image caption:

ਸਾਢੇ 11 ਕਿੱਲੋ ਹੈਰੋਇਨ, ਪਾਕਿਸਤਾਨੀ ਸਿਮ ਸਮੇਤ ਦੋ ਨਸ਼ਾ ਤਸਕਰ ਕਾਬੂ

ਸਨੇਹਦੀਪ ਸ਼ਰਮਾ ਏਆਈਜੀ, ਐੱਸਟੀਐੱਫ ਲੁਧਿਆਣਾ/ਫਿਰੋਜ਼ਪੁਰ ਜੀ ਰੇਂਜ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸ਼ਿਲ ਹੋਈ ਜਦੋਂ ਹਰਪ੍ਰੀਤ ਸਿੰਘ ਸਿੱਧੂ ਮਾਣਯੋਗ ਏਡੀਜੀਪੀ ਐੱਸਟੀਐੱਫ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐੱਸਟੀਐੱਫ ਲੁਦਿਆਣਾ ਯੁਨਿਟ ਦੇ ਇੰਚਾਰਜ ਐੱਸ ਆਈ ਹਰਵੰਸ ਸਿੰਘ ਦੀ ਅਗਵਾਈ ਵਾਲੀ ਪੁਲਿਸ ਦੀ ਪਾਰਟੀ ਨੇ 2 ਵਿਅਕਤੀਆਂ ਨੂੰ 11 ਕਿਲੋ, 500 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕੀਤਆਂ ਦੀ ਪਹਿਚਾਣ ਸੁਖਵਿੰਦਰ ਸਿੰਘ ਅਤੇ ਜਰਨੈਲ ਸਿੰਘ ਵਾਸੀ ਭਿੱਖੀਵਿੰਡ ਵਜੋਂ ਹੋਈ ਹੈ।


ਇਹਨਾਂ ਤੋਂ ਪੁੱਛ-ਗਿੱਛ ਕਰਨ ਤੋਂ ਬਾਅਦ ਬੀ.ਐਸ.ਐਫ ਦੇ ਨਾਲ ਸੰਯੁਕਤ ਆਪ੍ਰੇਸ਼ਨ ਕਰਕੇ ਮਮਦੋਟ ਸੈਕਟਰ ਦੀ ਬੀ.ਓ.ਪੀ. ਗਟੀ ਹੈਯਾਤ ਦੀ ਕੰਡੀਲੀ ਤਾਰ ਦੇ ਪਾਰ ਜ਼ਮੀਨ &lsquoਚ ਡੱਬੀ ਹੋਈ 7 ਪੈਕਟ 10 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ। ਕੁੱਲ ਮਿਲਾ ਕੇ 11 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਫੜ੍ਹੇ ਗਏ ਤਸਕਰ ਜਰਨੈਲ ਸਿੰਘ ਫਿਰੋਜ਼ਪੁਰ ਵਾਸੀ ਅਤੇ ਸੁਖਵਿੰਦਰ ਸਿੰਘ ਤਰਨਤਾਰਨ ਦਾ ਵਾਸੀ ਹੈ ਤੇ ਇਹਨਾਂ ਉੱਪਰ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ।
ਦੋਵਾਂ ਮੁਲਜ਼ਮਾਂ ਨੂੰ ਪਿੰਡ ਮੱਬੋਕੇ ਨੇੜੇ ਬਾਰਡਰ ਏਰੀਆ ਫਿਰੋਜ਼ਪੁਰ ਤੋਂ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ੳੇਹਨਾਂ ਦੇ ਕੋਲੋਂ ਇੱਕ ਪਾਕਿਸਤਾਨੀ ਸਿਮ ਵੀ ਬਰਾਮਦ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਜਰਨੈਲ ਸਿੰਘ ਨੇ ਦੱਸਿਆ ਹੈ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਜਿਹਨਾਂ &lsquoਚ ਉਹ ਸਜ਼ਾ ਵੀ ਕੱਟ ਚੁੱਕਾ ਹੈ।

ਮੁਲਜ਼ਮ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਵੀ ਪਹਿਲਾਂ ਹੀ ਇੱਕ ਮਾਮਲੇ &lsquoਚ 10 ਸਾਲ ਦੀ ਸਜ਼ਾ ਹੋਈ ਸੀ ਅਤੇ ਉਹ ਕਰੀਬ ਦੋ ਸਾਲ ਪਹਿਲਾਂ ਹੀ ਅਦਾਲਤ ਕੋਲੋਂ ਜਮਾਨਤ ਕਰਵਾ ਕੇ ਰਿਹਾ ਹੋ ਕੇ ਆਇਆ ਸੀ ਅਤੇ ਉਹ ਮਿਹਨਤ ਮਜਦੂਰੀ ਦਾ ਕੰਮ ਕਰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਇਹਨਾਂ ਕੋਲੋਂ ਪੁੱਛਗਿੱਛ ਜਾਰੀ ਹੈ। ਇਹਨਾਂ ਦੋਵਾਂ ਕੋਲੋਂ ਹੋਰ ਵੀ ਕਈ ਖੁਲਸੇ ਹੋਣ ਦੀ ਸੰਭਵਨਾ ਹੈ।