image caption:

ਦਿਲਜੀਤ ਤੋਂ ਬਾਅਦ ਹੁਣ ਐਮੀ ਵਿਰਕ ਦੀ ਬਾਲੀਵੁੱਡ 'ਚ ਐਂਟਰੀ

ਚੰਡੀਗੜ੍ਹ: ਪਾਲੀਵੁੱਡ ਤੋਂ ਬਾਲੀਵੁੱਡ ਤੇ ਬਾਲੀਵੁੱਡ ਤੋਂ ਪਾਲੀਵੁੱਡ &lsquoਚ ਆਉਣ ਦਾ ਦੌਰਾ ਤਾਂ ਕਾਫੀ ਪੁਰਾਣਾ ਹੈ। ਹਾਲ ਹੀ &lsquoਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੂੰ 'ਸੂਰਮਾ' &lsquoਚ ਲੀਡ ਰੋਲ ਕਰਦੇ ਲੋਕ ਸਿਨੇਮਾ ਘਰਾਂ &lsquoਚ ਜਲਦੀ ਹੀ ਦੇਖਣਗੇ। ਇਸ ਤੋਂ ਪਹਿਲਾਂ ਵੀ ਦਿਲਜੀਤ ਦੋ ਬਾਲੀਵੁੱਡ ਫ਼ਿਲਮਾਂ ਕਰ ਚੁੱਕੇ ਹਨ। ਹੁਣ ਬਾਲੀਵੁੱਡ &lsquoਚ ਐਂਟਰੀ ਮਾਰਨ ਦੀ ਤਿਆਰੀ 'ਹਰਜੀਤਾ' ਫ਼ਿਲਮ ਦੇ ਲੀਡ ਐਕਟਰ ਐਮੀ ਵਿਰਕ ਦੀ ਹੈ।
ਜੀ ਹਾਂ, ਐਮੀ ਵਿਰਕ ਜਲਦੀ ਹੀ ਬਾਲੀਵੁੱਡ &lsquoਚ ਆਪਣੀ ਐਂਟਰੀ ਕਰ ਸਕਦੇ ਹਨ। ਹਾਲ ਹੀ &lsquoਚ ਉਸ ਨੇ ਸਲਮਾਨ ਖਾਨ ਦੇ ਖਾਸ ਡਾਇਰੈਕਟਰ ਕਬੀਰ ਖਾਨ ਨਾਲ ਮੁਲਾਕਾਤ ਕੀਤੀ ਹੈ। ਐਮੀ ਨੇ ਸੋਸ਼ਲ ਮੀਡੀਆ &lsquoਤੇ ਕਬੀਰ ਖਾਨ ਨਾਲ ਮੁਲਾਕਾਤ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਇਸ &lsquoਤੇ ਕੈਪਸ਼ਨ ਵੀ ਦਿੱਤਾ ਗਿਆ ਹੈ, &lsquoਕਬੀਰ ਖਾਨ। ਮਿਲ ਕੇ ਬਹੁਤ ਵਧੀਆ ਲੱਗਿਆ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਮਿਹਰ ਕਰੇ।&rsquo
ਹੁਣ ਜੇਕਰ ਦੋਵਾਂ ਦੀ ਮੀਟਿੰਗ ਕਿਸੇ ਸਿਰੇ ਪਹੁੰਚਦੀ ਹੈ ਤਾਂ ਜਲਦੀ ਹੀ ਕਬੀਰ ਦੀਆਂ ਫ਼ਿਲਮਾਂ ਦੇ ਪੰਜਾਬੀ ਫੈਨ ਤੇ ਐਮੀ ਵਿਰਕ ਦੇ ਆਪਣੇ ਫੈਨਸ ਉਸ ਨੂੰ ਕਬੀਰ ਦੀਆਂ ਫ਼ਿਲਮਾਂ &lsquoਚ ਦੇਖਣਗੇ। ਅਜਿਹਾ ਹੁਣ ਹੁੰਦਾ ਕਦੋਂ ਹੈ, ਇਹ ਤਾਂ ਦੋਵਾਂ ਦੇ ਕਿਸੇ ਅਨਾਉਂਸਮੈਂਟ ਤੋਂ ਬਾਅਦ ਹੀ ਪਤਾ ਲੱਗੇਗਾ। ਐਮੀ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਸ ਨੇ ਹਾਲ ਹੀ &lsquoਚ ਹਾਕੀ ਪਲੇਅਰ ਹਰਜੀਤਾ ਸਿੰਘ ਦੀ ਲਾਈਫ &lsquoਤੇ ਬਣੀ ਫ਼ਿਲਮ &lsquoਚ ਲੀਡ ਰੋਲ ਕੀਤਾ ਸੀ। ਲੋਕਾਂ ਨੇ ਫ਼ਿਲਮ ਨੂੰ ਪਸੰਦ ਵੀ ਕੀਤਾ ਸੀ।