image caption:

ਅਮਰੀਕਾ ਦੇ ਗੁਰਦੁਆਰੇ 'ਚ ਖੜਕੀਆਂ ਡਾਂਗਾਂ

ਗਰੀਨਵੁੱਡ: ਅਮਰੀਕਾ ਦੇ ਗੁਰਦੁਆਰੇ ਵਿੱਚ ਚੋਣਾਂ ਨੂੰ ਲੈ ਕੇ ਚੰਗਾ ਡੰਡਾ-ਸੋਟਾ ਖੜਕਿਆ। ਦੋਵਾਂ ਧਿਰਾਂ ਨੇ ਗਾਲੀ-ਗਲੋਚ ਕਰਦਿਆਂ ਕਾਫੀ ਧੱਕਾਮੁੱਕੀ ਵੀ ਕੀਤੀ। ਇਸ ਦੌਰਾਨ ਚਾਰ ਜਣੇ ਜ਼ਖ਼ਮੀ ਹੋ ਗਏ। ਇਹ ਘਟਨਾ ਅਮਰੀਕਾ ਦੇ ਸਬਅਰਬਨ ਇਲਾਕੇ ਇੰਡੀਆਨਾਪੋਲਿਸ ਦੇ ਇੱਕ ਗੁਰਦੁਆਰੇ ਵਿੱਚ ਵਾਪਰੀ।

ਗਰੀਨਵੁੱਡ ਪੁਲਿਸ ਦੇ ਅਸਿਸਟੈਂਟ ਚੀਫ਼ ਮੈਥਿਊ ਫਿਲਿਨਵਰਥ ਨੇ ਦੱਸਿਆ ਕਿ ਗੁਰਦੁਆਰੇ ਵਿੱਚ ਤਕਰੀਬਨ 150 ਲੋਕ ਆਪਸ ਵਿੱਚ ਭਿੜ ਗਏ। ਪੁਲਿਸ ਨੇ ਇੰਡੀਆਨਾਪੋਲਿਸ ਦੇ ਠੀਕ ਦੱਖਣ ਵੱਲ ਸ਼ਹਿਰ ਦੇ ਗੁਰਦੁਆਰੇ &rsquoਚ ਹੋਈ ਇਸ ਲੜਾਈ &rsquoਤੇ ਕਾਬੂ ਪਾਇਆ।

ਵਿਸ਼ ਟੀਵੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਵਿਵਾਦ ਗੁਰਦੁਆਰੇ ਵਿੱਚ ਲੀਡਰਸ਼ਿਪ ਦੀ ਤਬਦੀਲੀ ਹੋਣ ਕਾਰਨ ਸ਼ੁਰੂ ਹੋਇਆ ਜੋ ਹਰ ਦੋ ਸਾਲਾਂ ਬਾਅਦ ਹੁੰਦੀ ਜਾਂਦੀ ਹੈ। ਵਿਵਾਦ ਦੌਰਾਨ ਗੁਰਦੁਆਰੇ ਵਿੱਚ ਪਾਠ ਚੱਲ ਰਹੇ ਸੀ। ਝਗੜੇ ਵਿੱਚ 4 ਵਿਅਕਤੀ ਜ਼ਖ਼ਮੀ ਹੋਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਜਿੱਥੇ ਪੁਲਿਸ ਉਨ੍ਹਾਂ ਕੋਲੋਂ ਪੁੱਛਗਿੱਛ ਕਰੇਗੀ।

ਪੁਲਿਸ ਗੁਰਦੁਆਰੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲ ਰਹੀ ਹੈ ਤੇ ਝਗੜੇ ਵਿੱਚ ਸ਼ਾਮਲ ਵਿਅਕਤੀਆਂ ਦੇ ਵੀ ਬਿਆਨ ਲਏ ਗਏ ਹਨ।