image caption:

ਕਵਾਂਟਿਕੋ ਦੀ ਗਲਤੀ ਲਈ ਪ੍ਰਿਅੰਕਾ ਚੋਪੜਾ ਨੇ ਵੀ ਮਾਫ਼ੀ ਮੰਗੀ

ਲਾਸ ਏਂਜਲਸ- ਭਾਰਤੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਇੱਕ ਅਮਰੀਕਾ ਟੀ ਵੀ ਸੀਰੀਅਲ &lsquoਕਵਾਂਟਿਕੋ&rsquo ਵਿੱਚ ਭਾਰਤ ਦੀ ਸਾਖ ਵਿਗਾੜਨ ਨਾਲ ਸਬੰਧਤ ਇਕ ਕਿਸ਼ਤ ਲਈ ਮਾਫ਼ੀ ਮੰਗੀ ਹੈ।
&lsquoਦ ਬਲੱਡ ਆਫ ਰੋਮੀਓ&rsquo ਨਾਮਕ ਇਸ ਵਿਵਾਦ ਗ੍ਰਸਤ ਕਿਸ਼ਤ ਵਿੱਚ ਨਿਊਯਾਰਕ ਵਿੱਚ ਐਮਟ ਬੰਬ ਹਮਲੇ ਦੀ ਸਾਜ਼ਿਸ਼ ਰਚਦੇ ਭਾਰਤੀ ਰਾਸ਼ਟਰਵਾਦੀਆਂ ਨੂੰ ਵਿਖਾਇਆ ਗਿਆ ਹੈ ਤਾਂ ਕਿ ਉਸ ਦਾ ਸ਼ੱਕ ਪਾਕਿਸਤਾਨ ਉੱਤੇ ਜਾਏ। ਭਾਰਤ ਦੀ ਹੀਰੋਇਨ ਪ੍ਰਿਅੰਕਾ ਚੋਪੜਾ (35 ਸਾਲਾ) ਨੇ ਐਤਵਾਰ ਨੂੰ ਭਾਰਤ ਵਿਚਲੇ ਪ੍ਰਸ਼ੰਸਕਾਂ ਤੋਂ ਮਾਫ਼ੀ ਮੰਗਣ ਲਈ ਟਵਿੱਟਰ ਦਾ ਸਹਾਰਾ ਲਿਆ। ਇਕ ਜੂਨ ਨੂੰ ਪ੍ਰਸਾਰਿਤ ਹੋਈ ਇਸ ਕਿਸ਼ਤ ਨਾਲ ਸੋਸ਼ਲ ਮੀਡੀਆ ਉੱਤੇ ਭਾਰਤ ਦੇ ਲੋਕਾਂ ਦੇ ਗੁੱਸਾ ਵੇਖਦੇ ਹੋਏ ਸ਼ੋਅ ਦੇ ਪ੍ਰਸਾਰਨ ਦੇ 10ਵੇਂ ਦਿਨ ਪ੍ਰਿਅੰਕਾ ਚੋਪੜਾ ਨੇ ਕਿਹਾ, &lsquoਮੈਂ ਬੇਹੱਦ ਉਦਾਸ ਹਾਂ। ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁਚਾਉਣ ਦਾ ਮੇਰਾ ਕਦੀ ਇਰਾਦਾ ਨਹੀਂ ਸੀ। ਮੈਂ ਇਸ ਗੱਲ ਦੀ ਮਾਫ਼ੀ ਚਾਹੁੰਦੀ ਹਾਂ ਕਿ ਪਿਛਲੀ ਕਿਸ਼ਤ ਨਾਲ ਕੁਝ ਲੋਕਾਂ ਦੀਆਂ ਭਾਵਨਾਵਾਂ ਜ਼ਖਮੀ ਹੋਈਆਂ ਹਨ। ਮੈਂ ਇਕ ਖੁਸ਼ਕਿਸਮਤ ਭਾਰਤੀ ਹਾਂ ਅਤੇ ਹਮੇਸ਼ਾ ਰਹਾਂਗੀ।&rsquo
ਪ੍ਰਿਅੰਕਾ ਤੋਂ ਇਕ ਦਿਨ ਪਹਿਲਾਂ ਇਸ ਸ਼ੋਅ ਦੇ ਨਿਰਮਾਤਾ ਏ ਬੀ ਸੀ ਸਟੂਡੀਓ ਨੇ ਮਾਫ਼ੀ ਮੰਗਦੇ ਹੋਏ ਕਿਹਾ ਸੀ ਕਿ ਇਸ ਵਿੱਚ ਪ੍ਰਿਅੰਕਾ ਚੋਪੜਾ ਦੀ ਕੋਈ ਗ਼ਲਤੀ ਨਹੀਂ। ਇਸ ਅਮਰੀਕੀ ਸੀਰੀਅਲ ਵਿੱਚ ਪ੍ਰਿਅੰਕਾ ਚੋਪੜਾ ਐੱਫ ਬੀ ਆਈ ਏਜੰਟ ਅਲੈਕਸ ਪੈਰਿਸ਼ ਬਣੀ ਹੈ। ਇਹ ਇਸ ਪ੍ਰਸਿੱਧ ਲੜੀਵਾਰ ਦੀ ਤੀਸਰੀ ਅਤੇ ਆਖਰੀ ਸੀਰੀਜ਼ ਹੈ।