image caption:

ਬਾਲੀਵੁੱਡ ਐਕਟਰ ਮਿਥੁਨ ਚੱਕਰਵਰਤੀ ਦੀ ਵਿਗੜੀ ਸਿਹਤ

ਬਾਲੀਵੁੱਡ ਮਸ਼ਹੂਰ ਐਕਟਰ ਮਿਥੁਨ ਚੱਕਰਵਰਤੀ ਦੀ ਸਿਹਤ ਕਾਫੀ ਸਮੇਂ ਤੋਂ ਠੀਕ ਨਹੀਂ ਚੱਲ ਰਹੀ ਹੈ। ਪਿੱਠ &lsquoਚ ਦਰਦ ਦੀ ਸ਼ਿਕਾਈਤ ਕਾਰਨ ਉਹ ਕਰੀਬ 1 ਸਾਲ ਤੱਕ ਲਾਈਮਲਾਈਟ ਤੋਂ ਦੂਰ ਸਨ। ਠੀਕ ਹੋ ਕੇ ਵਾਪਸ ਕੰਮ &lsquoਤੇ ਪਰਤ ਆਏ ਸਨ ਪਰ ਉਨ੍ਹਾਂ ਦਾ ਦਰਦ ਇਕ ਵਾਰ ਫਿਰ ਸ਼ੁਰੂ ਹੋ ਗਿਆ ਹੈ। ਫਿਲਹਾਲ ਉਹ ਦਿੱਲੀ &lsquoਚ ਆਪਣਾ ਇਲਾਜ ਕਰਵਾ ਰਹੇ ਹਨ। ਮਿਥੁਨ ਪਿਛਲੇ ਇਕ ਸਾਲ ਤੋਂ ਆਪਣੇ ਓਟੀ ਵਾਲੇ ਘਰ &lsquoਚ ਸਨ। ਉਥੇ ਉਹ ਕੰਮ ਤੋਂ ਦੂਰ ਆਪਣੀ ਬਿਮਾਰੀ ਤੋਂ ਉਭਰ ਰਹੇ ਸਨ। ਉਹ ਇਲਾਜ ਲਈ ਲਾਂਸ ਏਂਜਿਲਸ ਵੀ ਗਏ ਸਨ। ਠੀਕ ਹੋਣ ਤੋਂ ਬਾਅਦ ਉਹ ਮੁੰਬਈ ਪਰਤ ਆਏ ਸਨ ਤੇ ਟੀ. ਵੀ. ਸ਼ੋਅਜ਼ &lsquoਚ ਨਜ਼ਰ ਆਉਣ ਲੱਗੇ ਸਨ ਪਰ ਲੱਗਦਾ ਹੈ ਕਿ ਉਨ੍ਹਾਂ ਨੂੰ ਠੀਕ ਹੋਣ &lsquoਚ ਅਜੇ ਸਮਾਂ ਲੱਗੇਗਾ।
 
ਦੱਸਣਯੋਗ ਹੈ ਕਿ ਖਰਾਬ ਸਿਹਤ ਕਾਰਨ ਮਿਥੁਨ ਨੇ ਰਾਜ ਸਭਾ ਤੋਂ ਵੀ ਇਸਤੀਫਾ ਦੇ ਦਿੱਤਾ ਸੀ। ਸਾਲ 2009 &lsquoਚ ਸ਼ੂਟਿੰਗ ਦੌਰਾਨ ਮਿਥੁਨ ਨੂੰ ਗੰਭੀਰ ਸੱਟ ਲੱਗੀ ਸੀ। ਖਬਰਾਂ ਦੀ ਮੰਨੀਏ ਤਾਂ ਉਹ ਰਾਮ ਗੋਪਾਲ ਵਰਮਾ ਦੀ ਫਿਲਮ &lsquoਚ ਮੁੱਖ ਕਿਰਦਾਰ &lsquoਚ ਨਜ਼ਰ ਆ ਸਕਦੇ ਹਨ। ਇਸ ਤੋਂ ਇਲਾਵਾ ਵਿਵੇਕ ਅਗਨੀਹੋਤਰੀ ਦੀ &lsquoਦਿ ਤਾਸ਼ਾਕੰਦ ਫਾਈਲਸ&rsquo ਦਾ ਵੀ ਹਿੱਸਾ ਹੈ। ਇਸ &lsquoਚ ਉਨ੍ਹਾਂ ਨਾਲ ਨਸੀਰੂਦੀਨ ਸ਼ਾਹ ਵੀ ਹੈ।