image caption:

ਵਿਰਾਟ ਕੋਹਲੀ ਸਮੇਤ ਕਈ ਦਿੱਗਜ਼ਾਂ ਨੂੰ ਪਛਾੜ ਰਿਸ਼ਭ ਪੰਤ ਬਣੇ ਨੰਬਰ ਵਨ

ਨਵੀਂ ਦਿੱਲੀ : ਫ਼ਿਰੋਜ਼ਸ਼ਾਹ ਕੋਟਲਾ 'ਚ ਸਨਰਾਈਜ਼ਰਜ਼ ਹੈਦਰਾਬਾਦ ਵਿਰੁਧ ਬੱਲੇਬਾਜ਼ ਰਿਸ਼ਭ ਪੰਤ ਲਈ ਪਹਿਲੀ ਪਾਰੀ ਮਿਲੀ ਜੁਲੀ ਰਹੀ। ਰਾਸ਼ਿਦ ਖਾਨ ਐਂਡ ਕੰਪਨੀ 'ਚ ਰਿਸ਼ਭ ਪੰਤ ਦੀ ਗਲਤੀ ਨਾਲ ਦਿੱਲੀ ਦੇ ਦੋ ਬੱਲੇਬਾਜ਼ ਕਪਤਾਨ ਸ਼ਰੇਅਸ ਅਇਯਰ ਅਤੇ ਹਰਸ਼ਲ ਪਟੇਲ ਰਨ ਆਊਟ ਹੋ ਗਏ ਪਰ ਇਸ ਬੱਲੇਬਾਜ਼ ਨੇ ਇਕ ਚੰਗੀ ਪਾਰੀ ਖੇਡਦੇ ਹੋਏ ਅਪਣੀ ਇਸ ਗਲਤੀ ਦੀ ਬਹੁਤ ਹੱਦ ਤਕ ਭਰਪਾਈ ਕਰ ਦਿਤੀ ਪਰ ਇਸ ਤੋਂ ਵੱਖ ਰਿਸ਼ਭ ਪੰਤ ਨੇ ਵੱਡਾ ਕਾਰਨਾਮਾ ਕਰਦੇ ਹੋਏ ਆਈਪੀਐਲ 'ਚ ਇਤੀਹਾਸ ਬਣਾ ਦਿਤਾ।