image caption:

ਵਿਦੇਸ਼ਾਂ ਦੇ ਇਨ੍ਹਾਂ ਥਿਏਟਰਾਂ 'ਚ ਵੀ ਰਿਲੀਜ਼ ਹੋਵੇਗੀ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ'

ਪੰਜਾਬੀ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਕੱਲ ਯਾਨੀ ਕਿ ਸ਼ੁੱਕਰਵਾਰ ਨੂੰ ਦੇਸ਼-ਵਿਦੇਸ਼ਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਤੇ ਯੂ. ਐੱਸ. ਏ. ਦੇ ਜਿਨ੍ਹਾਂ ਥਿਏਟਰਾਂ 'ਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਉਸ ਦੀ ਲਿਸਟ ਸਾਹਮਣੇ ਆਈ ਹੈ। ਫਿਲਮ ਦੀ ਅਦਾਕਾਰਾ ਸਿਮੀ ਚਾਹਲ ਨੇ ਅੱਜ ਫਿਲਮ ਦੀ ਵਿਦੇਸ਼ਾਂ 'ਚ ਸਿਨੇਮਾ ਲਿਸਟ ਜਾਰੀ ਕੀਤੀ ਹੈ। ਦੱਸਣਯੋਗ ਹੈ ਕਿ ਫਿਲਮ 'ਚ ਸਿਮੀ ਚਾਹਲ ਨਾਲ ਹਰੀਸ਼ ਵਰਮਾ, ਬੀ. ਐੱਨ. ਸ਼ਰਮਾ, ਜਸਵਿੰਦਰ ਭੱਲਾ, ਅਮਰਿੰਦਰ ਗਿੱਲ, ਅਦਿਤੀ ਸ਼ਰਮਾ, ਗੁਰਸ਼ਬਦ ਤੇ ਅਨੀਤਾ ਦੇਵਗਨ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਫਿਲਮ ਨੂੰ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤਾ ਹੈ। ਇਸ ਦੀ ਕਹਾਣੀ ਤੇ ਸਕ੍ਰੀਨਪਲੇਅ ਧੀਰਜ ਰਤਨ ਨੇ ਲਿਖਿਆ ਹੈ। ਰਿਧਮ ਬੁਆਏਜ਼ ਐਂਟਰਟੇਨਮੈਂਟ ਦੇ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਵਲੋਂ ਫਿਲਮ ਪ੍ਰੋਡਿਊਸ ਕੀਤੀ ਗਈ ਹੈ। ਫਿਲਮ ਨੋਟਬੰਦੀ ਦੇ ਮੁੱਦੇ 'ਤੇ ਬਣਾਈ ਗਈ ਹੈ, ਜਿਸ ਨੂੰ ਕਾਮੇਡੀ ਦਾ ਤੜਕਾ ਲਗਾਇਆ ਗਿਆ ਹੈ। ਫਿਲਮ ਦਾ ਟਰੇਲਰ ਤੇ ਗੀਤ ਪਹਿਲਾਂ ਹੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ ਤੇ ਹਾਲ ਹੀ 'ਚ ਰਿਲੀਜ਼ ਹੋਏ ਫਿਲਮ ਦੇ ਡਾਇਲਾਗ ਪ੍ਰੋਮੋਜ਼ ਵੀ ਦਰਸ਼ਕਾਂ ਨੂੰ ਖੂਬ ਹਸਾ ਰਹੇ ਹਨ।