image caption: ਤਸਵੀਰ: ਭਗਵੰਤ ਮਾਨ

8 ਜੁਲਾਈ ਨੂੰ ਕਵੈਂਟਰੀ ਵਿਖੇ ਹੋਣ ਵਾਲੇ ਸ਼ਹੀਦ ਊਧਮ ਸਿੰਘ ਯਾਦਗਰੀ ਕਬੱਡੀ ਖੇਡ ਮੇਲਾ ਮੌਕੇ ਭਗਵੰਤ ਮਾਨ ਸ਼ਾਮਿਲ ਹੋਣਗੇ


ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) 8 ਜੁਲਾਈ ਨੂੰ ਕਵੈਂਟਰੀ ਵਿਖੇ ਹੋਣ ਵਾਲੇ ਸ਼ਹੀਦ ਊਧਮ ਸਿੰਘ ਯਾਦਗਰੀ ਕਬੱਡੀ ਖੇਡ ਮੇਲੇ ਵਿੱਚ ਸ਼ਾਮਿਲ ਹੋਣ ਲਈ ਸੰਸਦ ਮੈਂਬਰ ਭਗਵੰਤ ਮਾਨ ਯੂ ਕੇ ਪਹੁੰਚ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਕਿਹਾ ਕਿ ਇਸ ਮੌਕੇ ਮੰਗੀ ਮਾਹਲ, ਸਾਜ਼ੀਆ ਜੱਜ, ਮੀਤ ਗੁਰਮੀਤ, ਬੈਲੀ ਸੰਧੂ, ਮੇਜਰ ਮਾਨ, ਮਾਨ ਮੇਹਰਬਾਨ, ਦੇਸੀ ਬੁਆਏਜ਼ ਪ੍ਰਗਨ ਭੰਡਾਲ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰਨਗੇ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦਾ ਇਹ ਨਿੱਜੀ ਦੌਰਾ ਹੈ। ਉਹ ਸਿਰਫ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜ਼ਲੀ ਦੇਣ ਲਈ ਮੇਲੇ ਦਾ ਹਿੱਸਾ ਬਣਨ ਆ ਰਿਹਾ ਹੈ। ਜਿਕਰਯੋਗ ਹੈ ਕਿ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਬੱਡੀ ਖੇਡ ਮੇਲਾ 8 ਜੁਲਾਈ ਨੂੰ ਕਵੈਂਟਰੀ ਦੇ ਮੌਰੈਸ ਪਾਰਕ ਹੀਥ ਕਰੀਜ਼ੈਂਟ ਸਟੋਕ ਵਿਖੇ ਸਵੇਰੇ 10 ਵਜੇ ਤੋਂ ਸ਼ਾਮੀ 7 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਬੱਡੀ ਮੁਕਾਬਲੇ ਵੀ ਹੋਣਗੇ।