image caption:

ਔਰਤ ਨੇ ਜਿਨਸੀ ਸ਼ੋਸ਼ਣ ਦਾ ਲਾਇਆ ਦੋਸ਼, ਨਾਈਟ ਕਲੱਬ ਨੇ ਮੰਗਿਆ 18 ਮਿਲੀਅਨ ਡਾਲਰ ਦਾ ਮੁਆਵਜ਼ਾ

ਵੈਨਕੁਵਰ &mdash ਕੈਨੇਡਾ ਦੇ ਵੈਨਕੁਵਰ ਤੋਂ ਇਕ ਵੱਡੀ ਹੀ ਦਿਲਚਸਪ ਘਟਨਾ ਸਾਹਮਣੇ ਆਈ ਹੈ। ਇਥੇ ਦੇ ਇਕ ਨਾਈਟ ਕਲੱਬ ਵਿਰੁੱਧ ਇਕ ਔਰਤ ਨੇ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਪਰ ਦੋਸ਼ੀ ਕਲੱਬ ਨੇ ਪੀੜਤ ਔਰਤ ਤੋਂ ਹੀ ਭਾਰੀ ਜੁਰਮਾਨੇ ਦੀ ਮੰਗ ਕੀਤੀ। ਕਲੱਬ ਨੇ ਇਸ ਔਰਤ ਤੋਂ 18 ਮਿਲੀਅਨ ਡਾਲਰ ਜੁਰਮਾਨੇ ਦੇ ਤੌਰ 'ਤੇ ਮੰਗੇ ਹਨ। ਕਲੱਬ ਦਾ ਦੋਸ਼ ਹੈ ਕਿ ਇਹ ਔਰਤ #MeToo ਕੈਂਪੇਨ ਦੇ ਤਹਿਤ ਉਨ੍ਹਾਂ ਨੂੰ ਜ਼ਬਰਦਸਤੀ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਯੋਸ਼ਨਿਕ ਸ਼ਾਹ ਮੁਤਾਬਕ ਪਿਛਲੇ ਸਾਲ 18 ਅਕਤੂਬਰ ਨੂੰ ਔਰਤ ਵੈਨਕੁਵਰ ਦੇ 'ਟਵੇਲਵ ਵੇਸਟ' ਨਾਂ ਦੇ ਇਕ ਕਲੱਬ 'ਚ ਗਈ ਸੀ। ਉਥੇ ਦੇ ਸਟਾਫ ਉਸ ਨੂੰ ਕਿਚਨ 'ਚ ਲੈ ਕੇ ਗਏ ਤੇ ਪਿਛਲੇ ਦਰਵਾਜੇ ਤੋਂ ਇਕ ਸ਼ਖਸ ਨੇ ਵੜ੍ਹ ਕੇ ਉਸ ਨਾਲ ਗਲਤ ਕੰਮ ਕੀਤਾ। ਸ਼ਾਹ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਵੈਨਕੁਵਰ ਪੁਲਸ ਨਾਲ ਸੰਪਰਕ ਕੀਤਾ ਤੇ ਘਟਨਾ ਤੋਂ ਬਾਅਦ ਡਾਕਟਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਨਾਈਟ ਕਲੱਬ ਨੇ ਪੁਲਸ ਨੂੰ ਕੋਈ ਵੀਡੀਓ ਫੁਟੇਜ ਨਹੀਂ ਦਿੱਤਾ। ਵੀਡੀਓ ਸਬੂਤਾਂ ਨਾਲ ਛੇੜਛਾੜ ਕੀਤੀ ਗਈ ਹੈ। ਅਜਿਹੇ 'ਚ ਉਨ੍ਹਾਂ ਨੇ ਨਾਈਟ ਕਲੱਬ ਤੋਂ 18.5 ਮਿਲੀਅਨ ਡਾਲਰ ਦੇ ਜੁਰਮਾਨੇ ਦੀ ਮੰਗ ਕੀਤੀ ਹੈ।
5 ਦਿਨ ਬਾਅਦ ਭਾਵ 23 ਅਕਤੂਬਰ 2017 ਨੂੰ ਸ਼ਾਹ ਨੇ 23.15 ਮਿਲੀਅਨ ਡਾਲਰ ਦੀ ਮੰਗ ਨਾਲ ਇਕ ਹੋਰ ਮੁਕੱਦਮਾ ਦਰਜ ਕੀਤਾ। ਉਸੇ ਹਫਤੇ ਸ਼ਾਹ ਨੇ 26 ਜੂਨ 2017 ਨੂੰ ਕਥਿਤ ਤੌਰ 'ਤੇ ਹੋਈ ਇਕ ਘਟਨਾ ਲਈ ਵੈਨਕੁਵਰ ਪੁਲਸ ਵਿਭਾਗ ਖਿਲਾਫ 300 ਮਿਲੀਅਨ ਡਾਲਰ ਲਈ ਮੁਕੱਦਮਾ ਦਰਜ ਕੀਤਾ। ਉਸ ਮੁਕੱਦਮੇ 'ਚ ਸ਼ਾਹ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜੇਲ ਦੇ ਅੰਦਰ 6 ਅਧਿਕਾਰੀਆਂ ਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ। ਦੱਸ ਦਈਏ ਕਿ ਹਾਲੇ ਤਕ ਕੋਰਟ 'ਚ ਕੋਈ ਦੋਸ਼ ਸਾਬਿਤ ਨਹੀਂ ਹੋਇਆ ਹੈ। ਕਲੱਬ ਦਾ ਦਾਅਵਾ ਹੈ ਕਿ ਔਰਤ ਦੇ ਸਾਰੇ ਦੋਸ਼ ਝੂਠੇ ਹਨ। ਲਿਹਾਜ਼ਾ ਕਲੱਬ ਨੇ ਇਸ ਔਰਤ ਤੋਂ 18 ਮਿਲੀਅਨ ਡਾਲਰ ਹਰਜਾਨੇ ਦੇ ਤੌਰ 'ਤੇ ਮੰਗੇ ਹਨ।