image caption:

ਧਰਮਿੰਦਰ ਨੂੰ ਰਾਜ ਕਪੂਰ ਲਾਈਫਟਾਈਮ ਅਚੀਵਮੈਂਟ ਐਵਾਰਡ

ਮੁੰਬਈ: ਮਹਾਰਾਸ਼ਟਰ ਸਰਕਾਰ ਨੇ ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਨੂੰ ਰਾਜ ਕਪੂਰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕਰਨ ਲਈ ਚੁਣਿਆ ਹੈ। ਇਸ ਦੇ ਨਾਲ ਹੀ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੂੰ ਰਾਜ ਕਪੂਰ ਸਪੈਸ਼ਲ ਕੰਟ੍ਰੀਬਿਊਸ਼ਨ ਐਵਾਰਡ ਦਿੱਤਾ ਜਾਏਗਾ। ਮਹਾਰਾਸ਼ਟਰ ਦੇ ਸਿੱਖਿਆ ਮੰਤਰੀ ਵਿਨੋਦ ਤਾਵੜੇ ਨੇ ਐਤਵਾਰ ਨੂੰ ਇਸ ਦਾ ਐਲਾਨ ਸੋਸ਼ਲ ਮੀਡੀਆ &lsquoਤੇ ਕੀਤਾ।

ਤਾਵੜੇ ਨੇ ਆਪਣੇ ਟਵੀਟਰ &lsquoਤੇ ਕਿਹਾ &ldquoਮਹਾਰਾਸ਼ਟਰ ਸਰਕਾਰ ਨੂੰ ਰਾਜ ਕਪੂਰ ਲਾਈਫਟਾਈਮ ਅਚੀਵਮੈਂਟ ਐਵਾਰਡ ਧਰਮਿੰਦਰ ਨੂੰ ਤੇ ਰਾਜ ਕਪੂਰ ਸਪੈਸ਼ਲ ਕੰਟ੍ਰੀਬਿਊਸ਼ਨ ਐਵਾਰਡ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੂੰ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ। ਵਧਾਈ।&rdquo

ਬਾਲੀਵੁੱਡ &lsquoਚ ਧਰਮਿੰਦਰ ਹੀ-ਮੈਨ ਦੇ ਨਾਂ ਨਾਲ ਫੇਮਸ ਹਨ। ਉਨ੍ਹਾਂ ਨੇ ਆਪਣੇ 50 ਸਾਲ ਦੇ ਕਰੀਅਰ &lsquoਚ ਹਰ ਜੌਨਰ ਦੀਆਂ ਫ਼ਿਲਮਾਂ ਕੀਤੀਆਂ। ਧਰਮ ਜੀ ਨੇ ਨਾ ਸਿਰਫ ਬਾਲੀਵੁੱਡ &lsquoਚ ਸਗੋਂ ਪਾਲੀਵੁੱਡ &lsquoਚ ਵੀ ਕੰਮ ਕੀਤਾ। ਧਰਮ ਜੀ ਦੀਆਂ ਉਂਝ ਤਾਂ ਸਾਰੀਆਂ ਫ਼ਿਲਮਾਂ ਹੀ ਹਿੱਟ ਤੇ ਫੇਮਸ ਨੇ ਪਰ ਉਨ੍ਹਾਂ ਦੀਆਂ &lsquoਸ਼ੋਲੇ&rsquo, &lsquoਰਾਮ-ਬਲਰਾਮ&rsquo, &lsquoਅਪਨੇ&rsquo, &lsquoਯਮਲਾ ਪਗਲਾ ਦੀਵਾਨਾ&rsquo, &lsquoਮੇਰਾ ਗਾਂਓ ਮੇਰਾ ਦੇਸ਼&rsquo ਤੇ ਯਾਦੋਂ ਕੀ ਬਾਰਾਤ&rsquo ਫ਼ਿੳਲਮਾਂ ਕਾਫੀ ਫੇਮਸ ਹਨ।

ਜੇਕਰ ਧਰਮ ਜੀ ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦੀ ਹੀ ਆਪਣੇ ਪੁੱਤਰਾਂ ਸਨੀ ਦਿਓਲ ਤੇ ਬੌਬੀ ਦਿਓਲ ਨਾਲ &lsquoਯਮਲਾ-ਪਗਲਾ-ਦੀਵਾਨਾ ਪਿਰ ਸੇ&rsquo &lsquoਚ ਨਜ਼ਰ ਆਉਣਗੇ। ਇਸ ਫ਼ਿਲਮ &lsquoਚ ਸਲਮਾਨ ਖਾਨ ਤੇ ਸੋਨਾਕਸ਼ੀ ਸਿਨ੍ਹਾ ਦਾ ਸਪੈਸ਼ਲ ਸੌਂਗ ਵੀ ਹੋਵੇਗਾ।

ਡਾਇਰੈਕਟਰ ਰਾਜਕੁਮਾਰ ਨੇ ਆਪਣੇ ਕਰੀਅਰ &lsquoਚ &lsquoਪੀਕੇ&rsquo, &lsquo3 ਇਡੀਅਟਸ&rsquo, &lsquoਮੁੰਨਾ ਭਾਈ ਐਮ.ਬੀ.ਬੀ.ਐਸ&rsquo ਤੇ &lsquoਲੱਗੇ ਰਹੋ ਮੁੰਨਾ ਭਾਈ&rsquo ਵਰਗੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਹਿਰਾਨੀ ਸੰਜੇ ਦੱਤ ਦੀ ਬਾਈਓਪਿਕ ਵੀ ਤਿਆਰ ਹੈ, ਜਿਸ &lsquoਚ ਸੰਜੂ ਦੀ ਜਿੰਦਗੀ ਔਡੀਅੰਸ ਨੂੰ ਦਿਖਾਈ ਜਾਵੇਗੀ। ਫ਼ਿਲਮ &lsquoਚ ਸੰਜੇ ਦੱਤ ਦਾ ਰੋਲ ਰਣਵੀਰ ਕਪੂਰ ਕਰ ਰਹੇ ਹਨ।