image caption:

ਹੁਣ ਸ਼ਾਹੁਰਖ ਦੀ ਧੀ ਸੁਹਾਨਾ ਦੀ ਸੋਸ਼ਲ ਮੀਡੀਆ 'ਤੇ ਚਰਚਾ

ਮੁੰਬਈ: ਸਟਾਰ ਕਿੱਡਸ ਅੱਜਕੱਲ੍ਹ ਕਾਫੀ ਚਰਚਾ &lsquoਚ ਹਨ। ਹਾਲ ਹੀ &lsquoਚ ਸ਼੍ਰੀਦੇਵੀ ਦੀ ਧੀ ਜਾਨ੍ਹਵੀ ਦੀ ਫ਼ਿਲਮ ਦਾ ਟ੍ਰੇਲਰ ਆਇਆ ਹੈ। ਹੁਣ ਸ਼ਾਹਰੁਖ ਦੀ ਲਾਡਲੀ ਧੀ ਸੁਹਾਨਾ ਦੀ ਖੂਬਸੂਰਤ ਤਸਵੀਰ ਇੰਟਰਨੈੱਟ &lsquoਤੇ ਧਮਾਲ ਮਚਾ ਰਹੀ ਹੈ। ਇਸ ਤਸਵੀਰ &lsquoਚ ਸੁਹਾਨਾ ਨਾਲ ਮੌਮ ਗੋਰੀ ਵੀ ਨਜ਼ਰ ਆ ਰਹੀ ਹੈ।

ਗੌਰੀ ਅਕਸਰ ਆਪਣੀਆਂ ਤੇ ਸੁਹਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ &lsquoਤੇ ਸ਼ੇਅਰ ਕਰਦੀ ਹੀ ਰਹਿੰਦੀ ਹੈ। ਸੁਹਾਨਾ ਦੀ ਤਸਵੀਰ ਕੁਝ ਹੀ ਮਿੰਟਾਂ &lsquoਚ ਵਾਈਰਲ ਹੋ ਜਾਂਦੀ ਹੈ। ਹੁਣ ਜੋ ਫੋਟੋ ਗੌਰੀ ਨੇ ਸ਼ੇਅਰ ਕੀਤੀ ਹੈ, ਉਸ &lsquoਚ ਸੁਹਾਨਾ ਤੇ ਗੌਰੀ ਲੰਦਨ &lsquoਚ ਪਾਰਟੀ ਕਰਦੇ ਨਜ਼ਰ ਆ ਰਹੀਆਂ ਹਨ।

ਸੁਹਾਨਾ ਹਾਲ ਹੀ &lsquoਚ 18 ਸਾਲ ਦੀ ਹੋਈ ਹੈ ਤੇ ਹੁਣ ਤੋਂ ਹੀ ਉਹ ਕਾਫੀ ਗਲੈਮਰਸ ਲੱਗਦੀ ਹੈ। ਸੁਹਾਨਾ ਦਾ ਸਟਾਈਲ ਕਾਫੀ ਦੇਖਣ ਲਾਇਕ ਹੈ। ਸੁਹਾਨਾ ਨੇ ਹਾਲ ਹੀ &lsquoਚ ਗ੍ਰੈਜੂਏਸ਼ਨ ਪੂਰਾ ਕੀਤਾ ਹੈ। ਗੌਰੀ ਤੋਂ ਬਾਅਦ ਸ਼ਾਹਰੁਖ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ।

ਗੌਰੀ ਨੇ ਹੋਰ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸੁਹਾਨਾ ਦੀਆਂ ਗਲੈਮਰਸ ਤਸਵੀਰਾਂ ਦੇਖਣ ਤੋਂ ਬਾਅਦ ਸਭ ਨੂੰ ਇੰਤਜ਼ਾਰ ਹੈ, ਉਸ ਦੇ ਬਾਲੀਵੁੱਡ &lsquoਚ ਐਂਟਰੀ ਕਰਨ ਦਾ।