image caption:

ਨੇਹਾ ਕੱਕੜ ਅਤੇ ਹਿਮਾਂਸ਼ ਕੋਹਲੀ ਨੇ ਹੁਣ ਆਪਣੇ ਰਿਸ਼ਤੇ ‘ਤੇ ਤੋੜੀ ਚੁੱਪੀ…

 ਸਿੰਗਰ ਨੇਹਾ ਕੱਕੜ ਅਤੇ ਯਾਰੀਆਂ ਫੇਮ ਹਿਮਾਂਸ਼ ਕੋਹਲੀ ਦੇ ਅਫੇਅਰ ਦੀ ਚਰਚਾ ਬਹੁਤ ਸਮੇਂ ਤੋਂ ਹਨ। ਹਾਲਾਂਕਿ ਹੁਣ ਤੱਕ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਕੰਫਰਮ ਨਹੀਂ ਕੀਤਾ ਹੈ ਪਰ ਹਾਲ ਹੀ ਵਿੱਚ ਨੇਹਾ ਨੇ ਇੱਕ ਬਿਆਨ ਦਿੱਤਾ ਹੈ , ਜਿਸ ਤੋਂ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਲਗਭਗ ਕੰਫਰਮ ਕਰ ਦਿੱਤਾ ਹੈ। ਨੇਹਾ ਨੇ ਕਿਹਾ ਕਿ ਉਹ ਦੋਵੇਂ &lsquo ਯਾਰੀਆਂ&rsquo ਦੇ ਦਿਨਾਂ ਤੋਂ ਇਕੱਠੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਬਹੁਤ ਚੰਗੇ ਦੋਸਤ ਹਾਂ ਅਤੇ ਹੁਣ ਹਮਸਫਰ ਵੀ ਬਣ ਗਏ ਹਾਂ ਕਿਉਂਕਿ ਕੰਮ ਦੇ ਕਾਰਨ ਤੋਂ ਅਸੀਂ ਜ਼ਿਆਦਾਤਰ ਇਕੱਠੇ ਟ੍ਰੈਵਲ ਕਰਦੇ ਹਾਂ&rsquo।

 
ਇਸ ਤੋਂ ਬਾਅਦ ਨੇਹਾ ਨੇ ਕਿਹਾ ਕਿ ਉਹ ਚੰਗੇ ਦੋਸਤ ਬਣ ਕੇ ਹੀ ਖੁਸ਼ ਹਨ ਅਤੇ ਆਪਣੇ ਰਿਸ਼ਤੇ ਨੂੰ ਅੱਗੇ ਨਹੀਂ ਲੈ ਕੇ ਜਾਣਾ ਚਾਹੁੰਦੇ। ਹਾਲ ਹੀ ਵਿੱਚ ਨੇਹਾ ਨੇ &lsquoਏ ਹਮਸਫਰ&rsquo ਨਾਮ ਵੀਡੀਓ ਸਾਂਗ ਦੀ ਸ਼ੂਟਿੰਗ ਕੀਤੀ ਜਿਸ ਵਿੱਚ ਉਹ ਹਿਮਾਂਸ਼ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਇਸ ਗੀਤ ਨੂੰ ਨੇਹਾ ਅਤੇ ਉਨ੍ਹਾਂ ਦੇ ਭਰਾ ਟਾਨੀ ਕੱਕੜ ਨੇ ਗਾਇਆ ਹੈ। ਖਬਰਾਂ ਅਨੁਸਾਰ ਦੋਹਾਂ ਨੇ ਨਿਊ ਯੀਅਰ ਅਤੇ ਵੈਲੇਂਟਾਈਨ ਡੇਅ ਵੀ ਇਕੱਠੇ ਮਨਾਇਆ ਸੀ।ਦੋਵੇਂ ਭਲੇ ਹੀ ਆਪਣੇ ਰਿਸ਼ਤੇ ਨੂੰ ਆਫਿਸ਼ਿਅਲ ਨਾ ਕਰਨ ਪਰ ਸੋਸ਼ਲ ਮੀਡੀਆ ਤੇ ਦੋਹਾਂ ਦੀਆਂ ਨਜ਼ਦੀਕੀਆਂ ਸਾਫ ਦੇਖੀਆਂ ਜਾ ਸਕਦੀਆਂ ਹਨ।
 
