image caption:

ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਮੌਤ ਦੇ ਮਾਮਲੇ ‘ਚ ਨਵਾਂ ਮੋੜ!

ਮੁੰਬਈ :  ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਮੌਤ ਦੇ ਮਾਮਲੇ &lsquoਚ ਨਵਾਂ ਮੋੜ ਆਇਆ ਹੈ। ਦਿੱਲੀ ਪੁਲਿਸ ਦੇ ਸਾਬਕਾ ਏ. ਸੀ. ਪੀ. ਤੇ ਉਸ ਦੀ ਨਿੱਜੀ ਜਾਂਚ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਸ਼੍ਰੀਦੇਵੀ ਦੀ ਮੌਤ ਸਿਰਫ ਹਾਦਸਾ ਨਹੀਂ ਸੀ। ਏਜੰਸੀ ਦਾ ਕਹਿਣਾ ਹੈ ਕਿ ਬਾਲੀਵੁੱਡ ਅਭਿਨੇਤਰੀ ਸੋਚੀ ਸਮਝੀ ਸਾਜ਼ਿਸ਼ ਦਾ ਸ਼ਿਕਾਰ ਹੋਈ ਹੈ। ਜਾਂਚ ਏਜੰਸੀ ਦੇ ਮੁਖੀ ਸਾਬਕਾ ਏ. ਸੀ. ਪੀ. ਵੇਦ ਭੂਸ਼ਣ ਦਾ ਕਹਿਣਾ ਹੈ ਕਿ ਸਵਰਗੀ ਅਭਿਨੇਤਰੀ ਦੀ ਮੌਤ ਦੀ ਜਾਂਚ ਬਹੁਤ ਹੀ ਲਾਪਰਵਾਹੀ ਨਾਲ ਕਰਕੇ ਛੇਤੀ ਹੀ ਦੁਬਈ ਪੁਲਿਸ ਨਤੀਜੇ &lsquoਤੇ ਪਹੁੰਚ ਗਈ।
 
ਵੇਦ ਭੂਸ਼ਣ ਦਾ ਕਹਿਣਾ ਹੈ ਕਿ ਸ਼੍ਰੀਦੇਵੀ ਦੇਸ਼ ਦੀ ਵੱਡੀ ਅਦਾਕਾਰਾ ਸੀ। ਇਸ ਲਈ ਉਸ ਦੀ ਮੌਤ ਦੇ ਰਹੱਸ ਤੋਂ ਪਰਦਾ ਚੁੱਕਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਛੇਤੀ ਹੀ ਮਾਮਲੇ ਦੀ ਦੁਬਾਰਾ ਜਾਂਚ ਲਈ ਉਨ੍ਹਾਂ ਦੀ ਜਾਂਚ ਏਜੰਸੀ ਸੁਪਰੀਮ ਕੋਰਟ &lsquoਚ ਪਟੀਸ਼ਨ ਦਾਇਰ ਕਰਨ ਵਾਲੀ ਹੈ।
 
