image caption:

ਪ੍ਰਿਯੰਕਾ ਦੀ ਅਗਲੀ ਹਾਲੀਵੁੱਡ ਫ਼ਿਲਮ ਦਾ ਟ੍ਰੇਲਰ ਰਿਲੀਜ਼

ਮੁੰਬਈ: ਬਾਲੀਵੁੱਡ ਤੋਂ ਹਾਲੀਵੁੱਡ ਫ਼ਿਲਮਾਂ &lsquoਚ ਮੂਵ ਕਰ ਚੁੱਕੀ ਐਕਟਰੈਸ ਪਿਯੰਕਾ ਚੋਪੜਾ ਦੀ ਹਾਲੀਵੁੱਡ ਅਪਕਮਿੰਗ ਫ਼ਿਲਮ &lsquoਏ ਕਿਡ ਲਾਈਕ ਜੌਕ&rsquo ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਫ਼ਿਲਮ &lsquoਏ ਕਿਡ ਲਾਈਕ ਜੈਕ&rsquo ਦਾ ਇਮੋਸ਼ਨਲ ਕਰ ਦੇਣ ਵਾਲਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਨਾਲ ਹੀ 13 ਅਪ੍ਰੈਲ ਨੂੰ ਦੇਸੀ ਗਰਲ ਪ੍ਰਿਯੰਕਾ ਨੂੰ ਬਾਲੀਵੁੱਡ ਚ ਆਏ 16 ਸਾਲ ਵੀ ਹੋ ਚੁਕੇ ਨੇ, ਜਿਸ ਲਈ ਉਸ ਦੇ ਫੈਨਸ ਨੇ ਪੀਸੀ ਨੂੰ ਵਧਾਈ ਦਿੱਤੀ ਹੈ।

ਟ੍ਰੇਲਰ ਨੂੰ ਦੇਖਣ ਤੋਂ ਬਾਅਦ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਇਕ ਬੱਚੇ ਅਤੇ ਮਾਂ-ਪੀਓ ਦੇ ਰਿਸ਼ਤੇ ਨਾਲ ਜੁੜੀ ਬੇਹੱਦ ਇਮੋਸ਼ਨਲ ਕਹਾਣੀ ਹੈ। ਇਸ ਫ਼ਿਲਮ &lsquoਚ ਪਿਯੰਕਾ ਚੋਪੜਾ ਦੇ ਨਾਲ ਮੇਨ ਲੀਡ &lsquoਚ ਜਿਸ ਪਰਸਨਸ ਤੇ ਕਲੇਅਰ ਡਾਂਸ ਹੈ।

ਇਸ ਟ੍ਰੇਲਰ &lsquoਚ ਇੱਕ ਛੋਟਾ ਜਿਹਾ ਬੱਚਾ ਨਜ਼ਰ ਆ ਰਿਹਾ ਹੈ ਪਰ ਉਹ ਬੱਚਾ ਰਾਜਕੁਮਾਰੀ ਤੇ ਲੰਬੀ ਚੋਟੀ ਰੱਖਣ ਦਾ ਸ਼ੌਕੀਨ ਹੈ। ਬੱਚੇ ਦੀ ਅਜਿਹਾ ਇੱਛਾ ਦੇਖ ਕੇ ਪੇਰੇਂਟਸ ਪ੍ਰੇਸ਼ਾਨ ਹੋ ਜਾਂਦੇ ਨੇ ਅਤੇ ਬੱਚੇ ਦੇ ਕਈ ਮੈਡੀਕਲ ਟੈਸਟ ਕਰਵਾਉਂਦੇ ਨੇ। ਇਸ ਫ਼ਿਲਮ ਦਾ ਪ੍ਰੀਮਿਅਰ ਇਸੇ ਸਾਲ ਇਕ ਫੈਸਟੀਵਲ ਦੇ ਦੌਰਾਨ ਹੋਇਆ ਸੀ ਅਤੇ ਪ੍ਰਿਯੰਕਾ ਚੋਪੜਾ ਨੇ ਫ਼ਿਲਮ ਨਾਲ ਸੰਬਧਤ ਕਈ ਪੋਸਟ ਵੀ ਕੀਤੇ ਸੀ।