image caption:

ਰੇਲਾਂ 'ਚ ਨਹੀਂ ਹੋਏਗੀ ਔਰਤਾਂ ਨਾਲ ਛੇੜਛਾੜ, ਰੇਲਵੇ ਦੀ ਸਖਤੀ

ਲਖਨਊ: ਉੱਤਰ-ਪੂਰਬੀ ਰੇਲਵੇ ਨੇ ਮਹਿਲਾਵਾਂ ਦੀ ਸੁਰਖਿਆ ਦੇ ਮੱਦੇਨਜ਼ਰ ਵੱਡੇ ਕਦਮ ਚੁੱਕਣ ਦਾ ਫੈਸਲਾ ਲਿਆ ਹੈ। ਇਸ ਤਹਿਤ ਰੇਲ ਗੱਡੀਆਂ &lsquoਚ ਪੈਨਿਕ ਬਟਨ ਤੇ ਮਹਿਲਾ ਪੁਲਿਸ ਕਰਮੀ ਤਾਇਨਾਤ ਕੀਤੀਆਂ ਜਾਣਗੀਆਂ। ਉੱਤਰ-ਪੂਰਬੀ ਰੇਲਵੇ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਰੇਲਵੇ ਖਾਸ ਤੌਰ &lsquoਤੇ ਬੱਚਿਆਂ ਤੇ ਮਹਿਲਾਵਾਂ ਦੀ ਸੁਰੱਖਿਆ ਵੱਲ ਧਿਆਨ ਦੇ ਰਿਹਾ ਹੈ।

ਜ਼ਿਕਰਯੋਗ ਹੈ ਕਿ ਪੈਨਿਕ ਬਟਨ ਗਾਰਡ ਕੋਚ ਨਾਲ ਜੁੜਿਆ ਹੋਵੇਗਾ। ਇਸ ਬਟਨ ਨੂੰ ਦਬਾਉਂਦਿਆਂ ਗਾਰਡ ਰੂਮ &lsquoਚ ਇਹ ਪਤਾ ਲੱਗ ਜਾਵੇਗਾ ਕਿ ਰੇਲ ਦੇ ਕਿਸ ਡੱਬੇ &lsquoਚ ਮਹਿਲਾ ਯਾਤਰੀ ਨੂੰ ਪ੍ਰੇਸ਼ਾਨੀ ਹੈ ਤੇ ਸਬੰਧਤ ਵਿਅਕਤੀ ਸਿੱਧਾ ਉਸੇ ਡੱਬੇ &lsquoਚ ਆਵੇਗਾ।

ਇਸ ਦੇ ਨਾਲ ਹੀ ਮਹਿਲਾ ਸੁਰੱਖਿਆ ਦੇ ਮੱਦੇਨਜ਼ਰ ਟਰੇਨਾਂ ਦੇ ਮਹਿਲਾ ਕੋਚ ਤੇ ਪਲੇਟਫਾਰਮਾਂ ਤੇ ਸੀਸੀਟੀਵੀ ਲਾਏ ਜਾਣਗੇ।