image caption:

ਜਹਾਜ਼ 'ਚ ਪੈਨ ਨਾਲ ਹੀ ਪਾਈਆਂ ਭਾਜੜਾਂ, ਰਾਹ 'ਚ ਹੀ ਉਤਾਰਿਆ

ਪੇਈਚਿੰਗ: ਇੱਕ ਸ਼ਖਸ ਵੱਲੋਂ ਪੈਨ ਨਾਲ ਹੀ ਜਹਾਜ਼ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਫਲਾਈਟ ਅਮਲੇ ਦੇ ਸਹਾਇਕ ਨੂੰ ਬੰਦੀ ਵੀ ਬਣਾ ਲਿਆ ਪਰ ਵੇਲੇ ਸਿਰ ਕਾਰਵਾਈ ਕਰਕੇ ਉਸ ਨੂੰ ਕਾਬੂ ਕਰ ਲਿਆ ਗਿਆ। ਇਹ ਕਾਰਾ ਦਿਮਾਗੀ ਤੌਰ &rsquoਤੇ ਬਿਮਾਰ ਵਿਅਕਤੀ ਵੱਲੋਂ ਕੀਤਾ ਗਿਆ। ਉਸ ਨੇ ਫਲਾਈਟ ਅਮਲੇ ਦੇ ਸਹਾਇਕ ਨੂੰ ਬੰਦੀ ਬਣਾ ਲਿਆ। ਇਸ ਕਾਰਨ ਦਹਿਸ਼ਤ ਫੈਲ ਗਈ ਤੇ ਪੇਈਚਿੰਗ ਜਾ ਰਹੇ ਜਹਾਜ਼ ਨੂੰ ਰਸਤੇ ਵਿੱਚ ਹੀ ਉਤਾਰਨਾ ਪਿਆ।

ਹਾਸਲ ਜਾਣਕਾਰੀ ਅਨੁਸਾਰ ਏਅਰ ਇੰਡੀਆ ਚੀਨ ਦੀ ਫਲਾਈਟ 1350, ਜੋ ਚਾਂਗਸ਼ਾ ਤੋਂ ਪੇਈਚਿੰਗ ਜਾ ਰਹੀ ਸੀ, ਵਿੱਚ ਜਹਾਜ਼ ਅਮਲੇ ਦੇ ਮੈਂਬਰ ਨੂੰ ਦਿਮਾਗੀ ਤੌਰ &rsquoਤੇ ਬਿਮਾਰ ਵਿਅਕਤੀ ਵੱਲੋਂ ਬੰਦੀ ਬਣਾ ਲੈਣ ਤੋਂ ਬਾਅਦ ਫਲਾਈਟ ਦਾ ਰਸਤਾ ਬਦਲ ਕੇ ਇਸ ਨੂੰ ਜ਼ੇਂਗਜ਼ੋਊ ਵਿੱਚ ਉਤਾਰਨਾ ਪਿਆ। ਇਹ ਜਹਾਜ਼ ਹੁਆਨ ਪ੍ਰਾਂਤ ਦੀ ਰਾਜਧਾਨੀ ਚਾਗਸ਼ੂ ਤੋਂ ਸਵੇਰੇ 8.40 ਵਜੇ ਉੱਡਿਆ ਸੀ ਤੇ ਤੈਅ ਸਮੇਂ ਅਨੁਸਾਰ ਇਸ ਨੇ ਪੇਈਚਿੰਗ ਦੇ ਇੰਟਰਨੈਸ਼ਨਲ ਹਵਾਈ ਅੱਡੇ &rsquoਤੇ 11.00 ਵਜੇ ਉਤਰਨਾ ਸੀ। ਇਸ ਘਟਨਾ ਕਾਰਨ ਇਸ ਨੂੰ ਜ਼ੇਂਗਜ਼ਊ ਦੇ ਅੰਤਰਰਾਸ਼ਟਰੀ ਜ਼ੋਂਗਜ਼ੋਊ ਹਵਾਈ ਅੱਡੇ &rsquoਤੇ 9.58 ਵਜੇ ਉਤਾਰਨਾ ਪਿਆ।

ਸਿਵਲ ਏਵੀਏਸ਼ਨ ਐਡਮਨਿਸਟਰੇਸ਼ਨ ਆਫ਼ ਚਾਈਨਾ (ਸੀਏਏਸੀ) ਦਾ ਕਹਿਣਾ ਹੈ ਕਿ ਉਸ ਵਿਅਕਤੀ ਵੱਲੋਂ ਜਹਾਜ਼ ਦੇ ਅਮਲੇ ਨੂੰ ਡਰਾਉਣ ਲਈ ਪੈਨ ਦੀ ਵਰਤੋਂ ਕੀਤੀ ਗਈ। ਇਸ ਮਾਮਲੇ ਨਾਲ ਸਫ਼ਲਤਾਪੂਰਵਕ ਨਜਿੱਠ ਲਿਆ ਗਿਆ ਹੈ ਜਿਸ ਕਾਰਨ ਸਾਰੇ ਯਾਤਰੀ ਤੇ ਅਮਲੇ ਦੇ ਮੈਂਬਰ ਸੁਰੱਖਿਅਤ ਹਨ। ਸ਼ਿੰਘਾਈ ਦੀ ਆਨ-ਲਾਈਨ ਨਿਊਜ਼ ਏਜੰਸੀ &lsquoਦ ਪੇਪਰ&rsquo ਨੇ ਦੱਸਿਆ ਕਿ ਇਸ ਘਟਨਾ ਸਬੰਧੀ ਅਨਹੂਆ ਦੇ 41 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਦਿਮਾਗੀ ਤੌਰ &rsquoਤੇ ਬਿਮਾਰ ਹੈ।