image caption:

ਪੱਗ ਦੀ ਨਸੀਹਤ ਦੇਣ ਵਾਲੇ ਨੂੰ ਕ੍ਰਿਕਟਰ ਹਰਭਜਨ ਪੈ ਨਿਕਲਿਆ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਇਸ ਸਮੇਂ ਆਈ ਪੀ ਐਲ ਵਿੱਚ ਚੇਨਈ ਸੁਪਰ ਕਿੰਗਜ਼ ਵੱਲੋਂ ਖੇਡ ਰਹੇ ਹਨ। ਕੋਲਕਾਤਾ ਦੇ ਖਿਲਾਫ ਕੱਲ੍ਹ ਈਡਨ ਗਾਰਡਨ ਵਿੱਚ ਚੇਨਈ ਨੂੰ ਛੇ ਵਿਕਟਾਂ ਨਾਲ ਹਾਰ ਤੋਂ ਬਾਅਦ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਹਰਭਜਨ ਸਿੰਘ ਕਿਸੇ ਨਾਲ ਪੱਗ ਕਾਰਨ ਝਗੜ ਪਏ।
ਮਿਲੀ ਜਾਣਕਾਰੀ ਅਨੁਸਾਰ ਕੋਲਕਾਤਾ ਦੇ ਖਿਲਾਫ ਹੋਏ ਮੈਚ ਤੋਂ ਬਾਅਦ ਇਹ ਝਗੜਾ ਹੋਇਆ ਸੀ। ਹਰਭਜਨ ਸਿੰਘ ਨੇ ਈਡਨ ਗਾਰਡਨ ਵਿੱਚ ਖੇਡੇ ਮੈਚ ਤੋਂ ਪਹਿਲਾਂ ਆਪਣੇ ਟਵਿਟਰ ਅਕਾਊਂਟ ਉੱਤੇ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਇਮੋਜ਼ੀ ਵਾਲੀ ਵੀਡੀਓ ਬਣਾ ਰਹੇ ਸਨ। ਉਸ ਦੀ ਇਸ ਵੀਡੀਓ ਨੂੰ ਦੇਖ ਕੇ ਇਕ ਯੂਜ਼ਰ ਨੇ ਲਿਖ ਦਿੱਤਾ ਕਿ &lsquoਭੱਜੀ, ਤੁਸੀਂ ਹਰਭਜਨ ਟਰਬੀਨੇਟਰ ਦਾ ਸਟਾਈਲ ਰੱਖਿਆ ਹੈ। ਜੇ ਤੁਸੀਂ ਪੱਗ ਨਹੀਂ ਬੰਨ੍ਹ ਸਕਦੇ ਤਾਂ ਘੱਟੋ-ਘੱਟ ਜੂੜੇ ਨਾਲ ਪਟਕਾ ਹੀ ਬੰਨ੍ਹ ਲਿਆ ਕਰੋ ਤਾਂ ਕਿ ਤੁਸੀਂ ਸਰਦਾਰ ਵਾਂਗ ਦਿੱਸੋ, ਤੁਹਾਡੀ ਇਹ ਪਛਾਣ ਕਾਫੀ ਖਰਾਬ ਹੈ।&rsquo ਮੈਚ ਤੋਂ ਬਾਅਦ ਹਰਭਜਨ ਸਿੰਘ ਨੇ ਇਸ ਸ਼ਖਸ ਦਾ ਟਵੀਟ ਦੇਖਿਆ ਤਾਂ ਉਹ ਭੜਕ ਪਏ ਅਤੇ ਲਿਖ ਦਿੱਤਾ ਕਿ ਆਪਣੇ ਘਰ ਵਿੱਚ ਅਕਲ ਵੰਡ, ਮੈਨੂੰ ਸਰਦਾਰੀ ਨਾ ਸਿਖਾ।