image caption:

ਰੂਸ 'ਤੇ ਪਾਬੰਦੀ ਵਧਾਉਣ ਦੀ ਹੋਵੇਗੀ ਕੋਸ਼ਿਸ਼ : ਥੈਰੇਸਾ

ਲੰਡਨ&mdash ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ ਹੈ ਕਿ ਉਹ ਇਸੇ ਮਹੀਨੇ ਹੋਣ ਵਾਲੇ ਯੂਰੋਪੀ ਸੰਘ ਦੇ ਨੇਤਾਵਾਂ ਦੇ ਸੰਮੇਲਨ 'ਚ ਰੂਸ 'ਤੇ ਪਾਬੰਦੀ ਵਧਾਉਣ ਦੀ ਕੋਸ਼ਿਸ਼ ਕਰੇਗੀ। ਥੈਰੇਸਾ ਮੇਅ ਨੇ ਬੁੱਧਵਾਰ ਨੂੰ ਬ੍ਰਿਟੇਨ ਦੀ ਸੰਸਦ 'ਚ ਕਿਹਾ, 'ਮੈਂ ਇਹ ਯਕੀਨੀ ਕਰਾਂਗੀ ਕਿ ਰੂਸ 'ਤੇ ਪਾਬੰਦੀ ਬਣਾਏ ਰੱਖੇ ਜਾਣ। ਅਸਲ 'ਚ ਸਾਨੂੰ ਰੂਸ ਦੇ ਕੁਝ ਖੇਤਰਾਂ 'ਤੇ ਪਾਬੰਦੀ ਵਧਾਉਣੇ ਚਾਹੀਦੇ ਹਨ।'
ਜ਼ਿਕਰਯੋਗ ਹੈ ਕਿ ਬ੍ਰਿਟੇਨ 'ਚ ਜਾਸੂਸ ਸਰਗੇਈ ਸਕ੍ਰਿਪਲ ਨੂੰ ਜ਼ਹਿਰ ਦੇਣ ਦੀ ਘਟਨਾ ਤੋਂ ਬਾਅਦ ਰੂਸ ਤੇ ਬ੍ਰਿਟੇਨ ਦੇ ਸੰਬੰਧ ਸ਼ੀਤ ਯੁੱਧ ਤੋਂ ਬਾਅਦ ਸਭ ਤੋਂ ਜ਼ਿਆਦਾ ਖਰਾਬ ਹੋ ਗਏ ਹਨ। ਬ੍ਰਿਟੇਨ ਇਸ ਘਟਨਾ ਲਈ ਰੂਸ ਨੂੰ ਜ਼ਿੰਮੇਵਾਰ ਮੰਨਦਾ ਹੈ ਜਦਕਿ ਰੂਸ ਇਸ ਤੋਂ ਇਨਕਾਰ ਕਰਦਾ ਰਿਹਾ ਹੈ।