11 ਰੁਪਏ ਡਾਲਰ ਦੇ ਪ੍ਰਤੀ ਘੰਟਾ ਕਮਾਈ ਭਾਵ ਦਿਨ &lsquoਚ ਔਸਤਨ 88 ਡਾਲਰ ਕਮਾ ਰਹੇ ਹਨ ਪਰ ਉੱਥੇ ਪੜ੍ਹੇ-ਲਿਖੇ ਪੰਜਾਬੀ 3 ਗੁਣਾ ਤਕ ਕਮਾਈ ਕਰ ਰਹੇ ਹਨ। 2006 &lsquoਚ ਕੈਨੇਡਾ &lsquoਚ ਪੰਜਾਬੀਆਂ ਦੀ ਗਿਣਤੀ 4 ਲੱਖ 44 ਹਜ਼ਾਰ ਸੀ। ਇਨ੍ਹਾਂ &lsquoਚੋਂ 70 ਫੀਸਦੀ ਸਾਲ &lsquoਚ 29,900 ਡਾਲਰ ਕਮਾ ਲੈਂਦੇ ਸਨ। ਹੁਣ ਪੰਜਾਬੀਆਂ ਦੀ ਗਿਣਤੀ 10 ਲੱਖ ਤੋਂ ਵਧ ਹੈ ਅਜਿਹੇ &lsquoਚ ਘੱਟੋ-ਘੱਟ ਪੜ੍ਹੇ ਲਿਖੇ ਇਨਕਮ ਟੈਕਸ ਰਿਟਰਨ &lsquoਚ ਔਸਤਨ 80 ਹਜ਼ਾਰ ਡਾਲਰ ਦੀ ਕਮਾਈ ਦਰਜ ਕਰ ਰਹੇ ਹਨ ਜਦਕਿ ਇਨਫਾਰਮੇਸ਼ਨ ਤਕਨਾਲੋਜੀ, ਕਾਨੂੰਨ, ਸਰਕਾਰੀ ਨੌਕਰੀ ਪੇਸ਼ਾ 2 ਲੱਖ ਡਾਲਰ ਤੋਂ ਉੱਪਰ ਦੀ ਕਮਾਈ ਦਰਜ ਕਰਦੇ ਹਨ। ਔਸਤਨ ਚਾਈਨੀਜ਼ ਲੋਕ ਇਨ੍ਹਾਂ ਤੋਂ 15 ਤੋਂ 25 ਫੀਸਦੀ ਤਕ ਪਿੱਛੇ ਹਨ। ਪੰਜਾਬੀ ਘਰ ਬਣਾਉਣ ਲਈ ਬਹੁਤ ਖਰਚਾ ਕਰਦੇ ਹਨ ਜਦਕਿ ਚਾਈਨੀਜ਼ ਇਸ &lsquoਚ ਕੰਜੂਸੀ ਕਰਦੇ ਹਨ।
 
ਪਹਿਲਾਂ ਬੇਰੁਜ਼ਗਾਰ ਜਾਂ ਫਿਰ ਸਟੂਡੈਂਟਸ ਹੀ ਕੈਨੇਡਾ ਜਾਂਦੇ ਸਨ ਪਰ ਹੁਣ ਟਰੈਂਡ ਬਦਲ ਗਿਆ ਹੈ। ਪਿਛਲੇ ਇਕ ਸਾਲ &lsquoਚ ਜਲੰਧਰ ਤੋਂ ਤਕਰੀਬਨ ਦੋ ਦਰਜਨ ਕਾਰੋਬਾਰੀ ਕੈਨੇਡਾ ਸ਼ਿਫਟ ਹੋ ਚੁੱਕੇ ਹਨ। ਉਹ ਇੰਜੀਨੀਅਰ ਗੁਡਜ਼, ਸਿਵਿਲ ਇੰਜੀਨੀਅਰਿੰਗ ਅਤੇ ਕੰਸਲਟੈਂਸੀ ਨਾਲ ਜੁੜੇ ਲੋਕ ਹਨ। ਇਨ੍ਹਾਂ ਨੇ ਔਸਤਨ 1 ਕਰੋੜ ਰੁਪਏ ਤੋਂ ਵਧੇਰੇ ਕੈਨੇਡਾ &lsquoਚ ਇਨਵੈਸਟ ਕੀਤੇ ਹਨ। ਜਲੰਧਰ ਦੇ ਕਾਰੋਬਾਰੀਆਂ ਦੇ ਨਾਲ ਵਪਾਰ ਕਰਨ ਵਾਲਿਆਂ &lsquoਚ ਲੁਧਿਆਣਾ ਅਤੇ ਮੰਡੀਗੋਬਿੰਦਗੜ੍ਹ ਦੇ 1 ਦਰਜਨ ਲੋਕ ਵੱਖਰੇ ਹਨ।
 
ਪੰਜਾਬੀ ਕੈਨੇਡਾ &lsquoਚ ਪੜ੍ਹਾਈ ਦੇ ਨਾਲ ਕੰਮ ਕਰਨ ਲਈ ਹਰ ਸਾਲ ਜਾਂਦੇ ਹਨ। ਵਿਦਿਆਰਥੀਆਂ ਨੇ ਉੱਥੇ ਦੀਆਂ ਐਜੂਕੇਸ਼ਨ ਸੰਸਥਾਵਾਂ ਨੂੰ 15 ਤੋਂ 20 ਲੱਖ ਰੁਪਏ ਪ੍ਰਤੀ ਕੋਰਸ ਨਾਲ ਬਤੌਰ ਪੜ੍ਹਾਈ ਖਰਚ ਦੇ ਦਿੱਤੇ ਹਨ। ਕਾਰੋਬਾਰ ਨਾਲ ਜੁੜੇ ਲੋਕ ਦੱਸਦੇ ਹਨ ਕਿ ਤਕਰੀਬਨ 900 ਕਰੋੜ ਦਾ ਸਲਾਨਾ ਵਪਾਰ ਦਿੱਤਾ ਹੈ। ਕੈਨੇਡਾ ਦੀ ਜਨਗਣਨਾ ਮੁਤਾਬਕ 1903 &lsquoਚ ਕੈਨੇਡਾ &lsquoਚ 300 ਪੰਜਾਬੀ ਸਨ, 1980 &lsquoਚ 5000 ਹੋ ਗਏ, 2006 &lsquoਚ 4,44 ਲੱਖ ਅਤੇ ਹੁਣ 10 ਲੱਖ ਪਾਰ ਕਰ ਗਏ ਹਨ।