image caption:

ਭਗਵੰਤ ਮਾਨ ਨੇ ਛੱਡਿਆ 'ਆਪ' ਦਾ ਸਾਥ !

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵੱਲੋਂ ਭਾਂਵੇ ਸਭ ਠੀਕ ਹੋਣ ਦੇ ਸੰਕੇਤ ਦਿੱਤੇ ਜਾ ਰਹੇ ਹਨ ਪਰ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਜੇ ਨਹੀਂ ਮੰਨੇ। ਸ਼ਾਹਕੋਟ ਦੀ ਜ਼ਿਮਨੀ ਚੋਣ ਸਿਰ &lsquoਤੇ ਹੈ ਪਰ ਭਗਵੰਤ ਮਾਨ ਅੱਜ-ਕੱਲ ਵਿਦੇਸ਼ ਦੌਰੇ &rsquoਤੇ ਹਨ। ਇਸ ਅਹਿਮ ਘੜੀ ਵਿੱਚ ਭਗਵੰਤ ਮਾਨ ਵੱਲੋਂ ਪਾਰਟੀ ਦਾ ਸਾਥ ਛੱਡਣਾ ਸ਼ੁਭ ਸੰਕੇਤ ਨਹੀਂ ਹੈ।

ਦਿਲਚਸਪ ਹੈ ਕਿ ਪਾਰਟੀ ਵੱਲੋਂ ਪਹਿਲੀ ਵਾਰ ਆਪਣੇ ਸਟਾਰ ਪ੍ਰਚਾਰਕ ਦੀ ਗ਼ੈਰਹਾਜ਼ਰੀ ਵਿੱਚ ਹੀ ਚੋਣ ਲੜੀ ਜਾ ਰਹੀ ਹੈ। ਇਸ ਦਾ ਪਾਰਟੀ ਨੂੰ ਨੁਕਸਾਨ ਹੋਣਾ ਤੈਅ ਹੈ। ਪਾਰਟੀ ਨੇ ਰਤਨ ਸਿੰਘ ਕਾਕੜ ਕਲਾਂ ਨੂੰ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਅਕਾਲੀ ਦਲ ਤੇ ਕਾਂਗਰਸ ਨੇ ਚੋਣ ਲਈ ਪੂਰਾ ਟਿੱਲ ਲਾਇਆ ਹੋਇਆ ਹੈ।

ਦਰਅਸਲ &lsquoਆਪ&rsquo ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਤੋਂ ਮਾਫੀ ਮੰਗਣ ਮਗਰੋਂ ਭਗਵੰਤ ਮਾਨ ਨੇ ਅਸਤੀਫਾ ਦੇ ਦਿੱਤਾ ਸੀ। ਹਾਈਕਮਾਨ ਨੇ ਉਨ੍ਹਾਂ ਦਾ ਅਸਤੀਫਾ ਨਹੀਂ ਕਬੂਲਿਆ ਸੀ ਪਰ ਉਸ ਮਗਰੋਂ ਮਾਨ ਕਦੇ ਵੀ ਸਰਗਰਮ ਨਹੀਂ ਹੋਏ। ਉਂਝ, ਹਾਈਕਮਾਨ ਨੇ ਐਲਾਨ ਕੀਤਾ ਹੋਇਆ ਹੈ ਕਿ ਪੰਜਾਬ ਇਕਾਈ ਦੀ ਕਮਾਨ ਭਗਵੰਤ ਮਾਨ ਦੇ ਹੱਥ ਹੀ ਰਹੇਗੀ।

ਇਹ ਵੀ ਪਤਾ ਲੱਗਾ ਹੈ ਕਿ ਵਿਧਾਇਕ ਕੰਵਰ ਸੰਧੂ ਵੀ ਵਿਦੇਸ਼ ਗਏ ਹੋਣ ਕਾਰਨ ਸ਼ਾਹਕੋਟ ਵਿੱਚ ਪਾਰਟੀ ਲਈ ਚੋਣ ਪ੍ਰਚਾਰ ਨਹੀਂ ਕਰਨਗੇ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਭਗਵੰਤ ਮਾਨ ਅਤੇ ਕੰਵਰ ਸੰਧੂ ਪਾਰਟੀ ਕੋਲੋਂ ਛੁੱਟੀ ਲੈ ਕੇ ਵਿਦੇਸ਼ ਗਏ ਹਨ, ਜਿਸ ਕਾਰਨ ਉਹ ਚੋਣ ਪ੍ਰਚਾਰ ਵਿਚ ਸ਼ਾਮਲ ਨਹੀਂ ਹੋ ਸਕਣਗੇ।