image caption:

ਫ਼ੀਫਾ 2018: ਵੱਡੇ ਉਲਟਫੇਰਾਂ ਦਰਮਿਆਨ 48 ਸਾਲ ਮਗਰੋਂ ਰੂਸ ਕੁਆਰਟਰ ਫਾਈਨਲ 'ਚ ਪਹੁੰਚਿਆ

ਨਵੀਂ ਦਿੱਲੀ: ਫੀਫਾ ਵਿਸ਼ਵ ਕੱਪ ਦੇ ਮੇਜ਼ਬਾਨ ਰੂਸ ਨੇ 2010 ਦੇ ਚੈਂਪੀਅਨ ਬਣੇ ਸਪੇਨ ਨੂੰ ਪੈਨਲਟੀ ਸ਼ੂਟਆਊਟ &lsquoਚ 4-3 ਨਾਲ ਹਰਾ ਕੇ 48 ਸਾਲ ਬਾਅਦ ਕੁਆਰਟਰ ਫਾਈਨਲ &lsquoਚ ਜਗ੍ਹਾ ਬਣਾਈ। ਇਸ ਤੋਂ ਪਹਿਲਾਂ ਰੂਸ ਨੇ 1970 &lsquoਚ ਅੰਤਿਮ ਅੱਠ &lsquoਚ ਜਗ੍ਹਾ ਬਣਾਈ ਸੀ। ਦੂਜੇ ਪਾਸੇ ਐਤਵਾਰ ਦੇਰ ਰਾਤ ਖੇਡੇ ਗਏ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ &lsquoਚ ਕ੍ਰੋਏਸ਼ੀਆ ਨੇ ਡੈਨਮਾਰਕ ਨੂੰ 3-2 ਦੇ ਫਰਕ ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਤੇ ਕੁਆਰਟਰ ਫਾਈਨਲ &lsquoਚ ਆਪਣੀ ਜਗ੍ਹਾ ਬਣਾਉਣ &lsquoਚ ਕਾਮਯਾਬ ਰਿਹਾ।

ਰੂਸ ਦੀ ਜਿੱਤ ਦੇ ਨਾਇਕ ਇਗੋਰ ਅਕੀਨਫੀਵ ਰਹੇ ਜਿੰਨ੍ਹਾਂ ਮੈਚ ਦੌਰਾਨ ਕਈ ਸ਼ਾਨਦਾਰ ਬਚਾਅ ਕੀਤੇ ਤੇ ਫਿਰ ਪੈਨਲਟੀ ਸ਼ੂਟਆਊਟ &lsquoਚ ਵੀ ਦੋ ਬਚਾਅ ਕਰਕੇ ਫਾਈਨਲ &lsquoਚ ਆਪਣੀ ਟੀਮ ਦੀ ਥਾਂ ਪੱਕੀ ਕਰ ਲਈ। ਨਿਰਧਾਰਿਤ ਸਮੇਂ ਤੱਕ ਮੈਚ 1-1 ਦੀ ਬਰਾਬਰੀ &lsquoਤੇ ਟਿਕਿਆ ਰਿਹਾ।

ਸਪੇਨ ਨੇ ਅੱਧੇ ਸਮੇਂ ਤੱਕ ਗੇਂਦ ਨੂੰ 79 ਪ੍ਰਤੀਸ਼ਤ ਸਮੇਂ ਤਕ ਆਪਣੇ ਕਬਜ਼ੇ &lsquoਚ ਰੱਖਿਆ ਪਰ ਉਹ ਰੂਸ ਦੇ ਡਿਫੈਂਸ ਖਾਸ ਤੌਰ &lsquoਤੇ ਗੋਲਕੀਪਰ ਅਕੀਨਫੀਵ ਅੱਗੇ ਬਹੁਤੀ ਦੇਰ ਆਪਣੀ ਨਾ ਚਲਾ ਸਕੇ। ਆਖੀਰ &lsquoਚ ਜੇਤੂ ਟੀਮ ਦਾ ਫੈਸਲਾ ਪੈਨਲਟੀ ਸ਼ੂਟਆਊਟ ਤੋਂ ਹੋਇਆ।

ਕ੍ਰੋਏਸ਼ੀਆ ਤੇ ਡੈਨਮਾਰਕ ਵਿਚਾਲੇ ਵੀ ਮੁਕਾਬਲਾ ਕਾਫੀ ਦਿਲਚਸਪ ਰਿਹਾ। ਨਿਝਨੀ ਨੋਵੋਗੋਰੋਡ ਏਰੇਨਾ &lsquoਚ ਖੇਡੇ ਗਏ ਮੈਚ ਦੌਰਾਨ ਨਿਰਧਾਰਿਤ ਸਮੇਂ ਤਕ ਮੁਕਾਬਲਾ 1-1 &lsquoਤੇ ਰਿਹਾ। ਇਸਤੋਂ ਬਾਅਦ ਦੇ ਸਮੇਂ &lsquoਚ ਗੋਲ ਨਾ ਹੋਣ ਕਾਰਨ ਮੁਕਾਬਲਾ ਪੈਨਲਟੀ ਸ਼ੂਟਆਊਟ &lsquoਚ ਚਲਾ ਗਿਆ ਜਿੱਥੇ ਕ੍ਰੋਏਸ਼ੀਆ ਦੇ ਤਿੰਨ ਖਿਡਾਰੀਆਂ ਨੇ ਗੋਲ ਦਾਗੇ ਜਦਕਿ ਡੈਨਮਾਰਕ ਲਈ ਦੋ ਖਿਡਾਰੀ ਹੀ ਗੋਲ ਕਰਨ &lsquoਚ ਸਫਲ ਰਹੇ।

ਹੁਣ ਸ਼ਨੀਵਾਰ ਨੂੰ ਹੋ ਰਹੇ ਕੁਆਰਟਰ ਫਾਈਨਲ ਮੁਕਾਬਲੇ &lsquoਚ ਮੇਜ਼ਬਾਨ ਰੂਸ ਤੇ ਕ੍ਰੋਏਸ਼ੀਆ ਆਹਮੋ-ਸਾਹਮਣੇ ਹੋਣਗੇ।