image caption:

ਪੰਜਾਬ ‘ਚ ਮੁਸਾਫ਼ਰਾਂ ਨੂੰ ਮਿਲੇਗੀ ਹੁਣ ਪੰਜਾਬੀ ਵਿੱਚ ਰੇਲ ਟਿਕਟ

ਦੇਸ਼ ਦੇ ਰੇਲ ਵਿਭਾਗ ਨੇ ਪੰਜਾਬੀ ਮੁਸਾਫ਼ਰਾਂ ਤੇ ਪੰਜਾਬੀ ਭਾਸ਼ਾ ਨੂੰ ਵੱਡਾ ਮਾਣ ਦਿੰਦੇ ਹੋਏ ਕਿਹਾ ਹੈ ਕਿ ਹੁਣ ਪੰਜਾਬੀ ਭਾਸ਼ਾ ਵਿੱਚ ਟਿਕਟ ਮਿਲਿਆ ਕਰੇਗੀ। ਜਿਸ ਤਹਿਤ ਪੰਜਾਬੀ ਮੁਸਾਫ਼ਰ ਹੁਣ ਪੰਜਾਬੀ ਭਾਸ਼ਾ ਵਿੱਚ ਟਿਕਟ ਪ੍ਰਾਪਤ ਕਰ ਸਕਣਗੇ। ਇਸ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕਰ ਕੀਤੀ ਗਈ ਹੈ।

ਜਿਸ ਵਿੱਚ ਪਹਿਲਾਂ ਟਿਕਟ ਹਿੰਦੀ ਅਤੇ ਅੰਗਰੇਜ਼ੀ ਵਿੱਚ ਹੁੰਦਾ ਸੀ ਤੇ ਹੁਣ ਸ਼ਹਿਰ ਦਾ ਨਾਮ ਪੰਜਾਬੀ ਵਿੱਚ  ਲਿਖਿਆ ਹੋਵੇਗਾ। ਇਸ ਲਈ ਇੱਕ ਵਿਸ਼ੇਸ਼ ਸਾਫਟਵੇਅਰ ਬਣਾਇਆ ਹੈ ਜੋ ਕਿ ਇਨ੍ਹਾਂ ਰੇਲ ਟਿਕਟਾਂ ਨੂੰ ਪ੍ਰਿੰਟ ਕਰ ਰਿਹਾ ਹੈ। ਵਿਭਾਗ ਦਾ ਕਹਿਣਾ ਹੈ ਕਿ ਇਹ ਇੱਕ ਕੋਸ਼ਿਸ਼ ਕੀਤੀ ਗਈ ਹੈ ਜਿਸ ਨਾਲ ਸੂਬੇ ਦੇ ਨਾਲ ਭਾਸ਼ਾ ਨਾਲ ਜੁੜ ਸਕਣਗੇ ਤੇ ਪੰਜਾਬੀ ਭਾਸ਼ਾ ਨੂੰ ਦੇਸ਼ ਵਿੱਚ ਤੀਜੀ ਭਾਸ਼ਾ ਦੇ ਤੌਰ ਉੱਤੇ ਜੋੜਿਆ ਗਿਆ ਹੈ।

ਕਿਉਂ ਕਿ ਜੋ ਲੋਕ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਨਹੀਂ ਜਾਣਦੇ ਉਨ੍ਹਾਂ ਲਈ ਇਹ ਵੱਡੀ ਸਹੂਲਤ ਹੈ। ਰੇਲ ਵਿਭਾਗ ਹਰ ਸੂਬੇ ਵਿੱਚ ਉਥੋਂ ਦੀ ਭਾਸ਼ਾ ਵਿੱਚ ਟਿਕਟ ਜਾਰੀ ਕਰੇਗਾ । ਸਥਾਨਕ ਲੋਕਾਂ ਇਸ ਨੂੰ ਲੈ ਕੇ ਖ਼ੁਸ਼ੀ ਪਾਈ ਜਾ ਰਹੀ ਹੈ।