image caption:

ਭਾਰਤੀ ਅਥਲੀਟ ਇੰਦਰਜੀਤ ਸਿੰਘ ਉੱਤੇ ਚਾਰ ਸਾਲ ਦੀ ਪਾਬੰਦੀ ਲੱਗੀ

ਨਵੀਂ ਦਿੱਲੀ :  ਸਾਲ 2016 ਰੀਓ ਓਲੰਪਿਕ ਤੋਂ ਪਹਿਲਾਂ ਕਰਵਾਏ ਡੋਪ ਟੈਸਟ ਵਿੱਚ ਫੇਲ੍ਹ ਹੋਣ ਵਾਲੇ ਗੋਲਾ ਸੁੱਟਣ ਵਾਲੇ ਐਥਲੀਟ ਇੰਦਰਜੀਤ ਸਿੰਘ &lsquoਤੇ ਰਾਸ਼ਟਰੀ ਡੋਪਿੰਗ ਰੋਕੂ ਇਕਾਈ (ਨਾਡਾ) ਦੇ ਅਨੁਸ਼ਾਸਨੀ ਪੈਨਲ ਨੇ ਚਾਰ ਸਾਲ ਦੀ ਪਾਬੰਦੀ ਲਾਈ ਹੈ।
ਇਸ ਸੰਬੰਧ ਵਿੱਚ ਪੈਨਲ ਨੇ ਦੱਸਿਆ ਕਿ ਨਾਡਾ ਤੇ ਰਾਸ਼ਟਰੀ ਡੋਪ ਜਾਂਚ ਲੈਬਾਰਟਰੀ ਨੇ ਨਮੂਨਾ ਲੈਂਦੇ ਸਮੇਂ ਵਿਸ਼ਵ ਡੋਪ ਰੋਕੂ ਇਕਾਈ (ਵਾਡਾ) ਦੇ ਮਾਪਦੰਡ ਦਾ ਧਿਆਨ ਨਹੀਂ ਸੀ ਰੱਖਿਆ। ਪੈਨਲ ਨੇ ਇੰਦਰਜੀਤ ਸਿੰਘ ਦੇ ਦਾਅਵੇ ਨੂੰ ਵੀ ਗਲਤ ਦੱਸਦੇ ਹੋਏ ਕਿਹਾ ਕਿ ਐਥਲੀਟ ਖੁਦ ਨੂੰ ਸਹੀ ਜਾਂ ਗਲਤ ਨਹੀਂ ਸਾਬਤ ਕਰ ਸਕਦਾ ਕਿ ਉਸ ਨੇ ਡੋਪਿੰਗ ਨਿਯਮਾਂ ਦਾ ਉਲੰਘਣ ਕੀਤਾ ਹੈ ਜਾਂ ਨਹੀਂ। ਇੰਦਰਜੀਤ ਸਿੰਘ ਰੀਓ ਓਲੰਪਿਕ ਲਈ ਸਭ ਤੋਂ ਪਹਿਲਾਂ ਕੁਆਲੀਫਾਈ ਕਰਨ ਵਾਲੇ ਭਾਰਤੀ ਐਥਲੀਟਾਂ ਵਿੱਚੋਂ ਇਕ ਸੀ, ਜਿਸ ਨੂੰ ਪੇਸ਼ਾਬ ਵਿੱਚ ਐਡਵਰਸ ਏਨਾਲਿਟਿਕ ਫਾਈਡਿੰਗ ਦੇ ਪਾਬੰਦੀ ਸ਼ੁਦਾ ਨਮੂਨੇ ਪਾਏ ਜਾਣ ਪਿੱਛੋਂ ਜੁਲਾਈ 2016 ਨੂੰ ਸਸਪੈਂਡ ਕੀਤਾ ਗਿਆ ਸੀ। ਤਿੰਨ ਮੈਂਬਰਾਂ ਨੇ ਰਿਪੋਰਟ ਵਿੱਚ ਦੱਸਿਆ ਕਿ ਇੰਦਰਜੀਤ ਨੇ ਡੋਪਿੰਗ ਰੋਕੂ ਆਰਟੀਕਲ 2.1 ਦਾ ਉਲੰਘਣ ਕੀਤਾ ਹੈ। ਇਸ ਪੈਨਲ ਨੇ ਕਿਹਾ ਕਿ ਆਰਟੀਕਲ 2.1 ਦੇ ਉਲੰਘਣ ਦੇ ਮਾਮਲੇ ਵਿੱਚ ਐਥਲੀਟ ਦੇ ਅਯੋਗ ਪਾਏ ਜਾਣ ਤੋਂ ਬਾਅਦ ਉਸ &lsquoਤੇ ਲਾਈ ਚਾਰ ਸਾਲ ਦੀ ਪਾਬੰਦੀ ਨੂੰ ਕਾਇਮ ਰੱਖਣ ਦਾ ਫੈਸਲਾ ਕਰਦੇ ਹਾਂ ਜੋ ਕਿ ਉਸ ਦੀ ਅਸਥਾਈ ਮੁਅੱਤਲੀ ਦੀ ਤਰੀਕ ਤੋਂ ਲਾਗੂ ਹੁੰਦੀ ਹੈ।