image caption:

ਪ੍ਰੋ ਕਬੱਡੀ ਲੀਗ 19 ਅਕਤੂਬਰ ਤੋਂ, ਮੁੰਬਈ ‘ਚ ਹੋਵੇਗੀ ਖਿਡਾਰੀਆਂ ਦੀ ਨਿਲਾਮੀ

19 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਪ੍ਰੋ ਕਬੱਡੀ ਲੀਗ ਸੀਜਨ &ndash 6 ਦੇ ਲਈ 30 &ndash 31 ਮਈ ਨੂੰ ਮੁੰਬਈ &lsquoਚ ਖਿਡਾਰੀਆਂ ਦੀ ਨਿਲਾਮੀ ਹੋਵੇਗੀ। ਇਸ ਬੋਲੀ &lsquoਚ 14 ਦੇਸ਼ਾਂ ਦੇ 58 ਵਿਦੇਸ਼ੀ ਖਿਡਾਰੀਆਂ ਸਮੇਤ 422 ਖਿਡਾਰੀ ਦੇ ਨਾਂਅ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ 87 ਖਿਡਾਰੀ ਦੇਸ਼ ਵਿਆਪੀ ਟੇਲੈਂਟ ਸਕਾਊਟਿੰਗ ਪ੍ਰੋਗ੍ਰਾਮ, ਫਿਊਚਰ ਕੱਬਡੀ ਹੀਰੋ (ਐੱਫ. ਕੇ. ਐੱਚ) &lsquoਚੋਂ ਲਏ ਜਾਣਗੇ। ਜਿਹਨਾਂ &lsquoਤੇ 12 ਫਰੈਂਚਾਇਜ਼ੀ ਬੋਲੀ ਲਾਉਣਗੀਆਂ।

 
12 &lsquoਚੋਂ 9 ਟੀਮਾਂ ਨੇ 21 ਖਿਡਾਰੀਆਂ ਨੂੰ ਆਪਣੀਆਂ ਟੀਮਾਂ &lsquoਚ ਬਰਕਰਾਰ ਰੱਖਿਆ ਹੈ। ਇਸ ਤੋਂ ਬਿਨਾਂ ਤਿੰਨ ਫਰੈਂਚਾਇਜ਼ੀਆਂ ਆਪਣੀਆਂ ਟੀਮਾਂ ਦਾ ਗਠਨ ਨਵੇਂ ਸਿਰੇ ਤੋਂ ਕਰਨਗੀਆਂ।
 
ਲੀਗ ਦੀਆਂ ਸਾਰੀਆਂ 12 ਟੀਮਾਂ &lsquoਚ 80 ਫੀਸਦੀ ਖਿਡਾਰੀ ਅਤੇ ਕੋਚ ਹਰਿਆਣਾ ਤੋਂ ਹਨ ਇਸ ਲੀਗ &lsquoਚ ਹਰਿਆਣਾ ਦੇ ਖਿਡਾਰੀਆਂ ਦਾ ਸਭ ਤੋਂ ਜਿਆਦਾ ਮਹੱਤਵ ਹੈ, ਕਿਉਕਿ ਲੀਗ ਦੀਆਂ ਸਾਰੀਆਂ 12 ਟੀਮਾਂ &lsquoਚ 80 ਫੀਸਦੀ ਖਿਡਾਰੀ ਅਤੇ ਕੋਚ ਹਰਿਆਣਾ ਦੇ ਹੀ ਹਨ।
 
ਕਬੱਡੀ ਲੀਗ ਦੇ ਚੇਅਰਮੈਨ ਅਨੁਮਤ ਗੋਸਵਾਮੀ ਨੇ ਦੱਸਿਆ ਹੈ ਕਿ ਹਰ ਫਰੈਂਚਾਇਜ਼ੀ ਨੂੰ ਲੀਗ ਦੀ ਮਿਲਾਮੀ ਦੌਰਾਨ ਬੋਲੀ &lsquoਚ ਨਿਲਾਮ ਹੋ ਰਹੇ ਖਿਡਾਰੀਆਂ ਨੂੰ ਖਰੀਦਣ ਲਈ 4 ਕਰੋੜ ਤੱਕ ਰੁਪਏ ਖਰਚਣ ਦੀ ਛੂਟ ਹੋਵੇਗੀ।