image caption:

ਪਾਕਿਸਤਾਨ 'ਚ ਕੱਟੜਪੰਥੀ ਹਮਲਿਆਂ ਤੋਂ ਘਬਰਾਏ ਸਿੱਖ ਘਰ ਛੱਡਣ ਲਈ ਮਜਬੂਰ

ਪੇਸ਼ਾਵਰ-  ਪਾਕਿਸਤਾਨ ਦੇ ਪੇਸ਼ਾਵਰ ਵਿਚ ਘੱਟ ਗਿਣਤੀ ਸਿੱਖ ਭਾਈਚਾਰੇ 'ਤੇ ਦਿਨੋਂ ਦਿਨ ਇਸਲਾਮਿਕ ਕੱਟੜਪੰਥੀਆਂ ਵਲੋਂ ਵਧਦੇ ਹਮਲਿਆਂ ਦੇ ਡਰ ਕਾਰਨ ਹੁਣ ਸਿੱਖ ਦੇਸ਼ ਦੇ ਦੂਜੇ ਹਿੱਸਿਆਂ ਵਿਚ ਜਾਣ ਲਈ ਮਜਬੂਰ ਹੋ ਗਏ ਹਨ। ਪੇਸ਼ਾਵਰ ਦੇ 30 ਹਜ਼ਾਰ ਸਿੱਖਾਂ ਵਿਚੋਂ 60 ਪ੍ਰਤੀਸ਼ਤ ਤੋਂ ਜ਼ਿਆਦਾ  ਦੇਸ਼ ਵਿਚ ਕਿਸੇ ਦੂਜੀ ਜਗ੍ਹਾ ਚਲੇ ਗਏ ਹਨ ਅਤੇ ਭਾਰਤ ਆ ਕੇ ਵਸ ਗਏ ਹਨ।  ਹਾਲ ਹੀ ਵਿਚ ਪੇਸ਼ਾਵਰ ਵਿਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਸਿੱਖ ਧਰਮ ਗੁਰੂ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਚਰਨਜੀਤ ਸਿੰਘ ਨੂੰ ਬਦਮਾਸ਼ਾਂ ਨੇ ਗੋਲੀਆਂ ਨਾਲ ਭੁੰਨ ਕੇ ਮਾਰ ਦਿੱਤਾ। ਸਿੱਖ ਭਾਈਚਾਰੇ ਦੇ ਬਾਬਾ ਗੁਰਪਾਲ ਸਿੰਘ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਲੱਗਦਾ ਹੈ ਕਿ ਇੱਥੇ ਸਿੱਖਾਂ ਦਾ ਕਤਲੇਆਮ ਹੋ ਰਿਹਾ ਹੈ।
ਪਾਕਿਸਤਾਨ ਸਿੱਖ ਕੌਂਸਲ ਦੇ Îਇਕ ਹੋਰ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ਦਾ ਇਸ ਲਈ ਸਫਾÎਇਆ ਕੀਤਾ ਜਾ ਰਿਹਾ ਹੈ ਕਿ ਕਿਉਂਕਿ ਉਹ ਅਲੱਗ ਦਿਖਦੇ ਹਨ। ਸਿੱਖ ਕੌਂਸਲ ਮੈਂਬਰ ਬਲਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ  ਅਪਣੀ ਦਸਤਾਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹ  ਆਪ ਨੂੰ ਸੌਖਾ ਸ਼ਿਕਾਰ ਬਣਾਉਂਦਾ ਹੈ। ਕੁਝ ਸਿੱਖਾਂ ਦਾ ਦੋਸ਼ ਹੈ ਕਿ ਅੱਤਵਾਦੀ ਸਮੂਹ ਤਾਲਿਬਾਨ ਇਨ੍ਹਾ ਹੱਤਿਆਵਾਂ ਨੂੰ ਅੰਜਾਮ ਦੇ ਰਿਹਾ ਹੈ।
ਸਾਲ 2016 ਵਿਚ ਪਾਕਿਸਤਾਨ ਤਹਿਰੀਕ ਏ ਇਨਸਾਫ ਪਾਰਟੀ ਦੇ ਸਾਂਸਦ ਸਿੱਖ ਭਾਈਚਾਰੇ ਦੇ ਸੋਰਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਤਾਲਿਬਾਨ ਦੁਆਰਾ ਇਸ ਹੱਤਿਆ ਦੀ ਜ਼ਿੰਮੇਵਾਰੀ ਲਏ ਜਾਣ ਦੇ ਬਾਵਜੂਦ, ਸਥਾਨਕ ਪੁਲਿਸ ਨੇ ਇਸ ਹੱਤਿਆ ਦੇ ਦੋਸ਼ ਵਿਚ ਉਨ੍ਹਾਂ ਸਿਆਸੀ ਵਿਰੋਧੀ ਅਤੇ ਘੱਟ ਗਿਣਤੀ ਹਿੰਦੂ ਰਾਜ ਨੇਤਾ ਬਲਦੇਵ ਕੁਮਾਰ ਨੂੰ ਕਾਬੂ ਕੀਤਾ। ਹਾਲਾਂਕਿ ਦੋ ਸਾਲ ਤੱਕ ਸੁਣਵਾਈ ਚਲਣ ਦੇ ਬਾਅਦ ਸਬੂਤਾਂ ਦੀ ਘਾਟ ਵਿਚ ਬਲਦੇਵ ਸਿੰਘ ਰਿਹਾਅ ਕਰ ਦਿੱਤਾ ਗਿਆ।
ਹੁਣ ਹਾਲ ਇਹ ਹੋ ਗਿਆ ਕਿ ਹੁਣ ਸਿੱਖਾਂ ਨੂੰ ਅਪਣੀ ਪਛਾਣ ਲੁਕਾਉਣ ਦੇ ਲਈ ਵਾਲ ਕਟਵਾਉਣੇ ਪੈ ਰਹੇ ਹਨ ਅਤੇ ਦਸਤਾਰ ਹਟਾਉਣੀ ਪੈ ਰਹੀ ਹੈ।  ਸਿੱਖ ਭਾਈਚਾਰੇ ਦੇ Îਲਈ ਇਕ ਹੋਰ ਵੱਡੀ ਸਮੱਸਿਆ ਇਹ ਹੈ ਕਿ ਪੇਸ਼ਾਵਰ ਵਿਚ ਉਨ੍ਹਾਂ ਦੇ ਲਈ ਸ਼ਮਸ਼ਾਨ ਘਾਟ ਦੀ ਕਮੀ ਹੈ।  ਸਥਾਨਕ ਮੀਡੀਆ ਮੁਤਾਬਕ ਪਾਕਿਸਤਾਨੀ ਸਰਕਾਰ ਇਸ ਤੱਥ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਕਿ ਸਿੱਖ ਭਾਈਚਾਰੇ ਨੂੰ ਉਸ ਦੇ ਸਮਰਥਨ ਅਤੇ ਸੁਰੱਖਿਆ ਦੀ ਜ਼ਰੂਰਤ ਹੈ।