image caption:

ਨੱਚਣ ਲਾ ਦਏਗਾ ‘ਵੀਰੇ ਦੀ ਵੈਡਿੰਗ’ ਦਾ ਤੀਜਾ ਗਾਣਾ

ਮੁੰਬਈ: ਸੋਨਮ ਕਪੂਰ ਅਹੂਜਾ, ਕਰੀਨਾ ਕਪੂਰ ਖਾਨ, ਸ਼ਿਖਾ ਤਲਸਾਨੀਆ ਤੇ ਸਵਰਾ ਭਾਸਕਰ ਦੀ ਆਉਣ ਵਾਲੀ ਫ਼ਿਲਮ &lsquoਵੀਰੇ ਦੀ ਵੈਡਿੰਗ&rsquo ਦਾ ਤੀਜਾ ਗੀਤ ਰਿਲੀਜ਼ ਹੋ ਗਿਆ ਹੈ। ਇਹ ਫ਼ਿਲਮ ਲੰਬੇ ਸਮੇਂ ਤੋਂ ਖ਼ਬਰਾਂ &lsquoਚ ਬਣੀ ਹੋਈ ਹੈ ਜਿਸ ਦਾ ਸਭ ਤੋਂ ਵੱਡਾ ਕਾਰਨ ਫ਼ਿਲਮ ਦੀ ਵੱਖਰੀ ਕਹਾਣੀ ਹੈ।

ਫ਼ਿਲਮ ਦੇ ਦੋ ਗਾਣੇ ਤੇ ਟ੍ਰੇਲਰ ਤਾਂ ਪਹਿਲਾਂ ਹੀ ਲੋਕਾਂ &lsquoਚ ਆਪਣੀ ਧੂਮ ਮਚਾ ਰਿਹਾ ਹੈ। ਇਸ ਲੜੀ ਨੂੰ ਜਾਰੀ ਕਰਦੇ ਹੋਏ ਫ਼ਿਲਮ ਦੇ ਨਿਰਮਾਤਾਵਾਂ ਨੇ ਇਸ ਦਾ ਨਵਾਂ ਗਾਣਾ &lsquoਵੀਰੇ-ਵੀਰੇ&rsquo ਵੀ ਰਿਲੀਜ਼ ਕਰ ਦਿੱਤਾ ਹੈ। ਇਸ ਗਾਣੇ &lsquoਚ ਵੀ ਫ਼ਿਲਮ ਦੀਆਂ ਚਾਰੋਂ ਕਲਾਕਾਰ ਖੂਬ ਮਸਤੀ ਕਰਦੀਆਂ ਨਜ਼ਰ ਆ ਰਹੀਆ ਹਨ।

ਗਾਣੇ ਦੀ ਸ਼ੁਰੂਆਤ &lsquoਚ ਚਾਰੇ ਸਮਾਜਿਕ ਬੰਧਨਾਂ ਨਾਲ ਲੜਦੀਆਂ ਨਜ਼ਰ ਆਉਂਦੀਆਂ ਹਨ। ਫੇਰ ਇਕੱਠਿਆਂ ਹੀ ਦੁਨੀਆ ਘੁੰਮਣ ਦਾ ਫੈਸਲਾ ਲੈਂਦੀਆਂ ਹਨ। ਜਿਵੇਂ ਹੀ ਇਹ ਆਪਣੀ ਮਾਯੂਸ਼ ਜਿੰਦਗੀ ਤੋਂ ਬਾਹਰ ਆਉਂਦੀਆਂ ਹਨ ਤੇ ਖੁਸ਼ਨੁਮਾ ਜਿੰਦਗੀ &lsquoਚ ਕਦਮ ਰੱਖਦੀਆ ਹਨ ਤਾਂ ਉਨ੍ਹਾਂ ਦੇ ਚਿਹਰੇ &lsquoਤੇ ਆਈ ਸਮਾਈਲ ਸਭ ਨੂੰ ਆਪਣਾ ਬਣਾ ਲੈਂਦੀ ਹੈ। ਗਾਣਾ ਸੁਣਦੇ ਹੋਏ ਤੁਸੀਂ ਵੀ ਇਸ ਦੇ ਨਾਲ ਸੁਪਨਿਆਂ ਦੀ ਜਿੰਦਗੀ &lsquoਚ ਗੁੰਮ ਹੋ ਜਾਓਗੇ।