 
ਸਾਬਕਾ ਏ. ਸੀ. ਪੀ. ਨੇ ਦੱਸਿਆ ਕਿ 24 ਫਰਵਰੀ, 2018 ਨੂੰ ਇਕ ਵਿਆਹ ਸਮਾਰੋਹ &lsquoਚ ਹਿੱਸਾ ਲੈਣ ਦੁਬਈ ਗਈ ਸ਼੍ਰੀਦੇਵੀ ਦੀ ਭੇਦਭਰੇ ਹਾਲਾਤ &lsquoਚ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾਣ ਲੱਗੀਆਂ। ਕਿਸੇ ਨੇ ਜ਼ਿਆਦਾ ਸ਼ਰਾਬ ਪੀਣ ਦੀ ਗੱਲ ਆਖੀ ਤਾਂ ਕਿਸੇ ਨੇ ਦਿਲ ਦਾ ਦੌਰਾ ਦੱਸਿਆ ਪਰ 26 ਫਰਵਰੀ ਨੂੰ ਦੁਬਈ ਦੀਆਂ ਜਾਂਚ ਏਜੰਸੀਆਂ ਨੇ ਸ਼੍ਰੀਦੇਵੀ ਦੀ ਮੌਤ ਨੂੰ ਹਾਦਸਾ ਦੱਸਦਿਆਂ ਨਹਾਉਣ ਵਾਲੇ ਟੱਬ &lsquoਚ ਡੁੱਬਣ ਨਾਲ ਮੌਤ ਦੀ ਗੱਲ ਦੱਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਂਚ ਏਜੰਸੀ &lsquoਪੁਲਿਸ ਸਲਿਊਸ਼ਨ ਇੰਡੀਆ&rsquo ਦੀ ਟੀਮ ਦੁਬਈ ਦੇ ਉਸੇ ਹੋਟਲ &lsquoਚ ਜਾਂਚ ਕਰਨ ਪਹੁੰਚੀ। ਹੋਟਲ ਜੁਮੇਰਾਹ ਐਮੀਰੇਟਸ ਟਾਵਰਸ ਦੇ 2201 ਨੰਬਰ ਦੇ ਜਿਹੜੇ ਕਮਰੇ &lsquoਚ ਸ਼੍ਰੀਦੇਵੀ ਰੁਕੀ ਸੀ, ਉਸ ਦੇ ਠੀਕ ਉਪਰ ਵਾਲੇ 2208 ਨੰਬਰ ਕਮਰੇ &lsquoਚ ਉਨ੍ਹਾਂ ਦੀ ਮੌਤ ਦਾ ਸੀਨ ਦੁਹਰਾਇਆ ਗਿਆ। ਜਿਸ ਟੱਬ &lsquoਚ ਸ਼੍ਰੀਦੇਵੀ ਦੇ ਡੁੱਬਣ ਦੀ ਗੱਲ ਕੀਤੀ ਜਾ ਰਹੀ ਸੀ, ਉਸ ਦੀ ਡੂੰਘਾਈ ਤੇ ਲੰਬਾਈ ਮਿਣੀ ਗਈ।
 
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸ਼੍ਰੀਦੇਵੀ ਦੀ ਲੰਬਾਈ 5 ਫੁੱਟ 6 ਇੰਚ ਸੀ ਪਰ ਜਦੋਂ ਟੱਬ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਜਿਸ ਟੱਬ &lsquoਚ ਸ਼੍ਰੀਦੇਵੀ ਦੇ ਡੁੱਬਣ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਉਹ ਕਿਸੇ ਹਾਦਸੇ ਦੌਰਾਨ ਡਿੱਗਣ ਨਾਲ ਵੀ ਨਹੀਂ ਡੁੱਬ ਸਕਦੀ। ਸੀਨ ਦੁਹਰਾਉਣ ਲਈ ਬਾਕਾਇਦਾ ਉਸੇ ਲੰਬਾਈ ਦੀ ਇਕ ਡੰਮੀ ਦਾ ਇੰਤਜ਼ਾਮ ਕਰਕੇ ਮੌਤ ਦੇ ਕਾਲਪਨਿਕ ਦ੍ਰਿਸ਼ ਨੂੰ ਦੁਰਹਾਇਆ ਗਿਆ। ਇਹ ਸਭ ਕਰਨ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਉਹ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਹੁਣ ਤਕ ਜਿਹੜੀਆਂ ਪੋਸਟਮਾਰਟਮ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਹਨ, ਉਨ੍ਹਾਂ &lsquoਚ ਸ਼੍ਰੀਦੇਵੀ ਦੇ ਕਿਸੇ ਵੀ ਅੰਗ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ। ਇਸ ਕਾਰਨ ਕਈ ਰਹੱਸ ਪੈਦਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੱਚ ਤੋਂ ਪਰਦਾ ਚੁੱਕਣ ਲਈ ਛੇਤੀ ਹੀ ਉਹ ਸੁਪਰੀਮ ਕੋਰਟ &lsquoਚ ਪਟੀਸ਼ਨ ਦਾਇਰ ਕਰਨਗੇ ਤੇ ਸਾਰੀ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।