image caption:

‘ਸੁਪਰ ਐਨਕਾਊਂਟਰ’ ’ਚ ਪੰਜਾਬ ਨੇ ਜਿੱਤਿਆ ਮੈਚ, ਧੋਨੀ ਨੇ ਦਿਲ

ਨਵੀਂ ਦਿੱਲੀ/ਮੁਹਾਲੀ: ਕਪਤਾਨ ਮਹਿੰਦਰ ਸਿੰਘ ਧੋਨੀ ਦੀ ਸ਼ਾਨਦਾਰ 79 ਦੌੜਾਂ ਦੀ ਪਾਰੀ ਦੇ ਬਾਵਜੂਦ ਚੇਨੱਈ ਸੁਪਰ ਕਿੰਗਜ਼ IPL ਸੀਜ਼ਨ-11 &rsquoਚ ਜਿੱਤ ਦੀ ਹੈਟਰਿਕ ਨਹੀਂ ਲਾ ਸਕੀ। ਕਿੰਗਜ਼ ਇਲੈਵਨ ਪੰਜਾਬ ਦੇ ਖ਼ਿਲਾਫ਼ ਆਪਣੇ ਤੀਜੇ ਮੈਚ ਵਿੱਚ ਸੀਐਸਕੇ ਦੀ ਟੀਮ ਚਾਰ ਦੌੜਾਂ ਨਾਲ ਹਾਰ ਗਈ। ਇਸ ਤੋਂ ਪਹਿਲਾਂ ਚੇਨੱਈ ਨੇ ਹੁਣ ਤਕ ਦੇ ਸਾਰੇ ਮੈਚ ਜਿੱਤੇ ਸਨ।

ਬੀਤੀ ਰਾਤ ਖੇਡੇ ਗਏ ਮੈਚ ਦੌਰਾਨ ਧੋਨੀ ਨੇ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਭਾਵੇਂ ਚੇਨੱਈ ਦੀ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਪਰ ਜਿਸ ਅੰਦਾਜ਼ &rsquoਚ ਧੋਨੀ ਨੇ ਪਾਰੀ ਖੇਡੀ,  ਉਸ ਨਾਲ ਲੱਖਾਂ ਕ੍ਰਿਕਟ ਪ੍ਰੇਮੀਆਂ ਦੀ ਉਸ ਪ੍ਰਤੀ ਇੱਜ਼ਤ ਹੋਰ ਵੀ ਵਧ ਗਈ।

