image caption:

ਦੁਨੀਆ ਦਾ ਸਭ ਤੋਂ ਵੱਡਾ ਮੋਬਾਈਲ ਪਲਾਂਟ ਨੋਇਡਾ ਵਿੱਚ ਸ਼ੁਰੂ

ਨਵੀਂ ਦਿੱਲੀ- ਨਰਿੰਦਰ ਮੋਦੀ ਅਤੇ ਦੱਖਣੀ ਕੋਰੀਆਈ ਰਾਸ਼ਟਰਪਤੀ ਮੂਨ ਜੇ ਇਨ ਨੇ ਕੱਲ੍ਹ ਨੋਇਡਾ ਵਿੱਚ ਸੈਮਸੰਗ ਦੇ ਨਵੇਂ ਅਤੇ ਦੁਨੀਆ ਦੇ ਸਭ ਤੋਂ ਵੱਡੇ ਮੋਬਾਈਲ ਪਲਾਂਟ ਦਾ ਉਦਘਾਟਨ ਕੀਤਾ। ਇਸ ਵਿੱਚ ਸਾਲਾਨਾ 12 ਕਰੋੜ ਮੋਬਾਈਲ ਫੋਨ ਬਣਾਏ ਜਾਣਗੇ।
ਵਰਨਣ ਯੋਗ ਹੈ ਕਿ ਇਸ ਵੇਲਲੇ ਕੰਪਨੀ ਭਾਰਤ ਵਿੱਚ 6.7 ਕਰੋੜ ਸਮਾਰਟ ਫੋਨ ਬਣਾਉਂਦੀ ਹੈ। ਇਸ ਪਲਾਂਟ ਦੇ ਉਦਘਾਟਨ &lsquoਤੇ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਦੇ ਸ਼ੁਰੂ ਹੋਣ ਨਾਲ ਦੁਨੀਆ ਵਿੱਚ ਭਾਰਤ ਦੀ ਦਿੱਖ ਬਿਹਤਰ ਹੋਵੇਗੀ। ਇਸ ਤੋਂ ਪਹਿਲਾਂ ਦੋਵੇਂ ਨੇਤਾ ਮੈਟਰੋ ਦਾ ਸਫਰ ਕਰ ਕੇ ਦਿੱਲੀ ਤੋਂ ਨੋਇਡਾ ਪਹੁੰਚੇ। ਮੂਨ ਐਤਵਾਰ ਦਿੱਲੀ ਪਹੁੰਚੇ ਸਨ। ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ। ਉਨ੍ਹਾਂ ਨਾਲ ਪਤਨੀ ਕਿਮ ਯੁੰਗ ਸੁਕ, ਕੈਬਨਿਟ ਦੇ ਸੀਨੀਅਰ ਮੈਂਬਰ, ਅਧਿਕਾਰੀ ਅਤੇ 100 ਉਦਯੋਗਪਤੀ ਆਏ ਹਨ।
ਸੈਮਸੰਗ ਕੰਪਨੀ ਦੇ ਭਾਰਤ ਵਿੱਚ ਦੋ ਮੈਨੂਫੈਕਚਰਿੰਗ ਪਲਾਂਟ ਨੋਇਡਾ ਅਤੇ ਸ੍ਰੀਪੇਰੂੰਬਦੂਰ ਵਿੱਚ ਹਨ। ਨੋਇਡਾ ਦਾ ਪਲਾਂਟ ਸੈਕਟਰ 81 ਵਿੱਚ 35 ਏਕੜ ਵਿੱਚ ਫੈਲਿਆ ਤੇ ਕਰੀਬ 5000 ਕਰੋੜ ਰੁਪਏ ਵਿੱਚ ਤਿਆਰ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਸੈਮਸੰਗ ਦੇ ਦੇਸ਼ ਵਿੱਚ ਪੰਜ ਰਿਸਰਚ ਅਤੇ ਡਿਵੈਲਪਮੈਂਟ ਸੈਂਟਰ ਅਤੇ ਡੇਢ ਲੱਖ ਰਿਟੇਲ ਆਊਟਲੈਟ ਹਨ। ਕੰਪਨੀ ਦਾ 2016-17 ਵਿੱਚ ਮੋਬਾਈਲ ਬਿਜ਼ਨਸ ਰੈਵੇਨਿਊ 34 ਹਜ਼ਾਰ 400 ਕਰੋੜ ਰੁਪਏ ਅਤੇ ਕੁੱਲ ਵਿਕਰੀ 50 ਹਜ਼ਾਰ ਕਰੋੜ ਰੁਪਏ ਰਹੀ। ਸੈਮਸੰਗ ਦੇ ਜ਼ਰੀਏ ਸੱਤਰ ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ।