image caption:

ਅਮਰੀਕਾ 'ਚ 80 ਭਾਰਤੀ ਚੋਣ ਮੈਦਾਨ 'ਚ ਨਿੱਤਰੇ

ਵਾਸ਼ਿੰਗਟਨ: ਅਮਰੀਕਾ &lsquoਚ ਨਵੰਬਰ &lsquoਚ ਹੋਣ ਜਾ ਰਹੀਆਂ ਮਿਡ ਟਰਮ ਚੋਣਾਂ ਲਈ 80 ਤੋਂ ਵੱਧ ਭਾਰਤੀ ਮੂਲ ਦੇ ਅਮਰੀਕੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਚੋਣ ਮੈਦਾਨ &lsquoਚ ਉੱਤਰਨਗੇ। ਇਹ ਜਾਣਕਾਰੀ ਵਾਈਟ ਹਾਊਸ ਦੇ ਸਾਬਕਾ ਅਧਿਕਾਰੀ ਨੇ ਦਿੱਤੀ ਹੈ। ਇਹ ਚੋਣਾਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਸ਼ਨ ਦੇ ਮੱਧ &lsquoਚ ਹੋਣ ਜਾ ਰਹੀਆਂ ਹਨ।

ਵਾਈਟ ਹਾਊਸ ਦੇ ਸਾਬਕਾ ਅਧਿਕਾਰੀ ਗੌਤਮ ਰਾਘਵਨ ਨੇ ਕਿਹਾ ਕਿ ਇਸ ਵਾਰ ਵੱਡੀ ਗਿਣਤੀ &lsquoਚ ਭਾਰਤੀ-ਅਮਰੀਕੀ ਚੋਣ ਵਿੱਚ ਹਿੱਸਾ ਲੈ ਰਹੇ ਹਨ। ਇਸ ਤੋਂ ਤਕਰੀਬਨ 6 ਦਹਾਕੇ ਪਹਿਲਾਂ ਦਲੀਪ ਸਿੰਘ ਸੌਂਧ ਅਮਰੀਕਾ ਦੇ ਪਹਿਲੇ ਭਾਰਤੀ ਮੂਲ ਦੇ ਅਮਰੀਕੀ ਪ੍ਰਤੀਨਿਧ ਚੁਣੇ ਗਏ ਸਨ।

ਉਨ੍ਹਾਂ ਕਿਹਾ ਕਿ ਅੱਜ ਨਸਲਵਾਦ, ਹਿੰਸਾ ਤੇ ਘ੍ਰਿਣਾ ਦੀਆਂ ਘਟਨਾਵਾਂ &lsquoਚ ਵਾਧਾ ਹੋਇਆ ਹੈ। ਇੱਥੋਂ ਤੱਕ ਕਿ ਇੱਕ ਰਾਸ਼ਟਰੀ ਟੀਵੀ ਚੈਨਲ &lsquoਤੇ ਅਮਰੀਕਾ ਦੇ ਕੌਂਸਲਰ ਦੇ ਅਹੁਦੇ ਤੇ ਬਿਰਾਜਮਾਨ ਪਹਿਲੀ ਭਾਰਤੀ ਮੂਲ ਦੀ ਅਮਰੀਕੀ ਔਰਤ ਦੀ ਨਾਗਰਿਕਤਾ &lsquoਤੇ ਵੀ ਸਵਾਲ ਉਠਾਏ ਗਏ ਸਨ। ਰਾਘਵਨ ਨੇ ਕਿਹਾ ਕਿ ਅਜਿਹੇ ਹਾਲਾਤ &lsquoਚ ਭਾਰਤੀ ਭਾਈਚਾਰੇ ਦਾ ਮੈਦਾਨ &lsquoਚ ਉੱਤਰਨਾ ਲਾਜ਼ਮੀ ਹੋ ਜਾਂਦਾ ਹੈ।