image caption:

ਆਪਣੇ ਹੀ ਸਾਥੀਆਂ ਦੀ ਫਿਰਕੀ ਲੈਣਗੇ ਹਰਭਜਨ ਸਿੰਘ 'ਭੱਜੀ'

ਚੰਡੀਗੜ੍ਹ: IPL ਵਿੱਚ ਚੇਨਈ ਸੁਪਰ ਕਿੰਗਸ ਵੱਲੋਂ ਖੇਡਣ ਵਾਲੇ ਹਰਭਜਨ ਸਿੰਘ ਕ੍ਰਿਕਟ ਦੇ ਨਾਲ-ਨਾਲ ਹੁਣ ਨਵਾਂ ਕੰਮ ਸ਼ੁਰੂ ਕਰਨ ਜਾ ਰਹੇ ਹਨ। ਮੈਦਾਨ &lsquoਚ ਵੱਡੇ-ਵੱਡੇ ਬੱਲੇਬਾਜ਼ਾਂ ਨੂੰ ਦੂਜੀ ਗੇਂਦ ਉੱਤੇ ਫਿਰਕੀ ਦੇ ਫੰਦੇ &lsquoਚ ਫਸਾਉਣ ਵਾਲੇ ਭੱਜੀ ਛੇਤੀ ਹੀ ਮੈਦਾਨ ਤੋਂ ਬਾਹਰ ਵੀ ਆਪਣੇ ਨਾਲ ਦੇ ਖਿਡਾਰੀਆਂ ਦੀ ਫਿਰਕੀ ਲੈਂਦੇ ਨਜ਼ਰ ਆਉਣਗੇ। ਹਰਭਜਨ ਸਿੰਘ ਨੇ ਆਪਣਾ ਟਾਕ ਸ਼ੋਅ ਸ਼ੁਰੂ ਕੀਤਾ ਹੈ। ਇਸ ਟਾਕ ਸ਼ੋਅ &lsquoਚ ਭੱਜੀ ਆਪਣੇ ਸਾਥੀ ਖਿਡਾਰੀਆਂ ਤੋਂ ਵੱਖ-ਵੱਖ ਕਿਸਮ ਦੇ ਸਵਾਲ ਪੁੱਛ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਨਜ਼ਰ ਆਉਣਗੇ।

ਇਸ ਸ਼ੋਅ ਦਾ ਨਾਮ &lsquoਭੱਜੀ ਬਲਾਸਟ ਵਿਧ ਸੀਐਸਕੇ IPL&rsquo ਰੱਖਿਆ ਗਿਆ ਹੈ। ਸਾਫ਼ ਹੈ ਕਿ ਜਦੋਂ ਸ਼ੋਅ ਦੇ ਨਾਮ &lsquoਚ ਵਿਧ ਸੀਐਸਕੇ ਹੈ ਤਾਂ ਗੱਲਬਾਤ ਵੀ ਚੇਨਈ ਸੁਪਰ ਕਿੰਗਸ ਦੇ ਖਿਡਾਰੀਆਂ ਵੱਲੋਂ ਹੀ ਹੋਵੇਗੀ। ਇਸ ਸ਼ੋਅ ਵਿੱਚ ਭੱਜੀ ਟਾਪ ਭਾਰਤੀ ਤੇ ਵਿਦੇਸ਼ੀ ਖਿਡਾਰੀਆਂ ਨਾਲ ਆਪਣੇ ਮਜ਼ਾਕੀਆ ਅੰਦਾਜ਼ &lsquoਚ ਗੱਲਬਾਤ ਕਰਦੇ ਨਜ਼ਰ ਆਉਣਗੇ।

ਹਰਭਜਨ ਸਿੰਘ ਨੇ ਕਿਹਾ, &ldquoਇਸ ਸ਼ੋਅ &lsquoਚ ਮੈਂ ਚੇਨਈ ਸੁਪਰ ਕਿੰਗਸ ਦੇ ਖਿਡਾਰੀਆਂ ਵੱਲੋਂ ਕ੍ਰਿਕਟ ਤੇ ਉਨ੍ਹਾਂ ਦੀ ਨਿੱਜੀ ਜਿੰਦਗੀ ਬਾਰੇ ਗੱਲਬਾਤ ਕਰੂੰਗਾ।&rdquo ਉਨ੍ਹਾਂ ਨੇ ਕਿਹਾ, &ldquoਇੰਟਰਵਿਊ ਦੌਰਾਨ ਸਾਰੇ ਕ੍ਰਿਕਟ ਸਿਤਾਰੇ ਬੜੇ ਸੰਸਕਾਰੀ/ਸੱਭਿਆਚਾਰੀ ਨਜ਼ਰ ਆਉਂਦੇ ਹਨ, ਪਰ ਕੋਈ ਡਰੈਸਿੰਗ ਰੂਮ ਵਿੱਚ ਵੇਖੇ ਤਾਂ ਪਤਾ ਚੱਲੇਗਾ ਕਿ ਸੱਚਾਈ ਕੀ ਹੈ।&rdquo

ਇਸ ਦੇ ਨਾਲ ਹੀ ਭੱਜੀ ਨੇ ਕਿਹਾ, &ldquoਸ਼ਰਾਰਤਾਂ ਹਮੇਸ਼ਾ ਤੋਂ ਹੀ ਉਨ੍ਹਾਂ ਦੀ ਗੱਲਬਾਤ ਦਾ ਹਿੱਸਾ ਹੁੰਦੀਆਂ ਹਨ। ਮੈਂ ਇਸ ਅਛੂਹੇ ਕਿੱਸਿਆਂ ਨੂੰ ਲੋਕਾਂ ਸਾਹਮਣੇ ਇਸ ਸ਼ੋਅ ਦੇ ਜ਼ਰੀਏ ਲੈ ਕੇ ਆਵਾਂਗਾ ਤੇ ਇਹ ਕੋਸ਼ਿਸ਼ ਕਰੂੰਗਾ ਕਿ ਫੈਨਸ ਆਪਣੇ ਕ੍ਰਿਕੇਟਰਸ ਦੀ ਜਿੰਦਗੀ ਬਾਰੇ ਵੀ ਜਾਣ ਸਕਣ।&rdquo

ਆਈਪੀਐਲ &lsquoਚ ਚੇਨਈ ਵੱਲੋਂ ਹਰਭਜਨ ਸਿੰਘ ਦਾ ਇਹ ਪਹਿਲਾ ਸੀਜ਼ਨ ਹੈ। ਇਸ ਤੋਂ ਪਹਿਲਾਂ ਭੱਜੀ ਮੁੰਬਈ ਇੰਡੀਅਨਜ਼ ਵੱਲੋਂ ਖੇਡਦੇ ਸਨ, ਪਰ ਇਸ ਵਾਰ ਆਈਪੀਐਲ ਦੀ ਨੀਲਾਮੀ ਵਿੱਚ ਜਦੋਂ ਮੁੰਬਈ ਇੰਡੀਅਨਜ਼ ਨੇ ਹਰਭਜਨ ਸਿੰਘ ਨੂੰ ਆਪਣੀ ਟੀਮ ਵਿੱਚ ਨਹੀਂ ਲਿਆ ਤਾਂ ਚੇਨਈ ਨੇ ਉਨ੍ਹਾਂ ਨੂੰ 2 ਕਰੋੜ ਰੁਪਏ ਦੇ ਬੇਸਪ੍ਰਾਈਜ ਉੱਤੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਸੀ।