image caption:

ਅਮਰੀਕੀ ਹਮਲੇ ਮਗਰੋਂ ਸੀਰੀਆ 'ਚ ਕੈਮੀਕਲ ਅਟੈਕ ਦੀ ਜਾਂਚ

ਦਮਿਸ਼ਕ: ਕੌਮਾਂਤਰੀ ਟੀਮ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਕੋਲ ਹੋਏ ਕਥਿਤ ਕੈਮੀਕਲ ਹਮਲੇ ਨਾਲ ਜੁੜੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਮਲੇ ਤੋਂ ਬਾਅਦ ਹੀ ਅਮਰੀਕਾ ਤੇ ਉਸ ਦੇ ਸਾਥੀ ਮੁਲਕਾਂ ਨੇ ਸੀਰੀਆ ਵਿੱਚ ਹਵਾਈ ਹਮਲੇ ਕੀਤੇ ਸਨ। ਕੈਮੀਕਲ ਹਥਿਆਰ ਵਿਰੋਧੀ ਜਥੇਬੰਦੀ ਓਪੀਸੀਡਬਲਿਊ (Organisation for the Prohibition of Chemical Weapons) ਦੀ ਟੀਮ ਨੇ ਦਮਿਸ਼ਕ ਵਿੱਚ ਜਾਂਚ ਸ਼ੁਰੂ ਕੀਤੀ ਹੈ।

ਦੂਜੇ ਪਾਸੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਆਪਣੇ ਇਰਾਨੀ ਹਮਰੁਤਬਾ ਹਸਨ ਰੁਹਾਨੀ ਨੂੰ ਕਿਹਾ ਹੈ ਕਿ ਜੇਕਰ ਪੱਛਮੀ ਮੁਲਕਾਂ ਨੇ ਸੀਰੀਆ &lsquoਤੇ ਫਿਰ ਹਵਾਈ ਹਮਲੇ ਕੀਤੇ ਤਾਂ ਕੌਮਾਂਤਰੀ ਸਬੰਧਾਂ ਵਿੱਚ ਹਲਚਲ ਪੈਦਾ ਹੋ ਜਾਵੇਗੀ। ਅਮਰੀਕਾ ਵੱਲੋਂ ਸੀਰੀਆ ਦੇ ਕੈਮੀਕਲ ਹਥਿਆਰਾਂ ਵਾਲੇ ਟਿਕਾਣੇ &lsquoਤੇ ਹਮਲੇ ਤੋਂ ਬਾਅਦ ਪੁਤਿਨ ਤੇ ਰੁਹਾਨੀ ਨੇ ਫੋਨ &lsquoਤੇ ਗੱਲ ਕੀਤੀ।

ਕ੍ਰੈਮਲਿਨ ਵੱਲੋਂ ਜਾਰੀ ਬਿਆਨ ਮੁਤਾਬਕ ਜੇਕਰ ਯੂਨਾਈਟਿਡ ਨੈਸ਼ਨਲ ਚਾਰਟਰ ਖਿਲਾਫ ਇਸ ਤਰ੍ਹਾਂ ਦਾ ਐਕਸ਼ਨ ਫਿਰ ਕੀਤਾ ਗਿਆ ਤਾਂ ਕੌਮਾਂਤਰੀ ਸਬੰਧਾਂ ਵਿੱਚ ਹਲਚਲ ਪੈਦਾ ਹੋ ਜਾਵੇਗੀ।