image caption:

ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਘਰ ਚੋਰਾਂ ਨੇ ਬੋਲਿਆ ਧਾਵਾ

ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਦੇ ਪਿੰਡ ਖੰਟ &lsquoਚ ਸਥਿਤ ਜੱਦੀ ਘਰ &lsquoਚ ਚੋਰਾਂ ਨੇ ਧਾਵਾ ਬੋਲ ਦਿੱਤਾ। ਇਨ੍ਹਾਂ ਚੋਰਾਂ ਨੇ ਬੱਬੂ ਮਾਨ ਦੇ ਘਰ ਸਮੇਤ 5 ਹੋਰ ਘਰਾਂ &lsquoਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮੌਕੇ &lsquoਤੇ ਫਿੰਗਰ ਪ੍ਰਿੰਟ ਮਾਹਿਰਾਂ ਨੂੰ ਬੁਲਾ ਕੇ ਨਮੂਨੇ ਵੀ ਇਕੱਠੇ ਕੀਤੇ।
 
ਜਾਣਕਾਰੀ ਦਿੰਦਿਆਂ ਪਿੰਡ ਖੰਟ ਦੇ ਸਰਪੰਚ ਬਲਬੀਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਪਿੰਡ &lsquoਚ ਸਥਿਤ ਗਾਇਕ ਅਤੇ ਅਦਾਕਾਰ ਬੱਬੂ ਮਾਨ ਦੇ ਜੱਦੀ ਘਰ ਤੋਂ ਇਲਾਵਾ ਹਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ, ਡਾ. ਜੈਦੀਪ ਅਗਨੀਹੋਤਰੀ ਦੇ ਕਲੀਨਿਕ ਅਤੇ ਮੇਵਾ ਸਿੰਘ ਦੀ ਦੁਕਾਨ ਦੇ ਤਾਲੇ ਤੋੜ ਕੇ ਸਮਾਨ ਚੋਰੀ ਕਰਨੀ ਚਾਹੀ ਪਰ ਉਨ੍ਹਾਂ ਦੇ ਹੱਥ-ਪੱਲੇ ਕੁਝ ਨਾ ਲੱਗਾ।
 
ਸਰਪੰਚ ਨੇ ਦੱਸਿਆ ਕਿ ਬੱਬੂ ਮਾਨ ਦਾ ਜੱਦੀ ਘਰ ਵੀ ਬੰਦ ਰਹਿੰਦਾ ਹੈ, ਇਸ ਲਈ ਚੋਰਾਂ ਨੂੰ ਉੱਥੇ ਵੀ ਕੁਝ ਨਾ ਮਿਲਿਆ। ਇਸ ਤੋਂ ਬਾਅਦ ਚੋਰਾਂ ਨੇ ਮਨਪ੍ਰੀਤ ਸਿੰਘ ਪੁੱਤਰ ਗੁਲਾਬ ਸਿੰਘ ਦੇ ਘਰ ਤਾਲੇ ਤੋੜ ਕੇ ਕਰੀਬ 2 ਤੋਲੇ ਗਹਿਣੇ ਅਤੇ 28 ਹਜ਼ਾਰ ਰੁਪਿਆ ਨਕਦੀ ਚੋਰੀ ਕੀਤਾ।
 
ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਤਨੀ ਨਾਲ ਰਿਸ਼ਤੇਦਾਰੀ &lsquoਚ ਗਿਆ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਨੇ 30 ਹਜ਼ਾਰ ਰੁਪਏ ਲੋਨ ਲਿਆ ਸੀ ਅਤੇ ਉਸ &lsquoਚੋਂ ਕਰੀਬ 28 ਹਜ਼ਾਰ ਰੁਪਏ ਦੀ ਨਕਦੀ ਘਰ ਰੱਖੀ ਸੀ, ਜੋ ਕਿ ਚੋਰ ਲੈ ਉੱਡੇ। ਨਾਲ ਹੀ ਉਸ ਦੀ ਪਤਨੀ ਦੇ ਕਰੀਬ ਦੋ ਤੋਲੇ ਸੋਨੇ ਦੇ ਗਹਿਣੇ ਵੀ ਚੋਰਾਂ ਨੇ ਚੋਰੀ ਕਰ ਲਏ। ਸੰਘੋਲ ਪੁਲਸ ਚੌਂਕੀ ਇਚੰਾਰਜ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸ ਸੰਬਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਜਾਂਚ &lsquoਚ ਜੁੱਟ ਗਈ ਹੈ।