ਧੋਨੀ ਜਦੋਂ ਮੈਦਾਨ &rsquoਚ ਉੱਤਰਿਆ ਤਾਂ ਟੀਮ ਨੇ 3 ਵਿਕਟਾਂ ਨਾਲ 56 ਦੌੜਾਂ ਬਣਾਈਆਂ ਸਨ। ਉਸ ਦੌਰਾਨ ਸੀਐਸਕੇ ਦੀ ਹਾਲਤ ਖਰਾਬ ਸੀ ਤੇ ਜਿੱਤਣ ਲਈ ਉਨ੍ਹਾਂ ਨੂੰ ਲਗਪਗ 13 ਓਵਰਾਂ &rsquoਚ 140 ਦੌੜਾਂ ਦੀ ਲੋੜ ਸੀ। ਮੈਚ ਸੀਐਸਕੇ ਦੇ ਹੱਥਾਂ &rsquoਚੋਂ ਨਿਕਲਦਾ ਜਾ ਰਿਹਾ ਸੀ ਪਰ ਧੋਨੀ ਨੇ ਪਹਿਲਾਂ ਧੀਮੀ ਰਫ਼ਤਾਰ ਨਾਲ ਪਾਰੀ ਦੀ ਸ਼ੁਰੂਆਤ ਕੀਤੀ ਤੇ ਫਿਰ ਅੰਬਾਤੀ ਨਾਲ 57 ਦੌੜਾਂ ਦਾ ਸ਼ਾਨਦਾਰ ਅੱਧ ਸੈਂਕੜਾ ਬਣਾਉਂਦਿਆਂ ਟੀਮ ਨੂੰ 100 ਦੇ ਅੰਕੜੇ ਤੋਂ ਪਾਰ ਕੀਤਾ। ਦੋਵਾਂ ਨੇ ਚੰਗੀ ਲੈ ਹਾਸਲ ਕਰ ਲੀ ਸੀ ਪਰ ਇੱਥੇ ਅਸ਼ਵਿਨ ਚੇਨੱਈ ਲਈ ਪਰੇਸ਼ਾਨੀ ਬਣ ਗਿਆ। ਅਸ਼ਵਿਲ ਨੇ 113 ਦੇ ਕੁੱਲ ਯੋਗ &rsquoਤੇ ਅੰਬਾਤੀ ਨੂੰ ਰਨ ਆਊਟ ਕੀਤਾ। ਉਸ ਨੇ 35 ਗੇਂਦਾ ਵਿੱਚ 5 ਚੌਕੇ ਤੇ ਇੱਕ ਛੱਕਾ ਲਾਇਆ। ਅਖਿਰੀ ਓਵਰ &rsquoਚ ਟੀਮ ਨੂੰ ਜਿੱਤ ਲਈ 6 ਗੇਂਦਾਂ ਵਿੱਚ 17 ਦੌੜਾਂ ਲੋੜੀਂਦੀਆਂ ਸਨ ਪਰ ਇੱਥੇ ਆ ਕੇ ਧੋਨੀ ਦੇ ਬੱਲਾ ਰੁਕ ਗਿਆ ਤੇ ਟੀਮ ਨੂੰ 4 ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਈ ਪੰਜਾਬ ਦੀ ਟੀਮ ਨੇ 7 ਵਿਕਟਾਂ ਨਾਲ 20 ਓਵਰਾਂ ਵਿੱਚ 197 ਦੋੜਾਂ ਬਣਾਈਆਂ। ਪੰਜਾਬ ਵੱਲੋਂ ਦਿੱਤਾ ਇਹ ਅੰਕੜਾ ਚੇਨੱਈ ਦੀ ਟੀਮ ਕੋਲੋਂ ਹਾਸਲ ਨਹੀਂ ਹੋਇਆ ਤੇ ਟੀਮ 193 ਦੌੜਾਂ ਹੀ ਬਣਾ ਸਕੀ।

ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ (63) ਦੇ ਬਿਹਤਰੀਨ ਅੱਧ ਸੈਂਕੜੇ, ਲੋਕੇਸ਼ ਰਾਹੁਲ (37) ਤੇ ਮਯੇਕ ਅਗਰਵਾਲ ਦੀਆਂ ਪਾਰੀਆਂ ਦੀ ਮਦਦ ਨਾਲ ਕਿੰਗਜ਼ ਇਲੈਵਨ ਪੰਜਾਬ ਨੇ 197 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ।

ਇਸ ਪਾਰੀ ਵਿੱਚ ਚੇਨੱਈ ਦੀ ਟੀਮ ਤੋਂ ਤਾਹਿਰ ਨੇ 34 ਦੋੜਾਂ &rsquoਤੇ 2 ਵਿਕਟ, ਠਾਕੁਰ ਨੇ 33 ਦੌੜਾਂ &rsquoਤੇ 2 ਵਿਕਟ, ਹਰਭਜਨ ਸਿੰਘ ਨੇ 41 ਦੌੜਾਂ &rsquoਤੇ ਇੱਕ ਵਿਕਟ, ਸ਼ੇਨ ਵਾਟਸਨ ਨੇ 15 ਦੌੜਾਂ &rsquoਤੇ ਇੱਕ ਵਿਕਟ ਅਤੇ ਬਰਾਵੋ ਨੇ 37 ਦੌੜਾਂ ਪਿੱਛੇ ਇੱਕ ਵਿਕਟ ਹਾਸਲ ਕੀਤਾ।