image caption:

ਕਾਂਗਰਸੀ ਵਿਧਾਇਕ ਨੂੰ ਡੋਪ ਦਾ ਡੰਗ !

ਜਲੰਧਰ: ਕਾਂਗਰਸ ਦੇ ਕਰਤਾਰਪੁਰ ਸੀਟ ਤੋਂ ਵਿਧਾਇਕ ਚੌਧਰੀ ਸੁਰਿੰਦਰ ਦਾ ਡੋਪ ਟੈਸਟ ਪਾਜ਼ੇਟਿਵ ਆ ਗਿਆ ਹੈ। ਚੌਧਰੀ ਸੁਰਿੰਦਰ ਸਾਬਕਾ ਕਾਂਗਰਸੀ ਮੰਤਰੀ ਚੌਧਰੀ ਜਗਜੀਤ ਸਿੰਘ ਦੇ ਬੇਟੇ ਹਨ। ਚੌਧਰੀ ਜਗਜੀਤ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਚੌਧਰੀ ਸੁਰਿੰਦਰ ਚੋਣ ਲੜੇ ਤੇ ਆਪਣੀ ਜੱਦੀ ਸੀਟ ਕਰਤਾਰਪੁਰ ਤੋਂ ਚੋਣ ਜਿੱਤ ਦੇ ਵਿਧਾਨ ਸਭਾ ਪਹੁੰਚੇ।


ਚੌਧਰੀ ਸੁਰਿੰਦਰ ਨੇ ਕਿਹਾ, "ਜੇਕਰ ਮੈਂ ਡਰੱਗਜ਼ ਲੈਂਦਾ ਹੁੰਦਾ ਤਾਂ ਡੋਪ ਟੈਸਟ ਕਰਵਾਉਣ ਹੀ ਨਾ ਜਾਂਦਾ। ਡਾਕਟਰਾਂ ਨੇ ਕੁਝ ਮੈਂਟਲ ਰੈਸਟ ਦੀਆਂ ਦਵਾਈਆਂ ਲਿਖੀਆਂ ਸੀ। ਮੈਂ ਉਹੀ ਖਾ ਰਿਹਾ ਹਾਂ। ਮੇਰੇ ਇਲਾਕੇ ਵਿੱਚ ਵੀ ਨਸ਼ਾ ਨਹੀਂ ਵਿਕਦਾ। 90 ਫੀਸਦੀ ਕਾਬੂ ਵਿੱਚ ਹੈ। 10 ਫੀਸਦੀ ਹੋ ਸਕਦਾ ਹੈ।"

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨਸ਼ਾ ਰੋਕਣ ਲਈ ਦ੍ਰਿੜ੍ਹ ਹੈ। ਉਨ੍ਹਾਂ ਕਿਹਾ ਕਿ ਕਈਆਂ ਨੇ ਤਾਂ ਡੋਪ ਟੈਸਟ ਨਹੀਂ ਵੀ ਕਰਵਾਇਆ। ਸਾਰੇ ਕਰਵਾ ਰਹੇ ਸੀ ਤਾਂ ਉਹ ਵੀ ਕਰਵਾਉਣ ਚਲੇ ਗਏ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਪਿਛਲੇ 10 ਸਾਲ ਪੰਜਾਬ ਵਿੱਚ ਕਿਸ ਨੇ ਨਸ਼ਾ ਫੈਲਾਇਆ ਹੈ।