image caption:

ਮਹਿਲਾ ਹਾਕੀ : ਏਸ਼ੀਆਈ ਚੈਂਪੀਅਨ ਟ੍ਰਾਫੀ ‘ਚ ਭਾਰਤ ਨੇ ਚੀਨ ਨੂੰ 3 – 1 ਨਾਲ ਹਰਾਇਆ

ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣਾ ਵਧੀਆ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਬੁੱਧਵਾਰ ਨੂੰ ਏਸ਼ੀਆਈ ਚੈਂਪੀਅਨ ਟ੍ਰਾਫੀ ਦੇ ਦੂਜੇ ਮੈਚ &lsquoਚ ਚੀਨ ਨੂੰ 3-1 ਨਾਲ ਹਰਾ ਦਿੱਤਾ ਹੈ। ਭਾਰਤ ਦੇ ਵੱਲੋਂ ਵੰਦਨਾ ਕਟਾਰੀਆ ਨੇ ਦੋ ਗੋਲ ਕੀਤੇ। ਉੱਥੇ ਹੀ ਗੁਰਜੀਤ ਕੌਰ ਨੇ ਵੀ ਇੱਕ ਗੋਲ ਕੀਤਾ। ਚੀਨ ਦੇ ਲਈ ਵੇਨਡਾਨ ਨੇ ਇੱਕ ਮਾਤਰ ਗੋਲ ਕੀਤਾ। ਭਾਰਤੀ ਮਹਿਾ ਹਾਕੀ ਦੀ ਟੀਮ ਨੇ ਐਤਵਾਰ ਨੂੰ ਆਪਣੇ ਪਹਿਲੇ ਮੈਚ &lsquoਚ ਜਾਪਾਨ ਨੂੰ 4-1 ਨਾਲ ਹਰਾਇਆ ਸੀ।

ਇਸ ਮੈਚ &lsquoਚ ਭਾਰਤੀ ਟੀਮ ਨੇ ਚੌਥੇ ਮਿੰਟ &lsquoਚ ਵੰਦਨਾ ਕਟਾਰੀਆ ਨੇ ਨੇ ਫੀਲਡ ਗੋਲ ਕਰ ਕੇ ਭਾਰਤੀ ਟੀਮ ਦਾ ਖਾਤਾ ਖੋਲ੍ਹਿਆ। ਚਾਰ ਮਿੰਟ ਬਾਅਦ ਉਹਨਾਂ ਨੂੰ ਪੈਨਲਟੀ ਕਾਰਨਰ ਦੇ ਰਾਹੀ ਗੋਲ ਕਰਨ ਦਾ ਮੌਕਾ ਮਿਲਿਆ ਪਰ ਉਹਨਾਂ ਦੇ ਹੱਥ ਅਸਫਲਤਾ ਲੱਗੀ। ਭਾਰਤੀ ਟੀਮ ਨੀ ਗੋਲਕੀਪਰ ਸਵਿਤਾ ਨੇ ਇਸ ਦੌਰਾਨ ਨੌਵੇਂ ਮਿੰਟ &lsquoਚ ਚੀਨ ਦੇ ਵੱਲੋਂ ਗੋਲ ਕਰਨ ਦੀ ਇੱਕ ਸ਼ਾਨਦਾਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। 11ਵੇਂ ਮਿੰਟ &lsquoਚ ਵੰਦਨਾ ਨੇ ਇੱਕ ਹੋਰ ਗੋਲ ਕਰ ਕੇ ਭਾਰਤੀ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਪਹਿਲੇ ਕਵਾਰਟਰ ਦੀ ਸਮਾਪਤੀ ਦੇ ਆਖਰੀ ਮਿੰਟ &lsquoਚ ਚੀਨ ਨੇ ਵੇਨਡਾਨ ਦੇ ਗੋਲ ਦੀ ਮਦਦ ਨਾਲ ਭਾਰਤ ਦੇ ਖਿਲਾਫ ਆਪਣਾ ਸਕੋਰ 1-2 ਕਰ ਲਿਆ।

ਚੌਥੇ ਕਵਾਰਟਰ &lsquoਚ ਦੋਵਾਂ ਟੀਮਾਂ &lsquoਚ ਬਹੁਤ ਸੰਘਰਸ ਹੋਇਆ। ਇਸ ਤੋਂ ਬਾਅਦ 50 ਮਿੰਟ &lsquoਚ ਭਾਰਤੀ ਟੀਮ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ ਅਤੇ ਜਿਸ ਦਾ ਗੁਰਜੀਤ ਕੌਰ ਨੇ ਇਸ ਦਾ ਸਹੀ ਫਾਇਦਾ ਚੁੱਕਦੇ ਹੋਏ ਤੀਜਾ ਗੋਲ ਕਰ ਦਿੱਤਾ। ਇਸ ਦੇ ਨਾਲ ਹੀ ਭਾਰਤੀ ਟੀਮ ਨੇ 3-1 ਨਾਲ ਚੀਨ ਨੂੰ ਹਰਾ ਦਿੱਤਾ। ਇਸ ਟੂਰਨਾਮੈਂਟ ਦੇ ਰਾਹੀਂ ਸ਼ੋਰਡ ਮਾਰਿਨ ਨੇ ਮਹਿਲਾ ਹਾਕੀ ਟੀਮ &lsquoਚ ਮੁੱਖ ਕੋਚ ਦੇ ਰੂਪ &lsquoਚ ਵਾਪਸੀ ਕੀਤੀ ਹੈ। ਉਹ ਪਿਛਲੇ ਸੱਤ ਮਹੀਨਿਆਂ ਤੋਂ ਪੁਰਸ਼ਾਂ ਦੀ ਟੀਮ ਦੇ ਨਾਲ ਸਨ। ਪਰ ਗੋਲਡ ਕੋਸਟ ਰਾਸ਼ਟਰ ਮੰਡਲ ਖੇਡਾਂ &lsquoਚ ਤਗਮਾ ਨਹੀਂ ਜਿੱਤਣ ਕਾਰਨ ਉਹਨਾਂ ਨੂੰ ਮਹਿਲਾ ਹਾਕੀ ਟੀਮ ਦਾ ਕੋਚ ਬਣਾਇਆ ਗਿਆ ਹੈ।