image caption:

ਧੋਨੀ ਨੇ ਰਚਿਆ ਇੱਕ ਹੋਰ ਇਤਿਹਾਸ

ਦੁਨੀਆਂ ਦੇ ਸਭ ਤੋਂ ਸਫਲ ਕਪਤਾਨ ਅਤੇ ਫਿਨਿਸ਼ਰ ਐਮ ਐਸ ਧੋਨੀ ਨੇ ਆਪਣੇ ਸ਼ਾਨਦਾਰ ਕਰੀਅਰ &lsquoਚ ਇੱਕ ਹੋਰ ਵੱਡੀ ਉਪਲਬਧੀ ਪ੍ਰਾਪਤ ਕਰ ਲਈ ਹੈ। ਉਹ 150 ਮੈਚਾਂ &lsquoਚ ਕਪਤਾਨੀ ਕਰਨ ਵਾਲੇ ਆਈਪੀਐਲ ਦੇ ਇਤਿਹਾਸ ਦੇ ਪਹਿਲੇ ਖਿਡਾਰੀ ਬਣ ਚੁੱਕੇ ਹਨ। ਧੋਨੀ ਨੇ ਸ਼ਨੀਵਾਰ ਨੂੰ ਪੂਣੇ ਦੇ ਐਮਸੀਏ ਸਟੇਡੀਅਮ &lsquoਚ ਮੁੰਬਈ ਇੰਡੀਅਨਸ ਦੇ ਖਿਲਾਫ ਕਪਤਾਨੀ ਕਰਦੇ ਹੋਏ ਇਹ ਕੀਰਤੀਮਾਨ ਹਾਸਿਲ ਕੀਤਾ।
 
ਭਾਰਤੀ ਕ੍ਰਿਕਟ ਨੂੰ ਸ਼ਿਖਰਾਂ &lsquoਤੇ ਪਹੁੰਚਾਉਣ ਵਾਲੇ 36 ਸਾਲਾ ਧੋਨੀ ਨੇ ਪੂਰੇ ਅੱਠ ਸੀਜ਼ਨ &lsquoਚ ਚੇਨਈ ਸੁਪਕਿੰਗਜ਼ ਦੀ ਮੇਜ਼ਬਾਨੀ ਕੀਤੀ ਜਦੋਂ ਕਿ 2016 &lsquoਚ ਰਾਈਜ਼ਿੰਗ ਪੂਣੇ ਜਾਇੰਟਸ ਦੀ ਕਪਤਾਨੀ ਕੀਤੀ। ਇਸ ਤੋਂ ਬਾਅਦ ਚੇਨਈ ਨੇ 2 ਸਾਲ ਦੇ ਬਾਅਦ ਆਈਪੀਐਲ &lsquoਚ ਵਾਪਸੀ ਕੀਤੀ ਅਤੇ ਮਹਿੰਦਰ ਸਿੰਘ ਧੋਨੀ ਨੇ ਇੱਕ ਵਾਰ ਫਿਰ &lsquoਯੈਲੋ ਆਰਮੀ &lsquo ਦੀ ਕਮਾਨ ਸੰਭਾਲ ਲਈ।
 
ਆਈ ਪੀ ਐਲ ਦਾ 11 ਵਾਂ ਸੀਜ਼ਨ ਹੈ ਜਿਸ &lsquoਚ ਐਂਮਐਸ ਧੋਨੀ 10 ਵੀਂ ਵਾਰ ਕਿਸੇ ਟੀਮ ਦੀ ਕਪਤਾਨੀ ਕਰ ਰਹੇ ਹਨ। &lsquoਕੈਪਟਨ ਕੂਲ &lsquo ਦੇ ਨਾਮ ਨਾਲ ਮਸ਼ਹੂਰ ਧੋਨੀ ਦੀ ਕਪਤਾਨੀ &lsquoਚ ਚੇਨਈ ਸੁਪਰਕਿੰਗਜ਼ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੀ ਐਸ ਕੇ ਨੇ ਪਿਛਲੇ ਅੱਠ ਸਿਜ਼ਨਾਂ &lsquoਚ 6 ਬਾਰ ਇਸ ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ ਖੇਡਿਆ ਹੈ ਜਿਸ ਵਿਚੋਂ ਦੋ ਮੁਕਾਬਲੇ ਜਿੱਤ ਕਿ ਚੇਨਈ ਨੇ ਆਈਪੀਐਲ ਦਾ ਖਿਤਾਬ ਆਪਣੇ ਨਾਮ ਕੀਤਾ ਹੈ।
 
ਇਸ ਸੀਜ਼ਨ &lsquoਚ ਮਾਹੀ ਦੇ ਬੱਲੇ &lsquoਚ ਅਜਿਹੀ ਹੀ ਧਾਰ ਨਜ਼ਰ ਆ ਰਹੀ ਹੈ ਜਿਸ ਲਈ ਉਹ ਜਾਣੇ ਜਾਂਦੇ ਹਨ। ਮੌਜੂਦਾ ਸੀਜ਼ਨ &lsquoਚ ਧੋਨੀ ਚੇਨਈ ਸੁਪਕਿੰਗਜ਼ ਦੇ ਲਈ 7 ਮੈਚਾਂ &lsquoਚ 235 ਦੌੜ੍ਹਾਂ ਬਣਾ ਚੁੱਕੇ ਹਨ। ਇਸ ਸਾਲ ਕਪਤਾਨ ਧੋਨੀ ਸੀਐਸਕੇ ਦੇ ਸਭ ਵੱਧ ਸਕੋਰ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਲਿਸਟ &lsquoਚ ਅੰਬਾਤੀ ਰਾਇਡੂ ਤੋਂ ਬਾਅਦ ਦੂਸਰੇ ਸਥਾਨ &lsquoਤੇ ਹਨ।
 
ਹਾਲ ਹੀ &lsquoਚ ਰਾਇਲ ਚੇਲੰਜਰ ਬੇੰਗਲੁਰੁ ਦੇ ਖਿਲਾਫ ਖੇਡੇ ਗਏ ਮੈਚ &lsquoਚ ਧੋਨੀ ਨੇ 34 ਬਾਲਾਂ &lsquoਚ ਨਾਬਾਦ 70 ਦੌੜ੍ਹਾਂ ਬਣਾ ਕੇ ਇੱਕ ਸ਼ਾਨਦਾਰ ਬੱਲੇਬਾਜ਼ੀ ਪ੍ਰਦਰਸ਼ਨ ਕੀਤਾ ਅਤੇ ਆਪਣੀ ਟੀਮ ਨੂੰ ਇੱਕ ਯਾਦਗਾਰ ਜਿੱਤ ਦਵਾਈ ਹੈ। ਸੀਐਸਕੇ ਨੇ ਇਸ ਸੀਜ਼ਨ &lsquoਚ ਹੁਣ ਤੱਕ 7 ਮੁਕਾਬਲੇ ਖੇਡੇ ਹਨ ਜਿੰਨ੍ਹਾਂ ਵਿਚੋਂ 5 &lsquoਚ ਜਿੱਤ ਹਾਸਲ ਕੀਤੀ ਹੈ। ਚੇਨਈ ਦੀ ਟੀਮ ਅੰਕ ਤਾਲਿਕਾ &lsquoਚ 10 ਅੰਕਾਂ ਦੇ ਨਾਲ ਦੂਸਰੇ ਸਥਾਨ &lsquoਤੇ ਹੈ।