image caption:

ਸੀਰੀਆ 'ਤੇ ਹਮਲੇ ਤੋਂ ਬਾਅਦ ਹੋਰ ਮਹਿੰਗਾ ਹੋ ਸਕਦਾ ਹੈ ਪੈਟਰੋਲ-ਡੀਜ਼ਲ

ਨਵੀਂ ਦਿੱਲੀ: ਸੀਰੀਆ &lsquoਤੇ ਹੋਏ ਹਮਲੇ ਦੇ ਕਾਰਨ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੋਰ ਵੱਧ ਸਕਦੀਆਂ ਹਨ। ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਮਿਲ ਕੇ ਸੀਰੀਆ ਦੇ ਕਈ ਟਿਕਾਣਿਆਂ &lsquoਤੇ ਸ਼ਨੀਵਾਰ ਦੀ ਸਵੇਰੇ 100 ਮਿਸਾਇਲਾਂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਸੀਰੀਆ ਦੇ ਦਮਿਸ਼ਕ ਅਤੇ ਹੋਮਜ਼ ਸ਼ਹਿਰ ਵਿੱਚ ਤੇਜ਼ ਧਮਾਕਿਆਂ ਦੀ ਆਵਾਜ਼ ਸੁਣੀ ਗਈ।

ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਇਹ ਹਮਲੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਸਰਕਾਰ ਨੇ ਉਨ੍ਹਾਂ ਟਿਕਾਣਿਆਂ &lsquoਤੇ ਕੀਤੇ ਹਨ ਜਿੱਥੇ ਹਥਿਆਰ ਲੁਕਾਏ ਗਏ ਹਨ।

ਅਮਰੀਕਾ ਦੀ ਇਸ ਕਾਰਵਾਈ &lsquoਤੇ ਰੂਸ ਨੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਇਸ ਨੇ ਦੁਨੀਆ ਵਿੱਚ ਤੇਲ ਦੇ ਰੇਟ ਵਿੱਚ ਤੇਜ਼ੀ ਆਉਣ ਦੇ ਖਦਸ਼ੇ ਨੂੰ ਵਧਾ ਦਿੱਤਾ ਹੈ। ਇੱਕ ਸਾਲ ਪਹਿਲਾਂ ਵੀ ਅਮਰੀਕਾ ਸੀਰੀਆ &lsquoਤੇ ਹਮਲਾ ਕਰ ਚੁੱਕਿਆ ਹੈ। ਇਸ ਵਿੱਚ ਗਲੋਬਲ ਮਾਰਕੀਟ ਵਿੱਚ ਤੇਲ ਦੀਆਂ ਕੀਮਤਾਂ 2 ਫ਼ੀ ਸਦੀ ਤਕ ਵਧੀਆਂ ਸਨ।

ਕੱਚੇ ਤੇਲ ਦੀ ਕੀਮਤ 55.59 ਡਾਲਰ ਪ੍ਰਤੀ ਬੈਰਲ ਪਹੁੰਚ ਗਈ ਸੀ। ਭਾਰਤ ਆਪਣੀ ਖਪਤ ਦਾ 80 ਫ਼ੀ ਸਦੀ ਤੇਲ ਮਿਡਲ-ਈਸਟ ਦੇ ਮੁਲਕਾਂ ਤੋਂ ਦਰਾਮਦ ਕਰਦਾ ਹੈ। ਇਸ ਕਰ ਕੇ ਤੇਲ ਦੀਆਂ ਕੀਮਤਾਂ ਦੇ ਰੇਟ ਕੌਮਾਂਤਰੀ ਬਾਜ਼ਾਰ &lsquoਤੇ ਵਧੇ ਤਾਂ ਇਸ ਦਾ ਸਿੱਧਾ ਅਸਰ ਭਾਰਤ &lsquoਤੇ ਵੀ ਹੋਵੇਗਾ।