image caption:

‘ਰਾਜ਼ੀ’ ਦੀ ਕਾਮਯਾਬੀ ਮਗਰੋਂ ਆਲਿਆ ਕਰੇਗੀ ਇੱਕ ਹੋਰ ਧਮਾਕਾ!

ਮੁੰਬਈ: ਡਾਇਰੈਕਟਰ ਮੇਘਨਾ ਗੁਲਜ਼ਾਰ ਨਾਲ ਹਾਲ ਹੀ &lsquoਚ ਫ਼ਿਲਮ &lsquoਰਾਜ਼ੀ&rsquo &lsquoਚ ਜ਼ਬਰਸਦਤ ਪ੍ਰਫੋਰਮੈਂਸ ਦੇਣ ਤੋਂ ਬਾਅਦ ਆਲਿਆ ਭੱਟ ਲਾਈਟ ਹਾਰਡ ਫ਼ਿਲਮ ਕਰਨਾ ਚਾਹੁੰਦੀ ਹੈ। ਇਸ ਸਮੇਂ ਆਲਿਆ ਭੱਟ ਰਣਬੀਰ ਕਪੂਰ ਨਾਲ &lsquoਬ੍ਰਹਮਾਸਤਰ&rsquo ਤੇ ਮਲਟੀ ਸਟਾਰਰ &lsquoਕਲੰਕ&rsquo ਦੀ ਸ਼ੂਟਿੰਗ &lsquoਚ ਰੁੱਝੀ ਹੈ। ਇਨ੍ਹਾਂ ਫ਼ਿਲਮਾਂ ਤੋਂ ਬਾਅਦ ਆਲਿਆ ਅਜਿਹੀ ਫ਼ਿਲਮ ਕਰਨਾ ਚਾਹੁੰਦੀ ਹੈ ਜਿਸ ਨਾਲ ਉਸ ਨੂੰ ਇੱਕ ਵਾਰ ਫੇਰ ਤੋਂ ਆਮ ਜਿੰਦਗੀ ਜਿਉਣ ਦਾ ਮੌਕਾ ਮਿਲੇ।

ਕੁਝ ਸਮਾਂ ਪਹਿਲਾਂ ਤੱਕ ਖ਼ਬਰਾਂ ਸੀ ਕਿ ਆਲਿਆ &lsquoਬਰੇਲੀ ਕੀ ਬਰਫੀ&rsquo ਫ਼ਿਲਮ ਦੀ ਡਾਇਰੈਕਟਰ ਅਸ਼ਵਿਨੀ ਅਈਅਰ ਤਿਵਾਰੀ ਨਾਲ ਫ਼ਿਲਮ ਸਾਈਨ ਕਰਨ ਵਾਲੀ ਹੈ ਜਿਸ &lsquoਤੇ ਹੁਣ ਮੋਹਰ ਲੱਗ ਗਈ ਹੈ। ਹਾਲ ਹੀ &lsquoਚ ਇੰਟਰਵਿਊ &lsquoਚ ਆਲਿਆ ਨੇ ਦੱਸਿਆ, &ldquoਮੈਂ ਜਲਦੀ ਹੀ ਅਸ਼ਵਿਨੀ ਦੀ ਫ਼ਿਲਮ &lsquoਚ ਕੰਮ ਕਰਦੀ ਨਜ਼ਰ ਆਵਾਂਗੀ। ਉਹ ਬਹੁਤ ਹੀ ਕਮਾਲ ਦੀ ਡਾਇਰੈਕਟਰ ਹੈ। ਫ਼ਿਲਮ ਨੂੰ ਲੈ ਕੇ ਜਲਦੀ ਹੀ ਪ੍ਰੋਡਿਊਸਰ ਐਲਾਨ ਕਰਨਗੇ&rdquo

ਇਸ ਦੇ ਨਾਲ ਹੀ ਆਲਿਆ ਨੇ ਕਿਹਾ, &ldquoਅਸ਼ਵਿਨੀ ਮੇਰੇ ਕੋਲ ਬਹੁਤ ਹੀ ਚੰਗੀ ਕਹਾਣੀ ਲੈ ਕੇ ਆਈ ਸੀ। ਮੈਂ ਉਨ੍ਹਾਂ ਨਾਲ ਸ਼ੂਟਿੰਗ ਲਈ ਉਤਸ਼ਾਹਿਤ ਹਾਂ। ਇੱਕ ਤਰ੍ਹਾਂ ਨਾਲ ਇਹ ਮੇਰੇ ਲਈ ਨਵਾਂ ਰਸਤਾ ਹੈ, ਸੀਰੀਅਸ ਫ਼ਿਲਮਾਂ ਤੋਂ ਦੂਰ ਭੱਜਣ ਦਾ। ਹੁਣ ਮੈਂ ਲਾਈਟ ਹਾਰਟਡ ਫ਼ਿਲਮਾਂ ਹੀ ਕਰਨਾ ਚਾਹੁੰਦੀ ਹਾਂ।&rdquo

ਆਲਿਆ ਨੂੰ ਹਾਲ ਹੀ &lsquoਚ ਰਿਲੀਜ਼ ਹੋਈ ਫ਼ਿਲਮ &lsquoਰਾਜ਼ੀ&rsquo ਲਈ ਕਾਫੀ ਤਾਰੀਫਾਂ ਮਿਲ ਰਹੀਆਂ ਹਨ। ਫ਼ਿਲਮ ਨੇ 5 ਦਿਨਾਂ &lsquoਚ 45 ਕਰੋੜ ਦਾ ਬਿਜਨੈਸ ਕਰ ਲਿਆ ਹੈ। ਇਸ ਫ਼ਿਲਮ &lsquoਚ ਆਲਿਆ ਨਾਲ ਵਿੱਕੀ ਕੋਸ਼ਲ ਵੀ ਹਨ।