ਦੱਸ ਦੇਈਏ ਕਿ ਧਤਿੰਗ ਨਾਚ, ਸਨੀ ਸਨੀ ਅਤੇ ਲੰਦਨ ਠੁਮਕਦਾ ਵਰਗੇ ਡਾਂਸ ਨੰਬਰਜ਼ ਨੂੰ ਆਵਾਜ ਦੇ ਕੇ ਕਰੋੜਾਂ ਦਿਲਾਂ ਤੇ ਰਾਜ ਕਰਨ ਵਾਲੀ ਸਿੰਗਰ ਨੇਹਾ ਕੱਕੜ ਅਤੇ ਯਾਰੀਆਂ ਫੇਮ ਹਿਮਾਂਸ਼ ਕੋਹਲੀ ਦੇ ਅਫੇਅਰ ਦੇ ਚਾਰਚੇ ਤਾਂ ਤੁਸੀਂ ਸੁਣੇ ਹੀ ਹੋਣਗੇ।ਹਾਲਾਂਕਿ ਇਹ ਦੋਵੇਂ ਅਕਸਰ ਆਪਣੇ ਰਿਸ਼ਤੇ ਤੇ ਚੁੱਪੀ ਸਾਧਦੇ ਨਜ਼ਰ ਆਉਂਦੇ ਹਨ ਪਰ ਹਾਲ ਹੀ ਵਿੱਚ ਇਨ੍ਹਾਂ ਦੋਹਾਂ ਨੇ ਆਪਣੇ ਰਿਸ਼ਤੇ ਤੇ ਖੁੱਲ੍ਹ ਕੇ ਗੱਲਬਾਤ ਕੀਤੀ । ਹਾਲ ਹੀ ਵਿੱਚ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ &lsquo ਅਸੀਂ ਬਹੁਤ ਚੰਗੇ ਦੋਸਤ ਹਾਂ ਅਤੇ ਹੁਣ ਹਮਸਫਰ ਵੀ ਬਣ ਗਏ ਹਾਂ ਕਿਉਂਕਿ ਕੰਮ ਦੇ ਕਾਰਨ ਸਾਨੂੰ ਜ਼ਿਆਦਾਤਰ ਇਕੱਠੇ ਟ੍ਰੈਵਲ ਕਰਨਾ ਪੈਂਦਾ ਹੈ।
 
ਦੱਸ ਦੇਈਏ ਕਿ ਨੇਹਾ ਬਿਲਕੁਲ ਆਪਣੇ ਗੀਤਾਂ ਦੀ ਤਰ੍ਹਾਂ ਹੀ ਅਨਰਜੈਟਿਕ ਹੈ ਉਹ ਸਿੰਗਿੰਗ ਦੇ ਨਾਲ-ਨਾਲ ਕੁੱਝ ਰਿਐਲਿਟੀ ਸ਼ੋਅ ਵੀ ਜੱਜ ਕਰ ਰਹੀ ਹੈ।ਖਾਸ ਗੱਲ ਹੈ ਕਿ ਉਹ ਜਦੋਂ ਵੀ ਸਟੇਜ ਤੇ ਹੁੰਦੀ ਹੈ ਸਭ ਕੁੱਝ ਇੱਕ ਦਮ ਖਿੜਖਿੜਾ ਉੱਠਦਾ ਹੈ। ੳੁੱਥੇ ਹਿਮਾਂਸ਼ ਕੋਹਲੀ ਪਹਿਲੀ ਵਾਰ ਫਿਲਮ &lsquo ਯਾਰੀਆਂ&rsquo ਵਿੱਚ ਲਕਸ਼ੇ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ । ਇਹ ਸਾਲ 2014 ਵਿੱਚ ਰਿਲੀਜ਼ ਹੋਈ ਸੀ। ਇਸ ਤੋਂ ਇਲਾਵਾ ਹਿਮਾਂਸ਼ &lsquo ਰਾਂਚੀ ਡਾਇਰੀਜ਼&rsquo ਅਤੇ &lsquoਸਵੀਟੀ ਵੈਡਜ਼ ਐਨਆਰਆਈ&rsquo ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ ਹਨ ਪਰ ਹਿਮਾਂਸ਼ ਨੂੰ ਇਨ੍ਹਾਂ ਫਿਲਮਾਂ ਵਿੱਚ ਕੁੱਝ ਖਾਸ ਸਫਲਤਾ ਨਹੀਂ ਮਿਲੀ।
 
ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ &lsquoਚ ਆ ਜਾਂਦੇ ਹਨ। ਇਹ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ &lsquoਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ &lsquoਚ ਕੋਈ ਸ਼ੱਕ ਨਹੀਂ ਕਿ ਸੈਲਫ਼ੀ ਕੁਈਨ ਨੇਹਾ ਕੱਕੜ ਕਈ ਲੋਕਾਂ ਦੇ ਦਿਲਾਂ &lsquoਤੇ ਰਾਜ ਕਰਦੀ ਹੈ।