image caption:

PAK ਨੂੰ ਹਰਾ ਕੇ ਭਾਰਤੀ ਮਹਿਲਾ ਟੀਮ ਪਹੁੰਚੀ ਫਾਇਨਲ ‘ਚ

ਨਵੀਂ ਦਿੱਲੀ : ਭਾਰਤ-ਪਾਕਿਸਤਾਨ ਦੇ ਵਿੱਚ ਹੋਣ ਵਾਲੇ ਮੈਚ ਅਕਸਰ ਹੀ ਦੇਖਣ ਯੋਗ ਹੁੰਦੇ ਹਨ ਅਤੇ ਦੋਨਾ ਦੇਸ਼ਾ ਦੇ ਲੋਕਾ ਦੇ ਦੁਆਰਾ ਇਹਨਾਂ ਮੈਚਾ ਨੂੰ ਬੜੇ ਹੀ ਉਤਸ਼ਾਹ ਦੇ ਨਾਲ ਦੇਖਿਆ ਜਾਦਾ ਹੈ । ਅੱਜ ਚੱਲ ਰਹੇ ਟੀ-20 ਏਸ਼ਿਆ ਕ੍ਰਿਕਟ ਕੱਪ ਦੇ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਾਕਿਸਤਾਨ ਦੀ ਟੀਮ ਨੂੰ ਇੱਕ ਤਰਫੇ ਮੈਚ ਵਿੱਚ ਹਰਾ ਕੇ ਫਾਇਨਲ ਵਿੱਚ ਆਪਣੀ ਜਗਾ ਪੱਕੀ ਕਰ ਲਈ ਹੈ । ਪਾਕਿਸਤਾਨ ਦੀ ਟੀਮ ਨੇ ਪਹਿਲਾ ਬੱਲੇਬਾਜੀ ਕਰਦੇ ਹੋਏ 20 ਅੋਵਰਾਂ &lsquoਤੇ 7 ਵਿੱਕਟਾਂ ਗਵਾ ਕੇ ਕੇਵਲ 72 ਰਨ ਹੀ ਬਣਾ ਸਕੀ ਹੈ । ਸੱਤ ਮਹਿਲਾ ਬੱਲੇਬਾਜਾਂ ਨੇ ਤਾਂ ਦੱਸ ਦਾ ਅੰਕੜਾ ਵੀ ਪਾਰ ਨਹੀ ਕੀਤਾ।

ਸਨਾ ਮੀਰਾ ਨੇ ਸਭ ਤੋ ਵੱਧ 20 ਰਨ ਬਣਾਏ ਅਤੇ ਬਿਨਾਂ ਆਊਟ ਹੋਏ ਗਰਾਊਂਡ ਵਿੱਚੋ ਬਾਹਰ ਗਈ । ਇੰਡੀਆ ਦੇ ਪਾਸਿਓ ਗੇਂਦਬਾਜ ਏਕਤਾ ਨੇ ਤਿੰਨ ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਭਾਰਤ ਨੂੰ ਵੀ ਪਾਕਿਸਤਾਨ ਦੀ ਗੇਂਦਬਾਜ ਅਨਾਮ ਆਮੀਨ ਨੇ ਸ਼ੁਰੂ ਦੇ ਵਿੱਚ ਕਾਫੀ ਝਟਕੇ ਦਿੱਤੇ । ਆਮੀਨ ਨੇ ਮਿਤਾਲੀ ਰਾਜ ਅਤੇ ਸ਼ਰਮਾਂ ਨੂੰ ਜ਼ੀਰੋ &lsquoਤੇ ਆਊਟ ਕਰਕੇ ਮੈਚ ਨੂੰ ਹੋਰ ਵੀ ਵਧੀਆ ਬਣਾ ਦਿੱਤਾ । ਹਰਪ੍ਰੀਤ ਕੋਰ 34 ਅਤੇ ਮਧਾਨਾ 38 ਤੇ ਆਪਣੀ ਸੂਜਬੂਜ ਦੇ ਨਾਲ ਵਧੀਆ ਪਾਰੀ ਖੇਡੀ ਅਤੇ ਭਾਰਤ ਨੂੰ ਜਿੱਤ ਪ੍ਰਾਪਤ ਕਰਵਾਈ । ਅੰਤ ਏਕਤਾ ਨੂੰ ਸ਼ਾਨਦਾਰ ਸਪੀਨਰ ਦੇ ਗੇਦਬਾਜ ਨੂੰ ਡਿਕਲੇਅਰ ਕਰਕੇ ਮੈਨ ਆਫ ਦੀ ਮੈਚ ਕੱਡਿਆ।