image caption:

CWG 2018: 10ਵੇਂ ਦਿਨ 17 ਤਗ਼ਮੇ ਭਾਰਤ ਦੀ ਝੋਲੀ

ਗੋਲਡ ਕੋਸਟ: ਕਾਮਨਵੈਲਥ ਖੇਡਾਂ &lsquoਚ ਭਾਰਤੀ ਖਿਡਾਰੀਆਂ ਨੇ ਸੁਨਿਹਰੀ ਪ੍ਰਦਰਸ਼ਨ ਕਰਦਿਆਂ 10ਵੇਂ ਦਿਨ 8 ਗੋਲਡ, 5 ਸਿਲਵਰ ਤੇ 4 ਕਾਂਸੇ ਸਮੇਤ ਕੁੱਲ 17 ਤਗਮੇ ਭਾਰਤ ਦੀ ਝੋਲੀ ਪਾਏ।

ਮੁੱਕੇਬਾਜ਼ੀ &lsquoਚ ਮੈਰੀ ਕਾਮ, ਗੌਰਵ ਸੋਲੰਕੀ, ਵਿਕਾਸ ਕ੍ਰਿਸ਼ਨ ਦਾ ਗੋਲਡ ਨਿਸ਼ਾਨਾ ਲਾਇਆ, ਜਦਕਿ ਮਨੀਸ਼ ਕੌਸਿ਼ਕ ਤੇ ਸਤੀਸ਼ ਕੁਮਾਰ ਨੇ ਚਾਂਦੀ ਲੁੱਟੀ। ਕੁਸ਼ਤੀ &lsquoਚ ਵਿਨੇਸ਼ ਫੋਗਾਟ ਤੇ ਸੁਮਿਤ ਮਲਿਕ ਨੂੰ ਸੋਨਾ, ਸਾਕਸ਼ੀ ਮਲਿਕ ਤੇ ਸੋਮਵੀਰ ਨੇ ਕਾਂਸੇ ਨਾਲ ਸਬਰ ਕਰਨਾ ਪਿਆ।

ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸੋਨੇ &lsquoਤੇ ਨੇਜਾ ਸੁੱਟਿਆ। ਟੇਬਲ ਟੈਨਿਸ &lsquoਚ ਮਨਿਕਾ ਬੱਤਰਾ ਨੇ ਇਤਿਹਾਸਕ ਸੋਨੇ ਦੇ ਤਗ਼ਮੇ ਨੂੰ ਜਿੱਤਿਆ। ਅਜਿਹੀ ਜਿੱਤ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਖਿਡਾਰਨ ਹੈ। ਟੇਬਲ ਟੈਨਿਸ ਦੇ ਡਬਲਸ &lsquoਚ ਅਚੰਤ ਸ਼ਰਤ ਕਮਲ ਤੇ ਜੀ ਸਾਥਿਆਨ ਨੇ ਚਾਂਦੀ ਦਾ ਮੈਡਲ ਜਿੱਤਿਆ।

ਸ਼ੂਟਿੰਗ &lsquoਚ ਸੰਜੀਵ ਰਾਜਪੂਤ ਨੇ ਸੋਨੇ &lsquoਤੇ ਨਿਸ਼ਾਨਾ ਲਾਇਆ। ਸਕਵੈਸ਼ ਦੇ ਮਿਕਸਡ ਡਬਲਜ਼ &lsquoਚ ਦੀਪਿਕਾ ਤੇ ਸੌਰਵ ਨੇ ਚਾਂਦੀ ਦਾ ਤਗਮਾ ਜਿੱਤਿਆ। ਬੈਡਮਿੰਟਨ &lsquoਚ ਪੋਨੱਪਾ ਅਸ਼ਵਨੀ ਤੇ ਸਿੱਕੀ ਰੇਡੀ ਨੂੰ ਕਾਂਸੇ ਦਾ ਤਗਮਾ ਹਾਸਲ ਹੋਇਆ।

ਭਾਰਤੀ ਹਾਕੀ ਟੀਮ ਇੰਗਲੈਂਡ ਤੋਂ 2-1 ਨਾਲ ਹਾਰ ਕੇ ਕਾਂਸਾ ਲੈਣ ਤੋਂ ਖੁੰਝ ਗਈ। ਸਾਇਨਾ ਨੇਹਵਾਲ ਤੇ ਪੀ.ਵੀ. ਸਿੰਧੂ ਦੀ ਫਾਈਨਲ &lsquoਚ ਐਂਟਰੀ ਹੋ ਗਈ ਹੈ। ਹੁਣ ਜੋ ਖਿਡਾਰੀ ਜਿੱਤੇਗਾ ਉਸ ਨੂੰ ਸੋਨਾ ਤੇ ਦੂਜੇ ਨੂੰ ਚਾਂਦੀ ਦਾ ਤਗ਼ਮਾ ਮਿਲੇਗਾ। ਹਾਲਾਂਕਿ ਦੋਵੇਂ ਤਗ਼ਮੇ ਭਾਰਤ ਦੀ ਝੋਲੀ ਪੈਣੇ ਪੱਕੇ ਹਨ। 21ਵੀਆਂ ਕਾਮਨਵੈਲਥ ਗੇਮਜ਼ &lsquoਚ ਭਾਰਤ ਨੇ ਹੁਣ ਤੱਕ 25 ਗੋਲਡ,16 ਸਿਲਵਰ ਤੇ 18 ਕਾਂਸੇ ਦੇ ਤਗਮੇ ਜਿੱਤ ਲਏ ਹਨ।